PreetNama
ਖਾਸ-ਖਬਰਾਂ/Important News

ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਹਾਫਿਜ਼ ਸਇਦ ਆਇਆ ਅੜਿੱਕੇ

ਇਸਲਾਮਾਬਾਦ: ਪਾਕਿਸਤਾਨ ਦੇ ਕਾਊਂਟਰ ਟੈਰੋਰਿਜ਼ਮ ਵਿਭਾਗ ਨੇ ਮੁੰਬਈ ਹਮਲੇ ਦੇ ਮਾਸਟਰ ਮਾਇੰਡ ਤੇ ਭਾਰਤ ਦੇ ਸਭ ਤੋਂ ਵੱਡੇ ਦੁਸ਼ਮਣ ਹਾਫਿਜ਼ ਸਇਦ ਨੂੰ ਟੈਰਰ ਫੰਡਿੰਗ ਤੇ ਮਨੀ ਲੌਂਡ੍ਰਿਗ ਮਾਮਲੇ ‘ਚ ਦੋਸ਼ੀ ਪਾਇਆ ਹੈ। ਇੱਕ ਰਿਪੋਰਟ ਮੁਤਾਬਕ ਕਾਊਂਟਰ ਟੈਰੋਰਿਜ਼ਮ ਵਿਭਾਗ ਨੇ ਇਹ ਦਾਅਵਾ ਅਦਾਲਤ ਵਿੱਚ ਕੀਤਾ ਹੈ। ਇਸ ਮਗਰੋਂ ਸਈਦ ਦੇ ਮਾਮਲੇ ਨੂੰ ਪਾਕਿਸਤਾਨ ਦੇ ਗੁਜਰਾਤ ਦੀ ਅਦਾਲਤ ‘ਚ ਟ੍ਰਾਂਸਫਰ ਕਰ ਦਿੱਤਾ ਹੈ। ਸਈਦ ‘ਤੇ ਬੈਨ ਸੰਗਠਨਾਂ ਲਈ ਪੈਸਾ ਇਕੱਠਾ ਕਰਨ ਦੇ ਇਲਜ਼ਾਮ ਹਨ।

ਸਈਦ ਭਾਰਤ ‘ਚ ਨਾਮੀ ਅੱਤਵਾਦੀ ਹੈ ਜਿਸ ਨੂੰ 17 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਸੱਤ ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਸੀ। 24 ਜੁਲਾਈ ਨੂੰ ਵਿਸ਼ੇਸ਼ ਅੱਤਵਾਦ ਨਿਰੋਧੀ ਅਦਾਲਤ ਦੇ ਜੱਜ ਸਇਦ ਅਲੀ ਇਮਰਾਨ ਨੇ ਅੱਤਵਾਦ ਵਿਰੋਧੀ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਪੂਰੀ ਕਰ 7 ਅਗਸਤ ਤਕ ਰਿਪੋਰਟ ਪੇਸ਼ ਕਰਨ ਨੂੰ ਕਿਹਾ ਸੀ।

ਅੱਤਵਾਦ ਵਿਰੋਧੀ ਵਿਭਾਗ ਨੇ 3 ਜੁਲਾਈ ਨੂੰ ਹਾਫਿਜ਼ ਤੇ 13 ਹੋਰਨਾਂ ਖਿਲਾਫ ਐਂਟੀ ਟੈਰੋਰਿਜ਼ਮ ਐਕਟ, 1997 ਤਹਿਤ 20 ਤੋਂ ਜ਼ਿਆਦਾ ਟੈਰਰ ਫੰਡਿੰਗ ਤੇ ਮਨੀ ਲਾਂਡ੍ਰਿੰਗ ਦੇ ਮਾਮਲੇ ਦਰਜ ਕੀਤੇ ਸੀ।

Related posts

ਕੈਬਨਿਟ ਮੰਤਰੀ ਸਿੰਗਲਾ ਨੇ ਰੇਲਵੇ ਓਵਰਬ੍ਰਿਜ ਦਾ ਰੱਖਿਆ ਨੀਂਹ ਪੱਥਰ

Preet Nama usa

ਬ੍ਰਿਟੇਨ ‘ਚ ਮਿਲੀ ਸਿੱਖਾਂ ਨੂੰ ਰਾਹਤ, ਮਿਲਿਆ ਵੱਡਾ ਹੱਕ

On Punjab

ਚੰਡੀਗੜ੍ਹ ਦੀ ਜੰਗ: ਕਿਰਨ ਖੇਰ ਨੂੰ ਕੌਮੀ ਤੇ ਬਾਂਸਲ ਨੂੰ ਸਥਾਨਕ ਮੁੱਦੇ ਪਿਆਰੇ

On Punjab
%d bloggers like this: