PreetNama
ਰਾਜਨੀਤੀ/Politics

ਮੋਦੀ ਸਰਕਾਰ ਦਾ ਵੱਡਾ ਐਕਸ਼ਨ, 12 ਸੀਨੀਅਰ ਅਫਸਰਾਂ ਦੀ ਛੁੱਟੀ

ਨਵੀਂ ਦਿੱਲੀਮੋਦੀ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਸਖਤੀ ਨਾਲ ਕੀਤੀ ਹੈ। ਸਭ ਤੋਂ ਪਹਿਲਾਂ ਸਖਤੀ ਦਾ ਕੁਹਾੜਾ ਵਿੱਤ ਮੰਤਰਾਲੇ ਤੇ ਚੱਲਿਆ ਹੈ। ਵਿੱਤ ਮੰਤਰਾਲਾ ਨੇ12 ਸੀਨੀਅਰ ਅਧਿਕਾਰੀਆਂ ਨੂੰ ਜਬਰੀ ਰਿਟਾਇਰਮੈਂਟ ਦੇ ਕੇ ਹਟਾ ਦਿੱਤਾ। ਇਸ ‘ਚ ਚੀਫ਼ ਕਮਿਸ਼ਨਰਪ੍ਰਿੰਸੀਪਲ ਕਮਿਸ਼ਨਰ ਤੇ ਕਮਿਸ਼ਨਰ ਪੱਧਰ ਦੇ ਅਧਿਕਾਰੀ ਹਨ। ਇਨ੍ਹਾਂ ਅਧਿਕਾਰੀਆਂ ਨੂੰ ਡਿਪਾਰਟਮੈਂਟ ਆਫ਼ ਪਰਸਨਲ ਐਂਡ ਐਡਮਿਨੀਸਟ੍ਰੇਟਿਵ ਰਿਫਾਰਮਜ਼ ਦੇ ਨਿਯਮ 56 ਤਹਿਤ ਹਟਾਇਆ ਗਿਆ ਹੈ।

ਮੀਡੀਆ ਰਿਪੋਰਟਸ ਮੁਤਾਬਕ ਮੰਤਰਾਲਾ ਇਨ੍ਹਾਂ ਅਧਿਕਾਰੀਆਂ ਦੇ ਕੰਮਕਾਜ ਤੋਂ ਸੰਤੁਸ਼ਟ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਭ੍ਰਿਸ਼ਟਾਚਾਰਗੈਰਕਾਨੂੰਨੀ ਤੇ ਬੇਹਿਸਾਬ ਸੰਪਤੀ ਤੋਂ ਇਲਾਵਾ ਜਿਣਸੀ ਸੋਸ਼ਣ ਜਿਹੇ ਗੰਭੀਰ ਇਲਜ਼ਾਮ ਲੱਗੇ ਸੀ। ਇਨ੍ਹਾਂ ਅਧਿਕਾਰੀਆਂ ‘ਚ ਅਸ਼ੋਕ ਅਗਰਵਾਲਐਸਕੇ ਸ਼੍ਰੀਵਾਸਤਵਹੋਮੀ ਰਾਜਵੰਸ਼ਬੀਬੀ ਰਾਜੇਂਦਰ ਪ੍ਰਸਾਦਅਜੌਯ ਕੁਮਾਰਬੀ ਅਰੂਲੱਪਾਆਲੋਕ ਕੁਮਾਰ ਮਿਤ੍ਰਾਚਾਂਦਰ ਸੇਨ ਭਾਰਤੀਅਮਡਾਸੁ ਰਵਿੰਦਰਵਿਵੇਕ ਬੱਤ੍ਰਾਸਵੇਤਾਭ ਸੁਮਨ ਤੇ ਰਾਮ ਕੁਮਾਰ ਭਾਰਗਵ ਸ਼ਾਮਲ ਹਨ।

Related posts

ਕੇਰਲ ਫਿਸ਼ ਮੋਇਲੀ: ਭਾਰਤ ਦੇ ਮਸਾਲੇਦਾਰ ਤੱਟ ਤੋਂ ਇੱਕ ਕਰੀਮੀ ਨਾਰੀਅਲ ਕਰੀ

On Punjab

Santokh Singh Chaudhary : ਕਾਂਗਰਸੀ MP ਸੰਤੋਖ ਸਿੰਘ ਚੌਧਰੀ ਦਾ ਅਜਿਹਾ ਰਿਹਾ ਸਿਆਸੀ ਸਫ਼ਰ, 75 ਦੀ ਉਮਰ ‘ਚ ਵੀ ਕਰਦੇ ਸੀ ਜਿਮ

On Punjab

ਅਦਾਲਤ ਨੇ ਲਾਲੂ ਯਾਦਵ, ਰਾਬੜੀ ਦੇਵੀ ਤੇ ਹੋਰ ਦੋਸ਼ੀਆਂ ਨੂੰ ਭੇਜਿਆ ਸੰਮਨ, ਨੌਕਰੀ ਦੇ ਬਦਲੇ ਜ਼ਮੀਨ ਲੈਣ ਦਾ ਮਾਮਲਾ

On Punjab