64.15 F
New York, US
October 7, 2024
PreetNama
ਖਾਸ-ਖਬਰਾਂ/Important News

ਮੌਸਮ ਵਿਭਾਗ ਵੱਲੋਂ ਮਾਨਸੂਨ ਬਾਰੇ ਨਵੀਂ ਭਵਿੱਖਬਾਣੀ

ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਇਸ ਵਾਰ ਮਾਨਸੂਨ ਵਿੱਚ 5 ਦਿਨਾਂ ਦੀ ਦੇਰੀ ਰਹੇਗੀ। ਮਾਨਸੂਨ 6 ਜੂਨ ਨੂੰ ਕੇਰਲ ਦੇ ਤਟ ਨਾਲ ਟਕਰਾਏਗਾ। ਆਮ ਇਹ 31 ਮਈ ਜਾਂ ਪਹਿਲੀ ਜੂਨ ਤਕ ਪਹੁੰਚ ਜਾਂਦਾ ਹੈ। ਮੌਮਸ ਬਾਰੇ ਪ੍ਰਾਈਵੇਟ ਏਜੰਸੀ ਸਕਾਈਮੈਟ ਨੇ ਕੱਲ੍ਹ ਦੱਸਿਆ ਸੀ ਕਿ ਮਾਨਸੂਨ 4 ਜੂਨ ਤਕ ਕੇਰਲ ਪਹੁੰਚੇਗਾ ਪਰ ਇਸ ਦੇ ਨਾਲ ਕਿਹਾ ਵੀ ਸੀ ਕਿ ਇਸ ਵਿੱਚ ਦੋ ਦਿਨ ਘੱਟ ਜਾਂ ਜ਼ਿਆਦਾ ਵੀ ਹੋ ਸਕਦੇ ਹਨ।

ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਅੰਡੇਮਾਨ ਸਾਗਰ, ਨਿਕੋਬਾਰ ਟਾਪੂ ਤੇ ਪੂਰਬ-ਦੱਖਣੀ ਬੰਗਾਲ ਵਿੱਚ ਮਾਨਸੂਨ 18-19 ਮਈ ਨੂੰ ਪੁੱਜੇਗਾ। ਇਸ ਤੋਂ ਬਾਅਦ 6 ਜੂਨ ਨੂੰ ਕੇਰਲ ਪਹੁੰਚਣ ਦੀ ਪੂਰੀ ਸੰਭਾਵਨਾ ਹੈ। ਚਾਰ ਦਿਨ ਘੱਟ ਜਾਂ ਵੱਧ ਵੀ ਹੋ ਸਕਦੇ ਹਨ।

ਇਸ ਤੋਂ ਪਹਿਲਾਂ 2014 ਵਿੱਚ ਮਾਨਸੂਨ 5 ਜੂਨ, 2015 ‘ਚ 6 ਜੂਨ ਤੇ 2016 ਵਿੱਚ 8 ਜੂਨ ਨੂੰ ਆਇਆ ਸੀ। ਹਾਲਾਂਕਿ 2018 ਵਿੱਚ, ਮਾਨਸੂਨ ਨੇ ਕੇਰਲ ਤੋਂ ਤਿੰਨ ਦਿਨ ਪਹਿਲਾਂ 29 ਮਈ ਨੂੰ ਹੀ ਦਸਤਕ ਦੇ ਦਿੱਤੀ ਸੀ। ਪਿਛਲੇ ਸਾਲ ਆਮ ਮੀਂਹ ਪਿਆ ਸੀ।

Related posts

ਖ਼ੂਨ ਪੀਣੀਆਂ ਸੜਕਾਂ

Pritpal Kaur

ਕੈਂਸਰ ਦੇ ਮਰੀਜ਼ਾਂ ਦਾ ਹੋਏਗਾ ਮੁਫ਼ਤ ਇਲਾਜ

On Punjab

ਭਾਰਤ-ਚੀਨ ਵਿਚਾਲੇ ਮੁੜ ਹੋ ਸਕਦਾ ਟਕਰਾਅ, ਸਮਝੌਤੇ ਮਗਰੋਂ ਵੀ ਨਹੀਂ ਟਿਕਿਆ ਚੀਨ

On Punjab