ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (donald trump) ਦੇ ਮਾਸਕ ਪਾਉਣ ‘ਤੇ ਫਿਰ ਤੋਂ ਹੰਗਾਮਾ ਹੋ ਗਿਆ ਹੈ। ਇਸ ਵਾਰ ਮਿਸ਼ੀਗਨ ਰਾਜ ਦੀ ਵੱਡੀ ਕਾਨੂੰਨੀ ਸੰਸਥਾ (michigan attorney general) ਨੇ ਟਰੰਪ ਨੂੰ ਅਲਟੀਮੇਟਮ ਦਿੱਤਾ ਹੈ। ਅਲਟੀਮੇਟਮ ਵਿੱਚ ਕਿਹਾ ਗਿਆ ਹੈ ਕਿ ਜੇ ਮਾਸਕ (Mask) ਨਹੀਂ ਪਾਇਆ ਤਾਂ ਟਰੰਪ ਦੀ ਦਾਅਵੇਦਾਰੀ ਰੱਦ ਹੋ ਸਕਦੀ ਹੈ।
ਇਸ ਦੌਰਾਨ ਟਰੰਪ ਨੇ ਕਿਹਾ ਕਿ ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਦੂਸਰੀ ਲਹਿਰ ਹੋਣ ਦੀ ਸੂਰਤ ਵਿੱਚ ਵੀ ਦੇਸ਼ ਬੰਦ ਨਹੀਂ ਕੀਤਾ ਜਾਵੇਗਾ। ਇਹ ਪੁੱਛੇ ਜਾਣ ‘ਤੇ ਕਿ ਤੁਸੀਂ ਕੋਵਿਡ-19 ਦੀ ਦੂਜੀ ਲਹਿਰ ਬਾਰੇ ਚਿੰਤਤ ਹੋ? ਇਸ ਨੂੰ ਟਰੰਪ ਨੇ ਕਿਹਾ, “ਲੋਕ ਕਹਿੰਦੇ ਹਨ ਕਿ ਇਹ ਬਹੁਤ ਵੱਖਰੀ ਸੰਭਾਵਨਾ ਹੈ ਤੇ ਇਹ ਅੱਗ ਲਗਾਉਣ ਜਿਹਾ ਹੈ।”ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਲੋਕਾਂ ਦੀ ਸਿਹਤ ਦੀ ਰਾਖੀ ਲਈ, ਸਾਡੇ ਕੋਲ ਇੱਕ ਕਾਰਜਸ਼ੀਲ ਆਰਥਿਕਤਾ ਹੋਣੀ ਚਾਹੀਦੀ ਹੈ।”
ਅਹਿਮ ਗੱਲ ਇਹ ਹੈ ਕਿ ਹੁਣ ਤੱਕ ਅਮਰੀਕਾ ਵਿਚ 16 ਲੱਖ ਤੋਂ ਵੱਧ ਨਾਗਰਿਕ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਦੇਸ਼ ਵਿੱਚ ਸੰਕਰਮਣ ਕਾਰਨ 95 ਹਜ਼ਾਰ ਤੋਂ ਵੱਧ ਮੌਤਾਂ ਹੋ ਰਹੀਆਂ ਹਨ।