ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੀ ਸੁਰੱਖਿਆ ਚ ਤਾਇਨਾਤ ਸੀਆਰਪੀਐਫ਼ ਦੇ ਜਵਾਨ ਨੇ ਖੁੱਦ ਨੂੰ ਗੋਲੀ ਮਾਰ ਕੇ ਖੁੱਦਕੁਸ਼ੀ ਕਰ ਲਈ।
ਪੁਲਿਸ ਮੁਤਾਬਕ ਕਰਨਾਟਕ ਦਾ ਰਹਿਣ ਵਾਲਾ ਇਹ ਜਵਾਨ ਘਰੇ ਛੁੱਟੀ ਬਿਤਾ ਕੇ ਕੁੱਝ ਦਿਨ ਪਹਿਲਾਂ ਹੀ ਵਾਪਸ ਵਰਤਿਆ ਸੀ। ਸਕੱਤਰੇਤ ਦੇ ਡੀਐਸਪੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਘਟਨਾ ਸ਼ੁੱਕਰਵਾਰ ਰਾਤ ਲਗਭਗ 10 ਵਜੇ ਦੀ ਹੈ। ਜਵਾਨ ਨੇ ਪਟਨਾ ਸਥਿਤ ਰਾਬੜੀ ਦੇਵੀ ਦੇ ਘਰ ’ਤੇ ਖੁੱਦਕੁਸ਼ੀ ਕਰ ਲਈ। ਜਵਾਨ ਦਾ ਨਾਂ ਗਿਰਿਅੱਪਾ ਸੀ ਤੇ ਉਸ ਨੇ ਆਪਣੇ ਹੀ ਹਥਿਆਰ ਨਾਲ ਖੁੱਦ ਨੂੰ ਗੋਲੀ ਮਾਰ ਲਈ।
ਮਾਮਲੇ ਦੀ ਜਾਂਚ ਕਰਨ ਵਾਲੇ ਪੁਲਿਸ ਅਫ਼ਸਰ ਨੇ ਦਸਿਆ ਕਿ ਖੁੱਦਕੁਸ਼ੀ ਦਾ ਕਾਰਨ ਹਾਲੇ ਸਾਫ ਨਹੀਂ ਹੋ ਸਕਿਆ ਹੈ। ਕਿਹਾ ਜਾ ਰਿਹਾ ਹੈ ਕਿ ਗਿਰਿਅੱਪਾ ਦਾ ਉਸਦੀ ਪਤਨੀ ਨਾਲ ਫ਼ੋਨ ਤੇ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਹੀ ਉਸ ਨੇ ਇਹ ਕਦਮ ਚੁੱਕਿਆ ਹੈ।