29.84 F
New York, US
February 15, 2025
PreetNama
ਰਾਜਨੀਤੀ/Politics

ਮੋਦੀ ਦੀ ਭਤੀਜੀ ਦੇ ਪਰਸ ਚੋਰ ਨੂੰ ਫੜਨ ਲਈ ਜੁਟੇ 700 ਪੁਲਿਸ ਮੁਲਾਜ਼ਮ, ਦੋ ਗ੍ਰਿਫਤਾਰ

ਵੀਂ ਦਿੱਲੀ: ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਦਮਯੰਤੀ ਬੇਨ ਮੋਦੀ ਦਾ ਪਰਸ ਦਿੱਲੀ ‘ਚ ਕੋਈ ਖੋਹ ਕੇ ਭੱਜ ਗਿਆ। ਇਨ੍ਹਾਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਹੈਰਾਨ ਕਰਨ ਵਾਲੀ ਖ਼ਬਰ ਹੈ ਕਿ ਇਸ ਕੰਮ ਲਈ ਪੁਲਿਸ ਦੇ 700 ਕਰਮਚਾਰੀਆਂ ਨੂੰ ਲਾਇਆ ਗਿਆ ਸੀ।

ਸੂਤਰਾਂ ਮੁਤਾਬਕ, ਇਸ ਘਟਨਾ ਦੇ ਸਾਹਮਣੇ ਆਉਂਦੇ ਹੀ ਨਾਰਥ ਡਿਸਟ੍ਰਿਕਟ ਪੁਲਿਸ ਨਾਲ ਸਪੈਸ਼ਲ ਸਟਾਫ, ਕ੍ਰਾਈਮ ਬ੍ਰਾਂਚ, ਸਪੈਸ਼ਲ ਸੈੱਲ ਵੀ ਇਸ ਕੰਮ ‘ਚ ਮੁਲਜ਼ਮਾਂ ਦੀ ਭਾਲ ਕਰਨ ‘ਚ ਲੱਗੀ ਸੀ ਕਿਉਂਕਿ ਇਸ ਹਾਈ ਪ੍ਰੋਫਾਈਲ ਕੇਸ ‘ਚ ਜਿਹੜੀ ਵੀ ਯੂਨਿਟ ਕਾਮਯਾਬ ਹੁੰਦੀ, ਉਸ ਨੂੰ ਸ਼ਾਬਾਸ਼ੀ ਮਿਲਣੀ ਤਾਂ ਲਾਜ਼ਮੀ ਸੀ।

ਨਾਰਥ ਡਿਸਟ੍ਰਿਕਟ ਜਿੱਥੇ ਇਹ ਘਟਨਾ ਹੋਈ ਹੈ, ਉੱਥੇ ਪੂਰੀ ਫੋਰਸ ਨੂੰ ਬਦਮਾਸ਼ਾਂ ਦੀ ਤਲਾਸ਼ ‘ਚ ਲਾ ਦਿੱਤਾ ਗਿਆ ਸੀ। ਇਸ ਮਾਮਲੇ ‘ਚ 20 ਟੀਮਾਂ ਬਣਾਈਆਂ ਗਈ, ਕਈ ਵ੍ਹੱਟਸਐਪ ਗਰੁੱਪ ਬਣਾਏ ਗਏ ਜਿਨ੍ਹਾਂ ‘ਚ ਸੀਸੀਟੀਵੀ ਫੁਟੇਜ ਪੁਲਿਸ ਕਰਮੀਆਂ ਨੂੰ ਸ਼ੇਅਰ ਕੀਤੀ ਗਈ। ਇਸ ਤਰ੍ਹਾਂ ਸੈਂਕੜੇ ਪੁਲਿਸ ਮੁਲਾਜ਼ਮ ਇਸ ਮਾਮਲੇ ਨੂੰ ਸੁਲਝਾਉਣ ‘ਚ ਲਾਏ ਗਏ।

ਸੀਸੀਟੀਵ ਦੇ ਆਧਾਰ ‘ਤੇ ਦੋਵਾਂ ਬਦਮਾਸ਼ਾਂ ਦੀ ਪਛਾਣ ਹੋ ਗਈ ਸੀ। ਪੁਲਿਸ ਅਧਿਕਾਰੀ ਮੋਨਿਕਾ ਨੇ ਦੱਸਿਆ ਕਿ 21 ਸਾਲ ਦੇ ਗੌਰਵ ਤੇ 22 ਸਾਲ ਦੇ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Related posts

ਲੋਕ ਖੁੱਲ੍ਹ ਕੇ ‘ਆਪ-ਦਾ’ ਨਾਲ ਗੁੱਸਾ ਜ਼ਾਹਰ ਕਰ ਰਹੇ ਹਨ: ਨਰਿੰਦਰ ਮੋਦੀ

On Punjab

ਧਰਨਾ ਸਥਾਨ ‘ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਵੈਕਸੀਨ ਮੁਹੱਈਆ ਕਰਵਾਈ ਜਾਵੇ : ਰਾਕੇਸ਼ ਟਿਕੈਤ

On Punjab

ਟੀ-20: ਭਾਰਤ ਨੇ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾਇਆ

On Punjab