66.74 F
New York, US
October 13, 2026
PreetNama
ਸਮਾਜ/Social

ਰਾਜਸਥਾਨ ‘ਚ ਬਾਰਸ਼ ਦਾ ਕਹਿਰ, ਮਕਾਨ ਡਿੱਗਣ ਨਾਲ ਤਿੰਨ ਮੌਤਾਂ, ਇੱਕ ਨੌਜਵਾਨ ਹੜ੍ਹਿਆ

ਅਜਮੇਰ: ਰਾਜਸਥਾਨ ਦੇ ਕਈ ਜ਼ਿਲ੍ਹਿਆਂ ‘ਚ ਵੀਰਵਾਰ ਨੂੰ ਮੁਸਲਾਧਾਰ ਬਾਰਸ਼ ਹੋਈ। ਅਜਮੇਰ, ਭੀਲਵਾੜਾ ਤੇ ਸਿਰੋਹੀ ਜ਼ਿਲ੍ਹਿਆਂ ‘ਚ ਜਿੱਥੇ ਤੇਜ਼ ਬਾਰਸ਼ ਹੋਈ, ਉੱਥੇ ਹੀ ਕਈ ਹੋਰ ਜ਼ਿਲ੍ਹਿਆਂ ‘ਚ ਹਲਕੀ ਬਾਰਸ਼ ਦਾ ਦੌਰ ਚੱਲ ਰਿਹਾ ਹੈ। ਅਜਮੇਰ ‘ਚ ਲਗਾਤਾਰ ਤਿੰਨ ਘੰਟੇ ਹੋਈ ਤੇਜ਼ ਬਾਰਸ਼ ਨਾਲ ਕਈ ਇਲਾਕੇ ਪਾਣੀ ਨਾਲ ਭਰ ਗਏ।

ਇੱਥੇ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇੱਕ ਨੌਜਵਾਨ ਹੜ੍ਹ ਗਿਆ, ਜਦਕਿ ਲੋਕਾਂ ਨੇ ਉਸ ਨੂੰ ਕਾਫੀ ਮੁਸ਼ਕਤ ਕਰ ਬਚਾ ਲਿਆ। ਅਜਮੇਰ ‘ਚ ਇੱਕ ਮਕਾਨ ਡਿੱਗ ਗਿਆ ਜਿਸ ਕਰਕੇ ਇੱਕ ਬੱਚੇ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਉਧਰ ਇੱਕ ਔਰਤ ਜ਼ਖ਼ਮੀ ਵੀ ਹੋ ਗਈ। ਅਜਮੇਰ ਦੇ ਰੇਲਵੇ ਸਟੇਸ਼ਨ, ਸਕੂਲ ਤੇ ਹਸਪਤਾਲਾਂ ਦੀਆਂ ਕਈ ਇਮਾਰਤਾਂ ‘ਚ ਪਾਣੀ ਭਰ ਗਿਆ ਹੈ।ਸਾਸ਼ਨ ਦਾ ਕਹਿਣਾ ਹੈ ਕਿ ਤਿੰਨ ਘੰਟੇ ‘ਚ 112 ਐਮਐਮ ਬਾਰਸ਼ ਹੋਈ ਹੈ। ਸਿਰੋਹੀ ਦੇ ਮਾਉਂਟ ਆਬੂ ‘ਚ ਬੁੱਧਵਾਰ ਰਾਤ ਨੂੰ ਸੱਤ ਇੰਚ ਪਾਣੀ ਨਾਲ ਹਾਲਾਤ ਵਿਗੜ ਗਏ। ਅਜਮੇਰ ਦੇ ਰੇਲਵੇ ਸਟੇਸ਼ਨ, ਸਰਕਾਰੀ ਸਕੂਲ ਤੇ ਹਸਪਤਾਲ ‘ਚ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ‘ਚ ਪੂਰਬੀ ਰਾਜਸਥਾਨ ਦੇ ਕਈ ਹਿੱਸਿਆਂ ‘ਚ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਹੈ।

Related posts

ਬੈਂਕਾਂ ਬੰਦ ਹੋਣ ਦੀ ਚਰਚਾ ਨੇ ਮਚਾਈ ਖਲਬਲੀ! ਆਖਰ RBI ਨੇ ਦੱਸੀ ਅਸਲ ਗੱਲ

On Punjab

ਪਟਿਆਲਾ ’ਚ ਆਰਥਿਕ ਤੰਗੀ ਕਾਰਨ ਪਰਿਵਾਰ ਦੇ 4 ਜੀਆਂ ਨੇ ਨਿਗਲਿਆ ਜ਼ਹਿਰ, ਪਿਓ-ਧੀ ਦੀ ਮੌਤ

On Punjab

ਪਹਿਲੀ ਜੁਲਾਈ ਤੋਂ ਅਮਰਨਾਥ ਯਾਤਰਾ ਦੇ ਰੂਟ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨਿਆ

On Punjab