ਨਵੀਂ ਦਿੱਲੀ: ਭਾਰਤ–ਵੈਸਟਇੰਡੀਜ਼ ‘ਚ ਅੱਜ ਪਹਿਲਾ ਮੈਚ ਖੇਡਿਆ ਜਾਵੇਗਾ। ਵਰਲਡ ਟੈਸਟ ਚੈਂਪੀਅਨਸ਼ਿਪ ‘ਚ ਭਾਰਤ ਤੇ ਵੈਸਟਇੰਡੀਜ਼ ਦਾ ਇਹ ਪਹਿਲਾ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ਼ਾਰਾ ਕੀਤਾ ਹੈ ਕਿ ਟੀਮ ‘ਚ ਚਾਰ ਗੇਂਦਬਾਜ਼ ਮੈਦਾਨ ‘ਚ ਉੱਤਰ ਸਕਦੇ ਹਨ। ਕੋਹਲੀ ਨੇ ਕਿਹਾ, “ਪਿੱਚ ਦੇਖਣ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ ਦੋ ਤੇਜ਼ ਗੇਂਦਬਾਜ਼ ਤੇ ਦੋ ਸਪਿਨਰ ਜਾਂ ਤਿੰਨ ਤੇਜ਼ ਗੇਂਦਬਾਜ਼ ਤੇ ਇੱਕ ਸਪਿਨਰ ਨਾਲ ਮੈਦਾਨ ‘ਚ ਉੱਤਰਿਆ ਜਾਵੇ।”
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨੇ ਕਿਹਾ, ‘ਪਿਛਲੀ ਵਾਰ ਜਦੋਂ ਇੰਗਲੈਂਡ ਦੀ ਟੀਮ ਇੱਥੇ ਖੇਡੀ ਸੀ ਤਾਂ ਵਿਕਟਾਂ ‘ਚ ਕਾਫੀ ਉਛਾਲ ਦੇਖਿਆ ਗਿਆ ਸੀ। ਇਹੀ ਕਾਰਨ ਵੀ ਖੇਡ ‘ਚ ਸ਼ਾਮਲ ਹੋਣਗੇ, ਪਰ ਅਸੀਂ ਇਸ ਸਮੇਂ ਕਾਫੀ ਲਚਕੀਲੇ ਹਾਂ।” ਕੋਹਲੀ ਹਮੇਸ਼ਾ ਟੀਮ ‘ਚ ਪੰਜ ਗੇਂਦਬਾਜ਼ਾਂ ਨੂੰ ਟੀਮ ‘ਚ ਰੱਖਣ ਦੇ ਪੱਖ ‘ਚ ਰਹੇ ਹਾਂ। ਭਾਰਤੀ ਟੀਮ ਕਰੀਬ ਸੱਤ ਮਹੀਨੇ ਬਾਅਦ ਟੈਸਟ ਖੇਡਣ ਉੱਤਰੇਗੀ। ਪਿਛਲੀ ਸੀਰੀਜ਼ ‘ਚ ਉਨ੍ਹਾਂ ਨੇ ਆਸਟ੍ਰੇਲੀਆ ਨੂੰ ਉਸ ਦੇ ਘਰ ‘ਚ ਹਾਰਿਆ ਸੀ।
ਕੋਹਲੀ ਨੇ ਬੀਤੇ ਦਿਨੀਂ ਮਿਅੰਕ ਅਗਰਵਾਲ ਤੇ ਲੋਕੇਸ਼ ਰਾਹੁਲ ਦੀ ਕਾਫੀ ਤਾਰੀਫ ਕੀਤੀ ਸੀ। ਕੋਹਲੀ ਦੀ ਕਪਤਾਨੀ ‘ਚ ਭਾਰਤੀ ਟੀਮ 47ਵਾਂ ਟੈਸਟ ਖੇਡੇਗੀ। ਜਿਨ੍ਹਾਂ ‘ਚ ਭਾਰਤ 26ਮੈਚਾਂ ‘ਚ ਜਿੱਤ ਹਾਸਲ ਕਰ ਚੁੱਕੀ ਹੈ। ਜੇਕਰ ਭਾਰਤ ਮੈਚ ਜਿੱਤ ਲੈਂਦਾ ਹੈ ਤਾਂ ਕੋਹਲੀ ਵੀ ਭਾਰਤ ਦੇ ਸਭ ਤੋਂ ਕਾਮਯਾਬ ਕਪਤਾਨ ਬਣ ਜਾਣਗੇ।