PreetNama
ਖਬਰਾਂ/Newsਖਾਸ-ਖਬਰਾਂ/Important News

ਮਾਨ ਨੇ ਖਹਿਰਾ ਨੂੰ ਕਿਉਂ ਦਿੱਤੀ ਮਨਪ੍ਰੀਤ ਬਾਦਲ ਤੋਂ ਸਿੱਖਿਆ ਲੈਣ ਦੀ ਨਸੀਹਤ..?

ਸੰਗਰੂਰ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੁਖਪਾਲ ਖਹਿਰਾ ਦੇ ਪਾਰਟੀ ਛੱਡਣ ਦੇ ਫੈਸਲੇ ਮਗਰੋਂ ਨਿੱਤ ਨਵਾਂ ਸ਼ਬਦੀ ਹਮਲਾ ਕੀਤਾ ਜਾ ਰਿਹਾ ਹੈ। ਹੁਣ ਮਾਨ ਨੇ ਖਹਿਰਾ ਨੂੰ ਮਨਪ੍ਰੀਤ ਬਾਦਲ ਤੋਂ ਸੇਧ ਲੈਣ ਦੀ ਗੱਲ ਕਰਦਿਆਂ ਵਿਧਾਇਕੀ ਛੱਡਣ ਲਈ ਕਿਹਾ।

ਭਗਵੰਤ ਮਾਨ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਜਦ ਪੀਪਲਜ਼ ਪਾਰਟੀ ਆਫ਼ ਪੰਜਾਬ ਬਣਾਈ ਸੀ, ਤਾਂ ਪਹਿਲਾਂ ਵਿਧਾਈਕੀ ਛੱਡੀ ਸੀ। ਉਨ੍ਹਾਂ ਕਿਹਾ ਕਿ ਖਹਿਰਾ ਵੀ ਵਿਧਾਨ ਸਭਾ ਤੋਂ ਅਸਤੀਫਾ ਦੇਣ ਤੇ ਆਪਣੀ ਨਵੀਂ ਪਾਰਟੀ ਦੇ ਨਿਸ਼ਾਨ ‘ਤੇ ਹੀ ਭੁਲੱਥ ਸੀਟ ਜਿੱਤਣ।

ਮਾਨ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਕੀਤੀ ਮੁਲਾਕਾਤ ਨੂੰ ਵੀ ਆਸ਼ਾਵਾਦੀ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਦੋ ਘੰਟੇ ਵਧੀਆ ਮਾਹੌਲ ਵਿੱਚ ਗੱਲਬਾਤ ਕੀਤੀ ਤੇ ਹੁਣ ਬ੍ਰਹਮਪੁਰਾ ਆਪਣੇ ਸਾਥੀਆਂ ਨਾਲ ਵਿਚਾਰ ਕਰਕੇ ਆਖ਼ਰੀ ਫੈਸਲਾ ਲੈਣਗੇ।

Related posts

Gandhi Statue Smashed in NY : ਲਗਾਤਾਰ ਹੋ ਰਹੇ ਹਮਲਿਆਂ ਦੌਰਾਨ ਨਿਊਯਾਰਕ ‘ਚ ਫਿਰ ਤੋਂ ਤੋੜੀ ਗਈ ਗਾਂਧੀ ਦੀ ਮੂਰਤੀ

On Punjab

ਫਰਾਂਸ ਦੇ ਰਾਸ਼ਟਰਪਤੀ ਨੂੰ ਬੰਗਲਾਦੇਸ਼ ਪਹੁੰਚਣ ‘ਤੇ ਦਿੱਤੀ 21 ਤੋਪਾਂ ਦੀ ਸਲਾਮੀ

On Punjab

ਆਬਕਾਰੀ ਨੀਤੀ ਘੁਟਾਲਾ: ਅਦਾਲਤ ਵੱਲੋਂ ਕੇਜਰੀਵਾਲ ਦੀ ਰਿਹਾਈ ਦੇ ਹੁਕਮ ਜਾਰੀ

On Punjab