64.27 F
New York, US
September 22, 2023
PreetNama
ਸਮਾਜ/Social

ਮੌਸਮ ਵਿਭਾਗ ਦੀ ਚੇਤਾਵਨੀ, ਚਾਰ ਜ਼ਿਲ੍ਹਿਆਂ ‘ਚ ਹੋਏਗੀ ਭਾਰੀ ਬਾਰਸ਼

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਵਿੱਚ ਮੁੜ ਬਾਰਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚਾਰ ਜ਼ਿਲ੍ਹਿਆਂ ਵਿੱਚ ਚੇਤਾਵਨੀ ਜਾਰੀ ਕੀਤੀ ਹੈ। ਪਿਛਲੇ ਦਿਨੀਂ ਹਿਮਾਚਲ ਵਿੱਚ ਹੋਈ ਬਾਰਸ਼ ਨਾਲ ਪੰਜਾਬ ਵਿੱਚ ਹੜ੍ਹ ਗਏ ਸਨ। ਹਿਮਾਚਲ ਵਿੱਚ 20 ਸਤੰਬਰ ਤੱਕ ਮਨਸੂਨ ਸਰਗਰਮ ਰਹੇਗਾ। ਇਸ ਲਈ ਅਗਲੇ ਦਿਨੀਂ ਮੁੜ ਬਾਰਸ਼ ਹੋਏਗੀ।

ਮੌਸਮ ਵਿਭਾਗ ਮੁਤਾਬਕ ਹਿਮਾਚਲ ਦੇ ਕਾਂਗੜਾ, ਊਨਾ, ਬਿਲਾਸਪੁਰ ਤੇ ਹਮੀਰਪੁਰ ਵਿੱਚ ਬਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਚੰਬਾ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ ਤੇ ਸੋਲਨ ਵਿੱਚ ਵੀ ਬਾਰਸ਼ ਦੀ ਸੰਭਾਵਨਾ ਹੈ।

ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਹਿਮਾਚਲ ਵਿੱਚ 20 ਸਤੰਬਰ ਤੱਕ ਮਾਨਸੂਨ ਸਰਗਰਮ ਰਹੇਗਾ। ਇਸ ਤੋਂ ਬਾਅਦ ਮਾਨਸੂਨ ਅਲਵਿਦਾ ਕਹਿ ਦੇਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਚਾਰ ਫੀਸਦੀ ਘੱਟ ਬਾਰਸ਼ ਹੋਈ ਹੈ। ਅਗਲਾ ਹਫਤਾ ਮੌਸਮ ਕੁਝ ਖਾਸ ਨਹੀਂ ਬਦਲੇਗਾ ਪਰ ਕੁਝ ਸਥਾਨਾਂ ‘ਤੇ ਹਲਕੀ ਬਾਰਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੱਤ ਤੋਂ 10 ਸਤੰਬਰ ਨੂੰ ਮੌਸਮ ਵਿਗੜ ਸਕਦਾ ਹੈ। ਇਨ੍ਹਾਂ ਤਿੰਨ ਦਿਨਾਂ ਵਿੱਚ ਭਾਰੀ ਬਾਰਸ਼ ਹੋਣ ਦੀ ਉਮੀਦ ਹੈ

Related posts

ਲੱਖਾਂ ਪੜ ਲੈ ਕਿਤਾਬਾਂ

Pritpal Kaur

Fastag ਤੋਂ ਇਲਾਵਾ ਇਸ ਸਾਲ ਦੇਸ਼ ‘ਚ ਹੋਏ ਇਹ ਵੱਡੇ ਬਦਲਾਅ

On Punjab

”ਇਹ ਹੈ ਸਾਡਾ ਭਾਰਤੀ ਕਾਨੂੰਨ, ਜਿਥੇ ਸੱਚ ਸਲਾਖਾਂ ਪਿਛੇ ‘ਤੇ ਝੂਠ…?”’

Pritpal Kaur