ਆਈਸੀਸੀ ਵਿਸ਼ਵ ਕੱਪ ਵਿਚ ਅੱਜ ਭਾਰਤ ਅਤੇ ਬੰਗਲਾ ਦੇਸ਼ ਵਿਚ ਬਰਮਿੰਘਮ ਦੇ ਏਜਬੇਸਟਨ ਕ੍ਰਿਕਟ ਗਰਾਉਂਡ ਵਿਚ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਆਪਣੇ ਪਲੇਇੰਗ ਇਲੇਵਨ ਵਿਚ ਕੁਝ ਬਦਲਾਅ ਕੀਤਾ ਹੈ। ਭਾਰਤ ਨੇ ਇਸ ਮੈਚ ਵਿਚ ਦਿਨੇਸ਼ ਕਾਰਤਿਕ ਅਤੇ ਭੁਵਨੇਸ਼ਵਰ ਕੁਮਾਰ ਨੂੰ ਕੇਦਾਰ ਜਾਧਵ ਅਤੇ ਕੁਲਦੀਪ ਯਾਦ ਦੀ ਥਾਂ ਖਿਡਾਇਆ ਹੈ।
ਵਿਸ਼ਵ ਕੱਪ ਵਿਚ ਭਾਰਤ ਅਤੇ ਬੰਗਲਾਦੇਸ਼ ਵਿਚ ਤਿੰਨ ਮੈਚ ਖੇਡੇ ਗਏ ਹਨ। ਇਨ੍ਹਾਂ ਤਿੰਨ ਮੈਚਾਂ ਵਿਚ ਭਾਰਤ ਨੇ ਦੋ ਅਤੇ ਬੰਗਲਾਦੇਸ਼ ਨੇ ਇਕ ਮੈਚ ਜਿੱਤਿਆ ਹੈ। ਬੰਗਲਾ ਦੇਸ਼ ਨੇ ਭਾਰਤ ਨੂੰ 2007 ਵਿਸ਼ਵ ਕੱਪ ਵਿਚ ਹਰਾਇਆ ਸੀ। ਜਦੋਂ ਕਿ 2011 ਅਤੇ 2015 ਵਿਸ਼ਵ ਕੱਪ ਵਿਚ ਭਾਰਤ ਨੇ ਜਿੱਤ ਦਰਜ ਕੀਤੀ ਸੀ।