82.56 F
New York, US
July 14, 2025
PreetNama
ਰਾਜਨੀਤੀ/Politics

ਮੋਦੀ ਦੀ ਕੈਬਿਨਟ ‘ਚ ਸਿਰਫ ਛੇ ਔਰਤਾਂ, ਜਾਣੋ ਕਿਸ ਨੂੰ ਮਿਲੀ ਵਜ਼ੀਰੀ

ਨਵੀਂ ਦਿੱਲੀਪੂਰਾ ਬਹੁਮਤ ਹਾਸਲ ਕਰ ਦੂਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਜ਼ਬੂਤ ਸਰਕਾਰ ਬਣਾਈ ਹੈ। ਵੀਰਵਾਰ ਨੂੰ ਮੋਦੀ ਨੇ ਆਪਣੇ ਮੰਤਰੀਆਂ ਨਾਲ ਸਹੁੰ ਚੁੱਕੀ। ਉਨ੍ਹਾਂ ਦੇ ਮੰਤਰੀ ਮੰਡਲ ‘ਚ 19 ਨਵੇਂ ਚਿਹਰੇ ਸ਼ਾਮਲ ਹੋਏ ਹਨ। ਇਨ੍ਹਾਂ ਨੇ ਪਹਿਲੀ ਵਾਰ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਅੱਜ ਸਾਰੇ ਮੰਤਰੀਆਂ ‘ਚ ਵਿਭਾਗਾਂ ਨੂੰ ਲੈ ਕੇ ਵੰਡ ਵੀ ਹੋ ਗਈ ਹੈ।

ਮੋਦੀ ਦੀ ਪ੍ਰਧਾਨਗੀ ਵਾਲੀ ਸਰਕਾਰ ‘ਚ ਇਸ ਵਾਰ ਪਿਛਲੀ ਵਾਰ ਦੀ ਸਰਕਾਰ ਨਾਲੋਂ ਔਰਤਾਂ ਨੂੰ ਘੱਟ ਮਹਿਕਮੇ ਮਿਲੇ ਹਨ। ਹੁਣ ਜਾਣੋ ਕਿਸ ਮਹਿਲਾ ਮੰਤਰੀ ਨੂੰ ਮਿਲੀ ਹੈ ਕਿ ਜ਼ਿੰਮੇਵਾਰੀ। ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦੀ ਪਹਿਲੀ ਵਿੱਤ ਮੰਤਰੀ ਬਣੀ ਹੈ।

ਨਿਰਮਲਾ ਸੀਤਾਰਮਨ ਨੂੰ ਵਿੱਤ ਮੰਤਰਾਲਾ

ਹਰਸਿਮਰਤ ਕੌਰ ਬਾਦਲਫੂਡ ਪ੍ਰੋਸੈਸਿੰਗ ਮੰਤਰਾਲਾ

ਸਮ੍ਰਿਤੀ ਇਰਾਨੀ– ਮਹਿਲਾ ਤੇ ਬਾਲ ਵਿਕਾਸਕੱਪੜਾ ਮੰਤਰੀ

ਸਾਧਵੀ ਨਿਰੰਜਨ ਜਯੋਤੀ ਨੂੰ ਗ੍ਰਾਮੀਣ ਵਿਭਾਗ (ਰਾਜ ਮੰਤਰੀ)

ਰੇਣੁਕਾ ਸਿੰਘ ਸਰੂਤਾ– ਆਦਿਵਾਸੀ ਮਾਮਲੇ (ਰਾਜ ਮੰਤਰੀ)

ਦੇਬਸ਼੍ਰੀ ਚੌਧਰੀ ਨੂੰ ਮਹਿਲਾ ਤੇ ਬਾਲ ਵਿਕਾਸ ਮੰਤਰੀ (ਰਾਜ ਮੰਤਰੀ)

Related posts

ਨਸ਼ਿਆਂ ਕਾਰਨ ਜੀਅ ਗੁਆਉਣ ਵਾਲਿਆਂ ਨੂੰ ਮਿਲੇਗੀ ਮਾਲੀ ਇਮਦਾਦ

On Punjab

ਵੋਟਿੰਗ ਦੇ ਦਿਨ ਟਵਿਟਰ ‘ਤੇ ਕੇਜਰੀਵਾਲ ਅਤੇ ਸਮ੍ਰਿਤੀ ਇਰਾਨੀ ਦੀ ਟੱਕਰ

On Punjab

ਅਖਿਲੇਸ਼ ਯਾਦਵ ਨੇ ਭਾਜਪਾ ’ਤੇ ਸੱਤਾ ਲਈ ਸੰਵਿਧਾਨ ਨੂੰ ਵਰਤਣ ਦੇ ਲਾਏ ਦੋਸ਼

On Punjab