PreetNama
ਖਬਰਾਂ/News

ਭਾਰਤ ਖ਼ਿਲਾਫ਼ ਜੋ ਕੰਮ ਪਾਕਿ ਨਹੀਂ ਕਰ ਸਕਿਆ ਉਹ ਮੋਦੀ ਨੇ 5 ਸਾਲਾਂ ‘ਚ ਕਰ ਦਿੱਤਾ- ਕੇਜਰੀਵਾਲ

ਕੋਲਕਾਤਾ, 19 ਜਨਵਰੀ- ਕੋਲਕਾਤਾ ‘ਚ ਹੋ ਰਹੀ ਮਹਾਂ ਰੈਲੀ ਨੂੰ ਸੰਬੋਧਿਤ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਅੱਜ ਦੇਸ਼ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਪਰੇਸ਼ਾਨ ਹਨ ਅਤੇ ਉਨ੍ਹਾਂ ਦੇ ਕੋਲ ਨੌਕਰੀ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨੌਕਰੀ ਦੇ ਨਾਂਅ ‘ਤੇ ਝੂਠ ਬੋਲ ਕੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਕਿਸਾਨ ਭਾਜਪਾ ਤੋਂ ਦੁਖੀ ਹਨ ਅਤੇ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ‘ਚ ਪਾਕਿਸਤਾਨ ਭਾਰਤ ਨੂੰ ਵੰਡਣ ਦਾ ਸਪਨਾ ਦੇਖ ਰਿਹਾ ਹੈ ਪਰ ਜੋ ਅਜੇ ਤੱਕ ਪਾਕਿਸਤਾਨ ਨਹੀਂ ਕਰ ਪਾਇਆ ਉਹ ਮੋਦੀ ਅਤੇ ਅਮਿਤ ਸ਼ਾਹ ਨੇ ਪੰਜ ਸਾਲਾਂ ਕਰ ਦਿੱਤਾ ਹੈ। ਇਨ੍ਹਾਂ ਨੇ ਹਿੰਦੂਆਂ ਨੂੰ ਮੁਸਲਮਾਨਾਂ ਅਤੇ ਮੁਸਲਮਾਨਾਂ ਨੂੰ ਈਸਾਈਆਂ ਨਾਲ ਲੜਾ ਦਿੱਤਾ ਹੈ।

Related posts

ਅਹਿਮਦਾਬਾਦ ਪਹੁੰਚੇ ਟਰੰਪ, PM ਮੋਦੀ ਨੇ ਗਲੇ ਲਗਾ ਕੀਤਾ ਸਵਾਗਤ

On Punjab

Mass shooting scare creates panic among tourists at Times Square

On Punjab

ਅਰੁਣ ਨੂੰ ਪ੍ਰੈੱਸ ਕਲੱਬ ਵੱਲੋਂ ਕੀਤਾ ਗਿਆ ਸਨਮਾਨਿਤ

Preet Nama usa
%d bloggers like this: