PreetNama
ਸਮਾਜ/Social

ਭੁੱਖ ਲੱਗਣ ‘ਤੇ ਔਰਤ ਖਾਂਦੀ ਸੀ ਗਹਿਣੇ ਤੇ ਸਿੱਕੇ, ਜਾਣੋ ਫੇਰ ਕੀ ਹੋਇਆ

ਨਵੀਂ ਦਿੱਲੀਮਾਨਸਿਕ ਤੌਰ ‘ਤੇ ਬਿਮਾਰ ਇੱਕ ਔਰਤ ਦੇ ਢਿੱਡ ਵਿੱਚੋਂ ਡੇਢ ਕਿਲੋ ਗਹਿਣੇ ਤੇ 60 ਸਿੱਕੇ ਕੱਢੇ ਗਏ ਹਨ। ਆਪ੍ਰੇਸ਼ਨ ਕਰ ਡਾਕਟਰਾਂ ਨੇ ਔਰਤ ਦੇ ਢਿੱਡ ਵਿੱਚੋਂ ਇਹ ਸਭ ਕੱਢਿਆ ਹੈ। ਇਸ ‘ਚ ਨੱਕਕੰਨਗਲ ਤੇ ਪੈਰਾਂ ਦੇ ਗਹਿਣੇ ਸ਼ਾਮਲ ਹਨ।

ਢਿੱਡ ਤੋਂ ਬਾਹਰ ਕੱਢੇ ਗਹਿਣਿਆਂ ਦਾ ਵਜ਼ਨ ਇੱਕ ਕਿੱਲੋ 680 ਗ੍ਰਾਮ ਹੈ। ਵੀਰਭੂਮ ਦੇ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ‘ਚ ਆਪ੍ਰੇਸ਼ਨ ਕਰ ਡਾਕਟਰਾਂ ਨੇ ਗਹਿਣੇ ਕੱਢੇ। ਔਰਤ ਦਾ ਨਾਂ ਰੁਨੀ ਖਾਤੂਨ ਹੈ ਜਿਸ ਦੀ ਉਮਰ 22 ਸਾਲ ਹੈ ਤੇ ਉਹ ਵੀਰਭੂਮ ਦੀ ਰਹਿਣ ਵਾਲੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਭੁੱਖ ਲੱਗਣ ‘ਤੇ ਉਹ ਗਹਿਣੇ ਖਾ ਜਾਂਦੀ ਸੀ।ਇੱਕ ਹਫਤਾ ਪਹਿਲਾਂ ਰੂਨੀ ਨੂੰ ਢਿੱਡ ਵਿੱਚ ਦਰਦ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਜਾਂਚ ਲਈ ਹਸਪਤਾਲ ਲੈ ਕੇ ਆਏ। ਰੂਨੀ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਢਿੱਡ ‘ਚ ਧਾਤ ਦੇ ਇੱਕ ਤੋਂ ਜ਼ਿਆਦਾ ਟੁੱਕੜੇ ਹਨ। ਇਸ ਤੋਂ ਬਾਅਦ ਜਲਦੀ ਉਸ ਦਾ ਆਪ੍ਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ।

ਡਾਕਟਰਾਂ ਨੇ ਇੱਕ ਘੰਟਾ 15 ਮਿੰਟ ਚੱਲੇ ਆਪ੍ਰੈਸ਼ਨ ‘ਚ ਉਸ ਦੇ ਢਿੱਡ ਵਿੱਚੋਂ ਸੋਨੇ ਦੀ ਚੇਨਅੰਗੂਠੀਆਂਵਾਲੀਆਂਘੜੀਕੰਨ ਤੇ ਨੱਕ ਦੇ ਗਹਿਣੇ ਕੱਢੇ। ਇੰਨਾ ਹੀ ਨਹੀਂ ਔਰਤ ਦੇ ਢਿੱਡ ਵਿੱਚੋਂ 60 ਸਿੱਕੇ ਵੀ ਨਿਕਲੇ ਹਨ।

Related posts

ਬੱਚਿਆਂ ਨੇ ਛੁੱਟੀਆਂ ਬਿਤਾਉਣ ਤੋਂ ਕੀਤਾ ਮਨ੍ਹਾਂ ਤਾਂ ਮਾਂ-ਬਾਪ ਨਾਲ ਲੈ ਗਏ WiFi Modem

On Punjab

ਘਰੇਲੂ ਸ਼ੇਅਰ ਬਾਜ਼ਾਰ ਸ਼ੁਰੂਆਤੀ ਵਾਧੇ ਮਗਰੋਂ ਡਿੱਗਿਆ

On Punjab

ਕਿਸਮਤ ਦੇ ਰੰਗ

Pritpal Kaur