ਕੰਸਾਸ: ਅਮਰੀਕਾ ਦੇ ਮਿਸੂਰੀ ‘ਚ ਲੋਕ ਉਦੋਂ ਹੈਰਾਨ ਰਹਿ ਗਏ ਜਦ ਸੜਕ ‘ਤੇ ਚੱਲ ਰਹੇ ਵਾਹਨਾਂ ਦੇ ਵਿਚਕਾਰ ਇੱਕ ਜਹਾਜ਼ ਨੇ ਲੈਂਡਿੰਗ ਕਰ ਦਿੱਤੀ। ਪਾਇਲਟ ਨੂੰ ਇਹ ਕਦਮ ਮਜਬੂਰੀਵੱਸ ਚੁੱਕਣਾ ਪਿਆ।
ਪ੍ਰਾਪਤ ਜਾਣਕਾਰੀ ਕੰਸਾਸ ਸ਼ਹਿਰ ‘ਚ ਉੱਡ ਰਹੇ ਛੋਟੇ ਹਵਾਈ ਜਹਾਜ਼ ਦੇ ਇੰਜਣ ਵਿੱਚ ਅਚਾਨਕ ਖਰਾਬੀ ਆ ਗਈ ਅਤੇ ਉਹ ਫੇਲ੍ਹ ਹੋ ਗਿਆ। ਜਹਾਜ਼ ਤੇਜ਼ੀ ਨਾਲ ਆਪਣੀ ਉਚਾਈ ਗਵਾਉਣ ਲੱਗਾ ਅਤੇ ਪਾਇਲਟ ਕੋਲ ਫੈਸਲਾ ਲੈਣ ਲਈ ਬੇਹੱਦ ਘੱਟ ਸਮਾਂ ਬਚਿਆ। ਸੋ ਪਾਇਲਟ ਨੇ ਸੜਕ ‘ਤੇ ਲੈਂਡਿੰਗ ਕਰਨ ਦਾ ਫੈਸਲਾ ਕੀਤਾ।
ਕਾਬਲ ਪਾਇਲਟ ਨੇ ਸੜਕ ‘ਤੇ ਚੱਲ ਰਹੇ ਵਾਹਨਾਂ ਦੇ ਐਨ ਵਿਚਕਾਰ ਇਸ ਛੋਟੇ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ। ਘਟਨਾ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।