Rakhi demands pm modi: ਰਾਖੀ ਸਾਵੰਤ ਜਿਸ ਨੂੰ ਬਾਲੀਵੁੱਡ ਵਿੱਚ ਵਿਵਾਦਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ ਕਿਉਂਕਿ ਰਾਖੀ ਸਾਵੰਤ ਉਹ ਅਦਾਕਾਰਾ ਹੈ ਜਿਹੜੀ ਹਰ ਮੁੱਦੇ ਤੇ ਕੁਝ ਨਾ ਕੁਝ ਬਿਆਨ ਦਿੰਦੀ ਹੈ, ਤੇ ਉਸ ਦੇ ਇਹ ਬਿਆਨ ਸੁਰਖੀਆਂ ਬਣਦੇ ਹਨ। ਸਭ ਜਾਣਦੇ ਹਨ ਕਿ ਰਾਖੀ ਸਾਵੰਤ ਨੂੰ ਸੁਰਖੀਆਂ ਵਿੱਚ ਰਹਿਣ ਦੀ ਆਦਤ ਹੈ । ਸੁਰਖੀਆਂ ਵਿੱਚ ਰਹਿਣ ਲਈ ਉਹ ਆਏ ਦਿਨ ਵੀਡੀਓ ਸ਼ੇਅਰ ਕਰਕੇ ਬਿਆਨ ਦਿੰਦੀ ਹੈ । ਇਹਨਾਂ ਬਿਆਨਾਂ ਕਰਕੇ ਰਾਖੀ ਸਾਵੰਤ ਖ਼ਬਰਾਂ ‘ਚ ਆ ਜਾਂਦੀ ਹੈ।
ਇਸ ਵਾਰ ਰਾਖੀ ਸਾਵੰਤ ਨੇ ਫੋਟੋ ਸ਼ੇਅਰ ਨਹੀਂ ਕੀਤੀ ਤੇ ਨਾ ਹੀ ਕੋਈ ਐਲਾਨ ਕੀਤਾ ਹੈ, ਜਦਕਿ ਇਸ ਵਾਰ ਉਹ ਆਪਣੀ ਇਕ ਮੰਗ ਕਾਰਨ ਸੁਰਖੀਆਂ ‘ਚ ਆ ਗਈ ਹੈ।ਉਨ੍ਹਾਂ ਇਹ ਸਪੈਸ਼ਲ ਡਿਮਾਂਡ ਕਿਸੇ ਹੋਰ ਤੋਂ ਨਹੀਂ, ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੀਤੀ ਹੈ। ਦਰਅਸਲ, ਹਾਲ ਹੀ ‘ਚ ਰਾਖੀ ਸਾਵੰਤ ਨੇ ਆਪਣੇ ਜਨਮਦਿਨ ਦੇ ਮੌਕੇ ‘ਤੇ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਸੀ ਤੇ ਇਸ ਦੌਰਾਨ ਮੀਡੀਆ ਦੇ ਸਾਹਮਣੇ ਆਪਣੀ ਇਕ ਮੰਗ ਰੱਖੀ।ਇਹ ਡਿਮਾਂਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ, ਉਹ ਵੀ ਪਾਕਿਸਤਾਨ ਨੂੰ ਲੈ ਕੇ। ਰਾਖੀ ਨੇ ਦੱਸਿਆ, ‘ਮੇਰੀ ਸਿਰਫ ਇਹ ਹੀ ਮੰਗ ਹੈ ਕਿ ਜਿਸ ਤਰ੍ਹਾਂ ਅਸੀਂ ਕਸ਼ਮੀਰ ‘ਤੇ ਜਿੱਤ ਹਾਸਿਲ ਕੀਤੀ, ਉਸੇ ਤਰ੍ਹਾਂ ਸਾਨੂੰ ਪਾਕਿਸਤਾਨ ‘ਤੇ ਵੀ ਜਿੱਤ ਦਰਜ ਕਰਨੀ ਚਾਹੀਦੀ।
ਮੋਦੀ ਜੀ ਰਾੱਕਸ।’ ਨਾਲ ਹੀ ਉਨ੍ਹਾਂ ਨੇ ਪੀਐੱਮ ਮੋਦੀ ਨੂੰ ਲੈ ਕੇ ਕਈ ਨਾਅਰੇ ਵੀ ਲਾਏ ਤੇ ਕਿਹਾ ਪ੍ਰਧਾਨ ਮੰਤਰੀ ਜੀ… ਤੁਸੀਂ ਸੁਣ ਰਹੇ ਹੋ? ਕੁਝ ਸਮੇ ਪਹਿਲਾਂ ਰਾਖੀ ਸਾਵੰਤ ਦੀਪਕ ਕਲਾਲ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੀ ਹੈ । ਪਰ ਹੁਣ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਅਜਿਹਾ ਵੀਡਿਓ ਪਾਇਆ ਹੈ ਕਿ ਉਹਨਾਂ ਦੀ ਚਰਚਾ ਪੂਰੇ ਦੇਸ਼ ਦੀ ਸਿਆਸਤ ਵਿੱਚ ਹੋਣ ਲੱਗੀ ਹੈ । ਦਰਅਸਲ ਰਾਖੀ ਨੇ ਦੇਸ ਦੇ ਪ੍ਰਧਾਨ ਮੰਤਰੀ ਨੂੰ ਨਸੀਹਤ ਦਿੰਦੇ ਹੋਏ ਇੱਕ ਵੀਡਿਓ ਅਪਲੋਡ ਕੀਤਾ ਹੈ ।ਰਾਖੀ ਸਾਵੰਤ ਇਸ ਵੀਡਿਓ ਵਿੱਚ ਕਹਿ ਰਹੀ ਹੈ ਕਿ ਏਨੀਂ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਲੀਵੁੱਡ ਦੇ ਸਿਤਾਰਿਆਂ ਨੂੰ ਮਿਲ ਰਹੇ ਹਨ, ਇਹ ਲੋਕ ਦੇਸ਼ ਦੇ ਸਭ ਤੋਂ ਅਮੀਰ ਲੋਕ ਹਨ ।
previous post