77.54 F
New York, US
July 20, 2025
PreetNama
ਖੇਡ-ਜਗਤ/Sports News

ਭਾਰਤ ਨੇ ਵੈਸਟ ਇੰਡੀਜ਼ ਨੂੰ 125 ਦੌੜਾਂ ਨਾਲ ਹਰਾਇਆ, ਸੈਮੀਫਾਈਨਲ ਇੱਕ ਕਦਮ ਦੂਰ

ਮੈਨਚੈਸਟਰਭਾਰਤ ਨੇ ਵੈਸਟ ਇੰਡੀਜ਼ ਨੂੰ ਓਲਡ ਟ੍ਰਰਫਰਡ ਮੈਦਾਨ ‘ਚ 125 ਦੌੜਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਆਈਸੀਸੀ ਵਰਲਡ ਕੱਪ 2019 ‘ਚ ਵੈਸਟ ਇੰਡੀਜ਼ ਨੂੰ ਹਰਾ ਭਾਰਤ ਨੇ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਿਆ ਹੈ। ਇਹ ਭਾਰਤ ਦੀ ਛੇ ਮੈਚਾਂ ਵਿੱਚੋਂ 5ਵੀਂ ਜਿੱਤ ਹੈ ਜਿਸ ‘ਚ ਇੱਕ ਮੈਚ ਬਾਰਸ਼ ਕਰਕੇ ਰੱਦ ਹੋ ਗਿਆ ਸੀ। ਇਸ ਦੇ ਨਾਲ ਹੀ ਭਾਰਤ 10 ਟੀਮਾਂ ਦੀ ਲਿਸਟ ‘ਚ ਦੂਜੇ ਸਥਾਨ ‘ਤੇ ਆ ਗਿਆ ਹੈ।

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਇਸ ‘ਚ ਕੋਹਲੀ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆ। ਕੋਹਲੀ 72 ਦੌੜਾਂ ਬਣਾ ਕੇ ਮੈਨ ਆਫ ਦ ਮੈਚ ਚੁਣੇ ਗਏ। ਇਸ ਤੋਂ ਇਲਾਵਾ ਐਮਐਸ ਧੋਨੀ ਨੇ ਨਾਬਾਦ 56 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਨੇ ਸੱਤ ਵਿਕਟਾਂ ਦੇ ਨੁਕਸਾਨ ਨਾਲ 268 ਦੌੜਾਂ ਦੀ ਪਾਰੀ ਖੇਡੀ।ਇਸ ਮੈਚ ‘ਚ ਬੇਸ਼ੱਕ ਭਾਰਤ ਦੀ ਬੱਲੇਬਾਜ਼ੀ ਦਾ ਸੰਘਰਸ਼ ਜਾਰੀ ਰਿਹਾ ਪਰ ਗੇਂਦਬਾਜ਼ਾਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ। ਸ਼ੰਮੀ ਨੇ ਚਾਰ ਵਿਕਟ ਲਏਜਦਕਿ ਜਸਪ੍ਰੀਤ ਬੁਮਰਾਹ ਤੇ ਯੁਜਵੇਂਦਰ ਚਹਿਲ ਨੇ ਦੋਦੋ ਵਿਕਟ ਝਟਕੇ। ਇਨ੍ਹਾਂ ਤੋਂ ਇਲਾਵਾ ਹਾਰਦਿਕ ਪਾਂਡਿਆ ਤੇ ਕੁਲਦੀਪ ਯਾਦਵ ਨੇ ਇੱਕਇੱਕ ਵਿਕਟ ਲੈਣ ‘ਚ ਕਾਮਯਾਬੀ ਹਾਸਲ ਕੀਤੀ।

Related posts

ਖਿਡਾਰੀਆਂ ਲਈ ਕੁਆਰੰਟਾਈਨ ਸਮਾਂ ਹੋਵੇਗਾ ਘੱਟ

On Punjab

ਵਿਰਾਟ ਕੋਹਲੀ ‘ਤੇ ਦੋਹਰੀ ਮਾਰ, ਮੈਚ ਹਾਰਨ ਨਾਲ ਲੱਗਿਆ 12 ਲੱਖ ਰੁਪਏ ਦਾ ਜ਼ੁਰਮਾਨਾ, ਜਾਣੋ ਕਾਰਨ

On Punjab

ਤਾਮਿਲਨਾਡੂ ਦੀ ਰਕਸ਼ਣਾ ਤੇ ਰਾਜਸਥਾਨ ਦੇ ਦਿਵਆਂਸ਼ ਸਿੰਘ ਨੇ ਜਿੱਤੇ ਕੌਮੀ ਟ੍ਰਾਇਲ

On Punjab