PreetNama
ਫਿਲਮ-ਸੰਸਾਰ/Filmy

ਯੁਵਰਾਜ ਹੰਸ ਦੇ ਘਰ ਜਲਦ ਆਉਣ ਵਾਲੀਆਂ ਨੇ ਖੁਸ਼ੀਆਂ, ਪਤਨੀ ਨੇ ਸ਼ੇਅਰ ਕੀਤੀ ਤਸਵੀਰ

Yuvraj Hans Wife good news : ਪਾਲੀਵੁਡ ਦੇ ਅਜਿਹੇ ਕਈ ਸਿਤਾਰੇ ਹਨ ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦਸ ਦੇਈਏ ਕਿ ਪੰਜਾਬੀ ਅਦਾਕਾਰ ਤੇ ਗਾਇਕ ਯੁਵਰਾਜ ਹੰਸ ਦੀ ਲਾਈਫ਼ ਪਾਟਨਰ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਨਵੀਂ ਲੁੱਕ ਵਾਲੀ ਤਸਵੀਰ ਸ਼ੇਅਰ ਕੀਤੀ ਹੈ।

ਜੀ ਹਾਂ ਤਸਵੀਰ ‘ਚ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ ਤੇ ਕਪੈਸ਼ਨ ‘ਚ ਲਿਖਿਆ ਹੈ, ‘ਸਸ਼ਸ਼ਸ਼ਸ਼!!!! ਕੁਝ ਵੱਡਾ ਆਉਣ ਵਾਲਾ ਹੈ..ਬਲੈਸਡ..ਧੰਨਵਾਦ ਰੱਬ ਜੀ ਇੰਨਾ ਕੁਝ ਦੇਣ ਲਈ। ਦਸ ਦੇਈਏ ਕਿ ਇਸ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਤੋਂ ਬਾਅਦ ਲੋਕੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਉਨ੍ਹਾਂ ਦੇ ਚਾਹੁਣ ਵਾਲੇ ਕਮੈਂਟਸ ‘ਚ ਗੁੱਡ ਨਿਊਜ਼ ਲਿਖ ਕੇ ਵਧਾਈਆਂ ਦੇ ਰਹੇ ਹਨ।

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਪਿਛਲੇ ਸਾਲ ਫਰਵਰੀ ਮਹੀਨੇ ‘ਚ ਵਿਆਹ ਕੀਤਾ ਸੀ। ਦੋਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ। ਇਸ ਵਿਆਹ ‘ਚ ਦੋਵੇਂ ਪਰਿਵਾਰਾਂ ਦੇ ਮੈਬਰਾਂ ਤੋਂ ਇਲਾਵਾ ਖਾਸ ਰਿਸ਼ਤੇਦਾਰ ਸ਼ਾਮਿਲ ਹੋਏ ਸਨ। ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਪੰਜਾਬੀ ਕਲਾਕਾਰਾਂ ਨੇ ਵੀ ਖੂਬ ਰੌਣਕਾਂ ਲਗਾਈਆਂ ਸੀ।

Related posts

ਮਰਨ ਤੋਂ ਪਹਿਲਾਂ ਸ਼੍ਰੀਦੇਵੀ ਨੇ ਜਾਨਵੀ ਨੂੰ ਦਿੱਤੀ ਸੀ ਸਪੈਸ਼ਲ ਸਲਾਹ

On Punjab

ਸਿਧਾਰਥ ਮਲਹੋਤਰਾ ਦੇ ਬਰਥਡੇ ਬੈਸ਼ ਵਿੱਚ ਪਹੁੰਚੇ ਕਈ ਬਾਲੀਵੁਡ ਸਿਤਾਰੇ, ਵੇਖੋ ਤਸਵੀਰਾਂ

On Punjab

ਸਲਮਾਨ ਦੇ ਕਤਲ ਲਈ ਹੋ ਰਹੀ ਸੀ ਰੇਕੀ, ਗੈਂਗਸਟਰ ਉਤਰਾਖੰਡ ਤੋਂ ਗ੍ਰਿਫਤਾਰ

On Punjab
%d bloggers like this: