74.08 F
New York, US
October 4, 2023
PreetNama
ਖਾਸ-ਖਬਰਾਂ/Important News

ਭਾਰਤ ਨੇ ਮਿਲਾਇਆ ਰੂਸ ਨਾਲ ਹੱਥ, ਅਮਰੀਕਾ ਨੇ ਦਿੱਤੀ ਧਮਕੀ

ਵਾਸ਼ਿੰਗਟਨ: ਭਾਰਤ ਤੇ ਰੂਸ ਦਰਮਿਆਨ ਪਿਛਲੇ ਸਾਲ ਹੋਏ ਐਸ-400 ਮਿਸਾਈਲ ਰੋਕੂ ਪ੍ਰਣਾਲੀ ਦੇ ਸੌਦੇ ‘ਤੇ ਅਮਰੀਕਾ ਨੇ ਨਾਰਾਜ਼ਗੀ ਜਤਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਰਾਤ ਧਮਕੀ ਦਿੰਦਿਆਂ ਕਿਹਾ ਕਿ ਭਾਰਤ ਦਾ ਇਹ ਫੈਸਲਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਤੇ ਗੰਭੀਰ ਅਸਰ ਪਾਵੇਗਾ।

ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਫ਼ਸਰ ਨੇ ਕਿਹਾ ਕਿ ਨਵੀਂ ਦਿੱਲੀ ਦਾ ਮਾਸਕੋ ਨਾਲ ਰੱਖਿਆ ਸਮਝੌਤਾ ਕਰਨਾ ਵੱਡੀ ਗੱਲ ਹੈ, ਕਿਉਂਕਿ ਕਾਟਸਾ ਕਾਨੂੰਨ ਤਹਿਤ ਦੁਸ਼ਮਣਾਂ ਨਾਲ ਸਮਝੌਤਾ ਕਰਨ ਵਾਲਿਆਂ ‘ਤੇ ਅਮਰੀਕੀ ਪਾਬੰਦੀਆਂ ਲਾਗੂ ਹੋਣਗੀਆਂ। ਅਫਸਰ ਨੇ ਦੱਸਿਆ ਕਿ ਅਮਰੀਕਾ ਨੇ ਆਪਣੇ ਨਾਟੋ ਪਾਰਟਨਰ ਤੁਰਕੀ ਨੂੰ ਵੀ ਐਸ-400 ਖਰੀਦਣ ਲਈ ਸਖ਼ਤ ਸੰਦੇਸ਼ ਦਿੱਤਾ ਹੈ।

ਦਰਅਸਲ, ਅਮਰੀਕਾ ਕਾਟਸਾ ਕਾਨੂੰਨ ਤਹਿਤ ਆਪਣੇ ਦੁਸ਼ਮਣ ਤੋਂ ਹਥਿਆਰ ਖਰੀਦਣ ਵਾਲੇ ਦੇਸ਼ਾਂ ‘ਤੇ ਰੋਕ ਲਾ ਸਕਦਾ ਹੈ। ਇਸ ਲਿਹਾਜ ਨਾਲ ਭਾਰਤ ਵੀ ਰੂਸ ਤੋਂ ਹਥਿਆਰ ਖਰੀਦਣ ਵਾਲੇ ਦੇਸ਼ਾਂ ‘ਤੇ ਰੋਕ ਲੱਗਣ ਵਾਲੇ ਦਾਇਰੇ ਵਿੱਚ ਆ ਸਕਦਾ ਹੈ। ਪਰ ਪਿਛਲੇ ਸਮੇਂ ਦੌਰਾਨ ਅਮਰੀਕਾ ਤੇ ਭਾਰਤ ਦਰਮਿਆਨ ਵਪਾਰ ਕਾਫੀ ਵਧਿਆ ਹੈ, ਇਸ ਲਈ ਉਹ ਭਾਰਤ ‘ਤੇ ਰੋਕ ਲਾਉਣ ਤੋਂ ਬਚਣਾ ਵੀ ਚਾਹੁੰਦਾ ਹੈ।

Related posts

ਅੰਮ੍ਰਿਤਸਰ ਦੇ ਦੋ ਅਵਾਰਾ ਕੁੱਤਿਆਂ ਨੂੰ ਜਾਰੀ ਹੋਵੇਗਾ ਪਾਸਪੋਰਟ, ਕੈਨੇਡਾ ਭੇਜਣ ਦੀ ਤਿਆਰੀ ਮੁਕੰਮਲ

On Punjab

America: ਬਾਈਡਨ ਨੂੰ ਮਾਰਨਾ ਚਾਹੁੰਦਾ ਸੀ ਭਾਰਤੀ ਮੂਲ ਦਾ ਵਿਅਕਤੀ, ਵ੍ਹਾਈਟ ਹਾਊਸ ਦੇ ਬਾਹਰ ਲੱਗੇ ਬੈਰੀਅਰ ਨੂੰ ਮਾਰੀ ਟੱਕਰ

On Punjab

ਅਮਰੀਕਾ ਦਾ ਦਾਅਵਾ, ਕਾਬੁਲ ਏਅਰਪੋਰਟ ’ਤੇ ਦਾਗੇ ਗਏ ਪੰਜ ਰਾਕੇਟ, American Missile Defense System ਨੇ ਦਿੱਤਾ ਜਵਾਬ

On Punjab