28.4 F
New York, US
November 29, 2023
PreetNama
ਖਾਸ-ਖਬਰਾਂ/Important News

ਮਾਸਕੋ ਜਹਾਜ਼ ਹਾਦਸੇ ਵਿੱਚ 41 ਲੋਕਾਂ ਦੀ ਮੌਤ

ਮਾਸਕੋ ਹਵਾਈ ਅੱਡੇ ਉੱਤੇ ਐਤਵਾਰ ਨੂੰ ਐਮਰਜੈਂਸੀ ਸਥਿਤੀ ਵਿੱਚ ਉਤਰੇ ਜਿਸ ਯਾਤਰੀ ਜਹਾਜ਼ ਵਿੱਚ ਅੱਗ ਲੱਗ ਗਈ ਸੀ ਉਸ ਦੇ ਮਲਬੇ ਵਿੱਚੋਂ ਰੂਸੀ ਅਧਿਕਾਰੀਆਂ ਨੇ 41 ਲਾਸ਼ਾਂ ਅਤੇ ਦੋ ਫਲਾਇਟ ਰਿਕਾਰਡਰ ਬਰਾਮਦ ਕੀਤੇ ਹਨ।

 

ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਰਘਟਨਾ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।

ਆਵਾਜਾਈ ਮੰਤਰੀ ਯੇਵਗੇਨੀ ਦਾਇਤਿਰਚ ਨੇ ਮ੍ਰਿਤਕਾਂ ਦੀ ਗਿਣਤੀ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜੇ 6 ਲੋਕ ਹਸਪਤਾਲ ਵਿੱਚ ਭਰਤੀ ਹਨ।

 

ਏਰੋਫਲੋਟ ਐਸਐਸਜੇ 100 ਜਹਾਜ਼ ਵਿੱਚ ਚਾਲਕ ਦਲ ਦੇ ਪੰਜ ਮੈਂਬਰਾਂ ਸਣੇ 78 ਲੋਕ ਸਵਾਰ ਸਨ। ਮਰਮੰਸਕ ਜਾ ਰਹੇ ਇਸ ਜਹਾਜ਼ ਵਿੱਚ ਮਾਸਕੋ ਦੇ ਸ਼ੇਰੇਮੇਤਯੇਵੋ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇ ਉੱਤੇ ਉਤਰਦੇ ਸਮੇਂ ਸ਼ਾਮ ਸਾਢੇ 6 ਵਜੇ ਅੱਗ ਲੱਗ ਗਈ ਸੀ। ਜਹਾਜ਼ ਉਡਾਨ ਭਰਨ ਦੇ ਕਰੀਬ ਅੱਧੇ ਘੰਟੇ ਬਾਅਦ ਹੀ ਵਾਪਸ ਪਰਤ ਆਇਆ ਸੀ।

ਪਾਇਲਟ ਡੇਨਿਸ ਯੇਵਦੋਕਿਮੋਵ ਨੇ ਰੂਸੀ ਮੀਡੀਆ ਨੂੰ ਦੱਸਿਆ ਕਿ ਬਿਜਲੀ ਕੜਕਣ ਕਾਰਨ ਜਹਾਜ਼ ਦਾ ਸੰਪਰਕ ਟੁਟ ਗਿਆ ਸੀ ਅਤੇ ਉਸ ਨੂੰ ਐਮਰਜੈਂਸੀ ਮੋਡ ਵਿੱਚ ਆਉਣਾ ਸੀ। ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਦੱਸਿਆ ਕਿ ਬਲਾਦਿਮਿਰ ਪੁਤਿਨ ਨੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।

ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਨੇ ਇੱਕ ਵਿਸ਼ੇਸ਼ ਕਮੇਟੀ ਨੂੰ ਹਾਦਸੇ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ।

Related posts

ਤੋਸ਼ਾਖਾਨਾ ਮਾਮਲੇ ‘ਚ ਇਮਰਾਨ ਖਾਨ ਨੂੰ ਤਿੰਨ ਸਾਲ ਦੀ ਸਜ਼ਾ, ਲਾਹੌਰ ਤੋਂ ਗ੍ਰਿਫਤਾਰ; ਨਹੀਂ ਲੜ ਸਕਦੇ ਚੋਣ

On Punjab

ਸੁਖਬੀਰ ਬਾਦਲ ਦੇ 2017 ਵਾਲੇ ਜਰਨੈਲ ਦੀ ਹੁਣ ਤੀਜੇ ਫਰੰਟ ਵੱਲ ਝਾਕ

Pritpal Kaur

ਅਮਰੀਕਾ ਬਾਅਦ ਚੀਨ ਨੇ ਆਸਟ੍ਰੇਲੀਆ ਨਾਲ ਲਿਆ ਪੰਗਾ, ਭੇਜੇ ਜੰਗੀ ਬੇੜੇ

On Punjab