75.7 F
New York, US
July 27, 2024
PreetNama
ਰਾਜਨੀਤੀ/Politics

ਭਾਰਤ-ਪਾਕਿਸਤਾਨ ਵਿਚਾਲੇ ਵਿਚੋਲਗੀ ਨਿਭਾਉਣ ਲਈ ਟਰੰਪ ਕਾਹਲੇ!

ਨਵੀਂ ਦਿੱਲੀ : ਭਾਰਤ ਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਦੀ ਬੈਂਕਾਕ ‘ਚ ਮੁਲਾਕਾਤ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਦਰਮਿਆਨ ਵਿਚੋਲਗੀ ਦਾ ਰਾਗ ਛੇੜ ਦਿੱਤਾ ਹੈ। ਉਨ੍ਹਾਂ ਅਮਰੀਕਾ ‘ਚ ਵੀਰਵਾਰ ਨੂੰ ਦਿੱਤੇ ਬਿਆਨ ‘ਚ ਕਿਹਾ ਕਿ ਜੇਕਰ ਭਾਰਤ-ਪਾਕਿਸਤਾਨ ਚਾਹੁਣ ਤਾਂ ਉਹ ਇਹ ਕੰਮ ਕਰ ਸਕਦੇ ਹਨ, ਸਭ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਰਭਰ ਕਰਦਾ ਹੈ।

 

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ “ਮੈਨੂੰ ਲੱਗਦਾ ਹੈ ਕਿ ਇਮਰਾਨ ਖ਼ਾਨ ਤੇ ਨਰੇਂਦਰ ਮੋਦੀ ਦੋਵੇਂ ਜ਼ਬਰਦਸਤ ਇਨਸਾਨ ਹਨ। ਮੈਨੂੰ ਲੱਗਦਾ ਹੈ ਦੋਵਾਂ ‘ਚ ਚੰਗੀ ਨਿਭੇਗੀ ਪਰ ਜੇਕਰ ਇਹ ਲੋਕ ਕਿਸੇ ਦੀ ਵਿਚੋਲਗੀ ਚਾਹੁੰਦੇ ਹਨ ਤਾਂ ਮੈਂ ਮਦਦ ਕਰ ਸਕਦਾ ਹਾਂ। ਮੈਂ ਪਾਕਿਸਤਾਨ ਨਾਲ ਗੱਲ ਕੀਤੀ ਸੀ ਤੇ ਮੈਂ ਇਸ ਬਾਰੇ ਭਾਰਤ ‘ਚ ਵੀ ਗੱਲ ਕੀਤੀ ਸੀ।”

 

ਇਸ ਤੋਂ ਪਹਿਲਾਂ ਇਮਰਾਨ ਖ਼ਾਨ ਦੇ ਅਮਰੀਕਾ ਦੌਰੇ ਦੌਰਾਨ ਵੀ ਟਰੰਪ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਟਰੰਪ ਦੇ ਬਿਆਨ ਨੂੰ ਲੈਕੇ ਜ਼ਬਰਦਸਤ ਵਿਰੋਧ ਹੋਇਆ ਸੀ। ਸੰਸਦ ‘ਚ ਵੀ ਵਿਰੋਧੀਆਂ ਨੇ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਚੁੱਕਦਿਆਂ ਪੀਐਮ ਮੋਦੀ ਦੇ ਬਿਆਨ ਦੀ ਮੰਗ ਕੀਤੀ ਸੀ।

 

ਇਸ ‘ਤੇ ਦੋਵਾਂ ਸਦਨਾਂ ‘ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਜਵਾਬ ਦਿੰਦਿਆਂ ਕਿਹਾ ਸੀ ਕਿ ਪੀਐਮ ਮੋਦੀ ਨੇ ਟਰੰਪ ਦੇ ਸਾਹਮਣੇ ਕਸ਼ਮੀਰ ਦੇ ਮੁੱਦੇ ‘ਤੇ ਕੁਝ ਨਹੀਂ ਕਿਹਾ। ਵਿਦੇਸ਼ ਮੰਤਰੀ ਦੇ ਬਿਆਨ ਤੋਂ ਬਾਅਦ ਵੀ ਜਦੋਂ ਵਿਰੋਧੀ ਸ਼ਾਂਤ ਨਹੀਂ ਹੋਏ ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਲੋਕ ਸਭਾ ‘ਚ ਬਿਆਨ ਦਿੱਤਾ ਸੀ। ਹੁਣ ਇਕ ਵਾਰ ਫਿਰ ਟਰੰਪ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਦੇ ਹੰਗਾਮੇ ਦੇ ਆਸਾਰ ਹਨ।

Related posts

ਦੇਸ਼ ਦੇ ਮੌਜੂਦਾ ਹਾਲਾਤ ‘ਤੇ ਬੇਹੱਦ ਫਿਕਰਮੰਦ ਡਾ. ਮਨਮੋਹਨ ਸਿੰਘ

On Punjab

ਮਨਪ੍ਰੀਤ ਬਾਦਲ ਵੱਲੋਂ ਮੋਦੀ ਦਾ GST ਖਾਰਜ, ਰੱਖੀ ਇਹ ਮੰਗ

On Punjab

ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨਹੀਂ ਆਈ ਨੈਗੇਟਿਵ, ਮਨੋਜ ਤਿਵਾੜੀ ਨੂੰ ਲੱਗਾ ਭੁਲੇਖਾ!

On Punjab