ਜੀਂਦ: ਹਰਿਆਣਾ ਦੇ ਜੀਂਦ ‘ਚ ਅੱਜ ਸਵੇਰੇ ਭਿਆਨਕ ਸੜਕੀ ਹਾਦਸਾ ਹੋ ਗਿਆ। ਹਾਦਸੇ ‘ਚ ਇਨੋਵਾ ਅਤੇ ਟ੍ਰਾਲਾ ਦੀ ਜ਼ੋਰਦਾਰ ਟੱਕਰ ਹੋਈ ਜਿਸ ‘ਚ ਛੇ ਲੋਕਾਂ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੰਜ ਵਿਅਕਤੀਆਂ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ।
ਇਸ ਹਾਦਸੇ ‘ਚ ਜ਼ਖ਼ਮੀ ਹੋਏ ਲੋਕਾਂ ਨੂੰ ਪ੍ਰਾਈਵੇਟ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਸਾਰੇ ਮ੍ਰਿਤਕ ਸਿਰਸਾ ਦੇ ਰਹਿਣ ਵਾਲੇ ਸੀ। ਇਨੋਵਾ ਗੱਡੀ ‘ਚ 12 ਲੋਕ ਸਵਾਰ ਦੀ। ਜੋ ਸ਼ਾਮਲੀ ਤੋਂ ਈਦ ਮਨਾ ਕੇ ਵਾਪਸ ਆਪਣੇ ਘਰ ਪਰਤ ਰਹੇ ਸੀ।
ਪੁਲਿਸ ਨੇ ਮੌਕੇ ‘ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅੱਗੇ ਦੀ ਕਾਰਵਾਈ ‘ਚ ਲੱਗੀ ਹੈ।