ਪਿਛਲੇ ਦਿਨੀਂ ਖ਼ਬਰਾਂ ਸੀ ਕਿ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਅਪਰੈਲ ‘ਚ ਵਿਆਹ ਕਰਨ ਵਾਲੇ ਹਨ, ਪਰ ਇਹ ਅਫਵਾਹ ਨਿਕਲੀ। ਹੁਣ ਮਲਾਇਕਾ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਕੁਝ ਦਿਨ ਪਹਿਲਾਂ ਮਲਾਇਕਾ ਨੇ ਦੁਲਹਨ ਦੇ ਲਿਬਾਸ ‘ਚ ਫੋਟੋਸ਼ੂਟ ਕਰਵਾਇਆ ਸੀ। ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਪਰ ਮਲਾਇਕਾ ਦੀ ਲੇਟੈਸਟ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਹਿਰ ਢਾਹ ਰਹੀਆਂ ਹਨ। ਜਿਨ੍ਹਾਂ ‘ਚ ਮਲਾਇਕਾ ਡੂੰਘੇ ਪਾਣੀ ਦੇ ਅੰਦਰ ਤੈਰਦੀ ਕਰਦੀ ਨਜ਼ਰ ਆ ਰਹੀ ਹੈ।
ਇਸ ਦੌਰਾਨ ਮਲਾਇਕਾ ਨੇ ਰੈਡ ਬਿਕਨੀ ਪਾਈ ਹੈ ਅਤੇ ਸੋਸ਼ਲ ਮੀਡੀਆ ‘ਤੇ ਉਸ ਦੀ ਤਸਵੀਰਾਂ ਕੁਝ ਹੀ ਘੰਟਿਆਂ ‘ਚ ਵਾਇਰਲ ਹੋ ਗਈਆਂ।
ਮਲਾਇਕਾ ਨੂੰ ਫੈਨਸ ਅਕਸਰ ਹੀ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਦੇਖਦੇ ਹਨ। ਜੋ ਉਸ ਦਾ ਜ਼ਿੰਦਗੀ ਪ੍ਰਤੀ ਪੋਸਟਿਵ ਅਤੇ ਕੌਨਫੀਡੈਂਟ ਨਜ਼ਰੀਆ ਪੇਸ਼ ਕਰਦੀਆਂ ਹਨ।
ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਨਾਲ-ਨਾਲ ਬੀ-ਟਾਊਨ ਦੇ ਲੋਕ ਵੀ ਕੁਮੈਂਟ ਅਤੇ ਲਾਈਕ ਕਰ ਰਹੇ ਹਨ। ਫੋਟੋ ‘ਤੇ ਫਰਾਹ ਖ਼ਾਨ ਮਜ਼ਾਕਿਆ ਅੰਦਾਜ਼ ‘ਚ ਲਿਖਦੀ ਹੈ ਕਿ ‘ਪਾਣੀ ਦੇ ਅੰਦਰ ਤੁਹਾਡੀਆਂ ਤਸਵੀਰਾਂ ਕੌਣ ਕਲਿੱਕ ਕਰ ਰਿਹਾ ਹੈ।”
ਅਜਿਹਾ ਪਹਿਲੀ ਵਾਰ ਨਹੀ ਜਦੋਂ ਮਲਾਇਕਾ ਦੀ ਤਸਵੀਰਾਂ ‘ਤੇ ਫਰਾਹ ਨੇ ਮਜ਼ਾਕਿਆ ਅੰਦਾਜ਼ ‘ਚ ਕੁਮੈਂਟ ਕੀਤਾ ਹੋਵੇ। ਉਹ ਅਕਸਰ ਅਜਿਹਾ ਕਰਦੀ ਰਹਿੰਦੀ ਹੈ।
ਇਸ ਤੋਂ ਇਲਾਵਾ ਮਲਾਇਕਾ ਅਕਸਰ ਆਪਣੀ ਜਿੰਮ ਦੀ ਤਸਵੀਰਾਂ ਨੂੰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ‘ਚ ਉਸ ਨੂੰ ਜਿੰਮ ਤੋਂ ਬਾਹਰ ਸਪੌਟ ਕੀਤਾ ਗਿਆ। ਜਿਸ ਦੌਰਾਨ ਉਸ ਨੇ ਮੀਡੀਆ ਨੂੰ ਸਮਾਈਲ ਦੇ ਨਾਲ ਪੋਜ਼ ਦੇ ਪਿਕਸ ਕਲਿੱਕ ਕਰਵਾਈਆਂ।