29.91 F
New York, US
February 15, 2025
PreetNama
ਸਿਹਤ/Health

ਭੁੱਲ ਕੇ ਵੀ ਖਾਣ ਦੀਆਂ ਇਹ ਚੀਜ਼ਾਂ ਤਾਂਬੇ ਦੇ ਭਾਂਡੇ ‘ਚ ਨਾ ਰੱਖੋ

ਨਵੀਂ ਦਿੱਲੀ: ਆਪਣੀ ਆਮ ਰੋਜ਼ਮਰ੍ਹਾ ਦੀ ਜ਼ਿੰਦਗੀ ‘ਚ ਤਾਂਬੇ ਦੇ ਭਾਂਡਿਆ ਦਾ ਇਸਤੇਮਾਲ ਕਰਨਾ ਕੋਈ ਵੱਡੀ ਗੱਲ ਨਹੀਂ ਪਰ ਇਸ ਧਾਤ ਦੀ ਵਰਤੋਂ ਕਰਦੇ ਸਮੇਂ ਵੀ ਕਈ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹੋ ਜਾਂਦੀਆਂ ਹਨ। ਕਈ ਅਜਿਹੀਆਂ ਖਾਣ ਦੀਆਂ ਚੀਜਾਂ ਹਨ, ਜਿਨ੍ਹਾਂ ਨੂੰ ਇਸ ‘ਚ ਰੱਖਣ ਨਾਲ ਕੈਮੀਕਲ ਰਿਐਕਸ਼ਨ ਹੁੰਦਾ ਹੈ ਜੋ ਸਰੀਰ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਜ਼ਿਆਦਾਤਰ ਲੋਕ ਤਾਂਬੇ ਦੀ ਵਰਤੋਂ ਦੇ ਸਿਰਫ ਫਾਇਦੇ ਹੀ ਜਾਣਦੇ ਹਨ ਪਰ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀਆਂ ਖਾਣ ਦੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਤਾਂਬੇ ਦੇ ਭਾਂਡੇ ‘ਚ ਰੱਖ ਕੇ ਖਾਣ ਨਾਲ ਫੂਡ ਪੁਆਇਜ਼ਨਿੰਗ ਹੋ ਸਕਦੀ ਹੈ।

ਤਾਂਬੇ ਦੇ ਭਾਂਡੇ ‘ਚ ਅਚਾਰ ਰੱਖਣ ਨਾਲ ਇਸ ‘ਚ ਮੌਜੂਦ ਸਿਰਕਾ ਮੈਟਲ ਨਾਲ ਮਿਲ ਜਾਂਦਾ ਹੈ ਜਿਸ ਨਾਲ ਬੌਡੀ ‘ਚ ਫੂਡ ਪੁਆਇਜ਼ਨਿੰਗ ਹੋ ਜਾਂਦੀ ਹੈ।

ਨਿੰਬੂ ਦਾ ਰਸ ਤਾਂਬੇ ਨਾਲ ਮਿਲ ਕੇ ਰਿਐਕਟ ਕਰਦਾ ਹੈ ਜਿਸ ਨਾਲ ਐਸਡੀਟੀ ਜਾਂ ਪੇਟ ਦਰਦ ਜਿਹੀਆਂ ਪ੍ਰੋਬਲਮਸ ਹੋ ਜਾਂਦੀਆਂ ਹਨ।

ਦਹੀ ਵੀ ਤਾਂਬੇ ਦੇ ਭਾਂਡੇ ਨਾਲ ਮਿਲਕੇ ਰਿਐਕਟ ਕਰਦਾ ਹੈ ਜਿਸ ਨਾਲ ਫੂਡ ਪੁਆਇਜ਼ਨਿੰਗ ਦਾ ਖ਼ਤਰਾ ਵਧ ਜਾਂਦਾ ਹੈ।

ਤਾਂਬੇ ਦੇ ਭਾਂਡੇ ‘ਚ ਕਿਸੇ ਵੀ ਤਰ੍ਹਾਂ ਦੇ ਖੱਟੇ ਫਲ ਰੱਖਣ ਨਾਲ ਵੀ ਫੂਡ ਪੁਆਇਜ਼ਨਿੰਗ ਦਾ ਖ਼ਤਰਾ ਹੁੰਦਾ ਹੈ ਜਿਸ ਨਾਲ ਉਲਟੀਆਂ, ਚੱਕਰ ਆਉਣਾ ਤੇ ਘਬਰਾਹਟ ਜਿਹੀਆਂ ਪ੍ਰੋਬਲਮਸ ਆਉਂਦੀਆਂ ਹਨ

ਗਰਮ ਜਾਂ ਠੰਢਾ ਦੁਧ ਵੀ ਤਾਂਬੇ ਦੇ ਭਾਂਡੇ ‘ਚ ਨਹੀਂ ਰੱਖਣਾ ਚਾਹੀਦਾ। ਇਸ ਸਭ ਸਹਿਤ ਲਈ ਨੁਕਸਾਨਦਾਇਕ ਹੁੰਦੇ ਹਨ।

Related posts

ਬਦਲਦੇ ਮੌਸਮ ‘ਚ ਗਰਮ ਪਾਣੀ ਦਾ ਸੇਵਨ ਬਚਾਉਂਦਾ ਹੈ ਇਨ੍ਹਾਂ ਬਿਮਾਰੀਆਂ ਤੋਂ

On Punjab

ਕੋਰੋਨਾ ਖ਼ਿਲਾਫ਼ ਵੱਡੀ ਕਾਮਯਾਬੀ, ਡੇਕਸਾਮੇਥਾਸੋਨ ਹੈ ਜਾਨ ਬਚਾਉਣ ਵਾਲੀ ਪਹਿਲੀ ਦਵਾਈ

On Punjab

ਇਮਿਊਨਿਟੀ ਨੂੰ ਇੰਝ ਬਣਾਓ ਦਮਦਾਰ, ਖਾਂਸੀ-ਬੁਖਾਰ ਨੂੰ ਛੱਡੋ ਕੋਰੋਨਾ ਵੀ ਨਹੀਂ ਲੱਗੇਗਾ ਨੇੜੇ

On Punjab