PreetNama
ਖਾਸ-ਖਬਰਾਂ/Important News

ਭਾਰਤ ਜਾ ਕੇ ਵਿਆਹ ਕਰਵਾਉਣ ਵਾਲੇ ਲੜਕੇ ਲੜਕੀਆਂ ‘ਚ ਤਲਾਕ ਦਾ ਰੁਝਾਣ ਵਧਿਆ


-ਦਾਜ਼ ਅਤੇ ਮੁਹੱਬਤ ਦੇ ਲਾਲਚ ਬਣੇ ਤਲਾਕ ਦਾ ਵੱਡਾ ਕਾਰਨ
ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਕੈਨੇਡਾ ‘ਚ ਵੱਖ ਵੱਖ ਤਰੀਕਿਆਂ ਨਾਲ ਪੱਕੇ ਹੋਣ ਲਈ ਏਸ਼ੀਆਈ ਮੁਲਕਾਂ ‘ਚ ਜਿੱਥੇ ਇਸ ਦਾ ਦਿਨ-ਬ-ਦਿਨ ਜ਼ੋਰ ਪੂਰੇ ਜੋਬਨ ‘ਤੇ ਚੱਲ ਰਿਹਾ ਹੈ ਉੱਥੇ ਪੰਜਾਬੀ ਭਾਈਚਾਰੇ ‘ਚ ਵਿਆਹ ਕਰਵਾ ਕੇ ਮੁੜ ਤਲਾਕ ਦੇਣ ਦੀਆਂ ਕੀ ਹਰਕਤਾਂ ਵੇਖਣ ਨੂੰ ਸਾਹਮਣੇ ਆਈਆਂ ਹਨ। ਵਿਆਹ ਕਰਵਾਉਣ ਪਿੱਛੋਂ ਕੁਝ ਸਮੇਂ ਬਾਅਦ ਹੀ ਤਲਾਕ ਦੇ ਕੇ ਦਾਜ਼ ਦੇ ਲਾਲਚ ਵਿੱਚ ਹੋਰ ਵਿਆਹ ਕਰਵਾ ਲੈਣਾ ਭਾਵੇਂ ਪਹਿਲਾਂ ਤੋਂ ਹੀ ਹੁੰਦਾ ਆ ਰਿਹਾ ਹੈ ਪਰ ਅੱਜ ਕੱਲ੍ਹ ਤਾਂ ਇਹ ਆਮ ਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਵਿਆਹ ਕਰਵਾਉਣ ਪਿੱਛੋਂ ਲੜਕੇ ਲੜਕੀ ਦੇ ਕੈਨੇਡਾ ਪਹੁੰਚਣ ਤੋਂ ਕੁਝ ਸਮਾਂ ਇਕੱਠੇ ਰਹਿਣ ਪਿੱਛੋਂ ਤਲਾਕ ਹੋ ਜਾਂਦਾ ਹੈ। ਵੱਖ ਵੱਖ ਵਿਆਹੁਤਾਵਾਂ ਦੇ ਆਪੋ ਆਪਣੇ ਖਿਆਲਾਂ ਜਾਂ ਵਿਚਾਰਾਂ ਮੁਤਾਬਿਕ ਇਹ ਆਮ ਹੀ ਹੋ ਰਿਹਾ ਹੈ। ਇਸ ਦੇ ਕਈ ਕਾਰਨ ਸਾਹਮਣੇ ਆਏ ਹਨ ਜਿੰਨ੍ਹਾਂ ਵਿੱਚ ਦੋ ਮੁੱਖ ਕਾਰਨ ਵਿਆਹ ਤੋਂ ਪਹਿਲਾਂ ਨਜਾਇਜ਼ ਮੁਹੱਬਤ ਅਤੇ ਦਾਜ਼ ਦਾ ਲਾਲਚ ਦਾ ਹਨ। ਕੈਨੇਡਾ ਵਸਦੇ ਲੜਕੇ ਲੜਕੀਆਂ ਵਿਆਹ ਕਰਵਾਉਣ ਲਈ ਭਾਰਤ ਪਹੁੰਚ ਕੇ ਉੱਥੇ ਵਿਆਹ ਕਰਵਾ ਕੇ ਵਾਪਸ ਕੈਨੇਡਾ ਵਾਪਸ ਹੋ ਜਾਂਦੇ ਹਨ ਪਰ ਉਨ੍ਹਾਂ ਨੂੰ ਇਸ ਬਾਰੇ ਇਲਮ ਹੀ ਨਹੀਂ ਹੁੰਦਾ ਕਿ ਕੈਨੇਡਾ ਦੇ ਲੜਕੇ ਲੜਕੀ ਨੇ ਜਿਸ ਭਾਰਤੀ ਲੜਕੇ ਜਾਂ ਲੜਕੀ ਨਾਲ ਵਿਆਹ ਕਰਵਾਇਆ ਹੈ ਉਸ ਦੀ ਭਾਰਤ ‘ਚ ਹੀ ਕਿਸੇ ਨਾਲ ਮੁਹੱਬਤੀ ਜਿੰਦਗੀ ਚੱਲ ਰਹੀ ਹੈ। ਜਦੋਂ ਕੈਨੇਡਾ ਦਾ ਵਸਨੀਕ ਵਿਆਹ ਕਰਵਾ ਕੇ ਕੈਨੇਡਾ ਪਹੁੰਚ ਕੇ ਆਪਣੇ ਭਾਰਤੀ ਜੀਵਨ ਸਾਥੀ ਨੂੰ ਕੁਝ ਸਮੇਂ ਪਿੱਛੋਂ ਕੈਨੇਡਾ ਬੁਲਾ ਲੈਂਦਾ ਹੈ ਤਾਂ ਉੱਥੇ ਕਈ ਲੜਕੀਆਂ ਤਾਂ ਕੈਨੇਡਾ ਦੇ ਸੰਬੰਧਤ ਹਵਾਈ ਅੱਡੇ ‘ਤੇ ਉਤਰਨ ਦੀ ਬਜਾਏ ਕਿਸੇ ਹੋਰ ਹੀ ਹਵਾਈ ਅੱਡੇ ‘ਤੇ ਉੱਤਰ ਕੇ ਇਹ ਸੰਕੇਤ ਦੇ ਦਿੰਦੀਆਂ ਹਨ ਕਿ ਉਹ ਵਿਆਹੇ ਹੋਏ ਕੈਨੇਡੀਅਨ ਲੜਕਿਆਂ ਨਾਲ ਨਹੀਂ ਰਹਿਣਗੀਆਂ ਅਤੇ ਉਹ ਵਿਆਹੇ ਹੋਏ ਲੜਕਿਆਂ ਕੋਲ ਜਾਣ ਦੀ ਬਜਾਏ ਆਪਣੇ ਕਿਸੇ ਰਿਸ਼ਤੇਦਾਰ ਕੋਲ ਜਾ ਪਹੁੰਚਦੀਆਂ ਹਨ ਜਦੋਂ ਕਿ ਵਿਆਹ ਕਰਵਾ ਕੇ ਗਏ ਲੜਕੇ ਆਪਣੀ ਕੈਨੇਡਾ ਰਹਿੰਦੀ ਪਤਨੀ ਨਾਲ ਪੀ ਆਰ ਕਾਰਡ ਆਉਣ ਤੱਕ ਰਹਿਣ ਪਿੱਛੋਂ ਰਫ਼ੂ ਚੱਕਰ ਹੋ ਜਾਂਦੇ ਹਨ ਅਤੇ ਤਲਾਕ ਫ਼ਾਈਲ ਕਰ ਦਿੰਦੇ ਹਨ।
ਦੂਜਾ ਕਾਰਨ ਦਾਜ਼ ਦਾ ਲਾਲਚ ਹੈ। ਬਹੁਤੇ ਕੈਨੇਡੀਅਨ ਲੜਕੇ ਲੜਕੀਆਂ ਦਾਜ਼ ਦੇ ਲਾਲਚ ‘ਚ ਭਾਰਤ ਜਾ ਕੇ ਵਿਆਹ ਕਰਵਾ ਲੈਂਦੈ ਹਨ। ਭਾਰੀ ਦਾਜ਼ ਲੈ ਕੇ ਜਦੋਂ ਉਹ ਕੈਨੇਡਾ ਵਾਪਸ ਆ ਜਾਂਦੇ ਹਨ ਤਾਂ ਉਹ ਆਪਣੇ ਨਵ-ਵਿਆਹੇ ਜੀਵਨ ਸਾਥੀ ਨੂੰ ਕੈਨਡਾ ਬੁਲਾਉਦੇ ਹੀ ਨਹੀਂ। ਇਸ ਸ਼੍ਰੇਣੀ ਵਿੱਚ ਕੈਨੇਡਾ ਦੇ ਲੜਕਿਆਂ ਦਾ ਵੱਡਾ ਰੋਲ ਹੁੰਦਾ ਹੈ ਉਹ ਭਾਰੀ ਦਾਜ਼ ਲੈ ਕੇ ਵਿਆਹ ਕਰਵਾ ਕੇ ਲੜਕੀਆਂ ਨੂੰ ਬੁਲਾਉਂਦੇ ਹੀ ਨਹੀਂ ਜਦੋਂ ਕਿ ਮੁਹੱਬਤ ਵਾਲੀਆਂ ਬਹੁਤੀਆਂ ਭਾਰਤੀ ਲੜਕੀਆਂ ਵਿਆਹ ਕਰਵਾ ਕੇ ਕੈਨੇਡਾ ਆ ਕੇ ਪੂਰੀ ਤਰਾਂ ਬਦਲ ਜਾਂਦੀਆਂ ਹਨ। ਜਿੱਥੇ ਮੁਹੱਬਤੀ ਕੇਸਾਂ ਦੀ ਘਾਟ ਨਹੀਂ ਉੱਥੇ ਦਾਜ ਦਹੇਜ਼æ ਵਾਲੇ ਕੇਸ ਵੀ ਬਰਾਬਰ ਹੀ ਚੱਲ ਰਹੇ ਹਨ। ਦਾਜ਼ ਦੇ ਲਾਲਚੀ ਕੇਸਾਂ ਵਿੱਚ ਕਈ ਕੇਸ ਸਖ਼ਤੀ ਕਰਨ ਪਿੱਛੋਂ ਇਸ ਤਰੀਕੇ ਨਾਲ ਸੁਲਝਾਏ ਵੀ ਜਾਂਦੇ ਹਨ ਕਿ ਲੜਕੀ ਨੂੰ ਕੈਨੇਡਾ ਬੁਲਾਅ ਤਾਂ ਜਰੂਰ ਲਿਆ ਜਾਂਦਾ ਹੈ ਪਰ ਉਨ੍ਹਾਂ ਦਾ ਸਾਲ ਪਿੱਛੋਂ ਵਿਆਹ ਦਾ ਤਲਾਕ ਹੋ ਜਾਂਦਾ ਹੈ ਅਤੇ ਜਿਹੜੇ ਮੁਹੱਬਤੀ ਆੜ ਦੇ ਵਿਆਹ ਹੁੰਦੇ ਹਨ ਉਨ੍ਹਾਂ ‘ਚ ਲੜਕੇ ਵਾਲੇ ਪੂਰੀ ਤਰਾਂ ਪ੍ਰੇਸ਼ਾਨ ਹੁੰਦੇ ਦੇਖੇ ਜਾ ਰਹੇ ਹਨ। ਇਸ ਤਰਾਂ ਦੇ ਦੋਨਾਂ ਵਿਆਹਾਂ ‘ਚ ਤਲਾਕ ਦਾ ਰੁਝਾਨ ਤੇਜੀ ਨਾਲ ਵਧ ਰਿਹਾ ਹੈ। ਅਜਿਹੇ ਹੀ ਇੱਕ ਕੇਸ ਵਿੱਚ ਇੱਕ ਨਵ ਵਿਆਹੁਤਾ ਲੜਕੀ ਨੇ ਆਪਣੀ ਸ਼ਨਾਖ਼ਤ ਗੁਪਤ ਰੱਖਦੇ ਹੋਏ ਆਪਣੇ ਵਿਆਹ ਦੀ ਦਰਦ ਭਰੀ ਕਹਾਣੀ ਸੁਣਾਉਦਿਆਂ ਦੱਸਿਆ ਕਿ ਭਾਵੇਂ ਉਹ ਲੜਕੇ ਵਾਲਿਆਂ ‘ਤੇ ਦਬਾਅ ਪਾਉਣ ਪਿੱਛੋਂ ਕੈਨੇਡਾ ਪਹੁੰਚ ਤਾਂ ਗਈ ਹੈ ਪਰ ਤਲਾਕ ਹੋ ਜਾਣਾ ਸੰਭਵ ਸਮਝਕੇ ਉਹ ਆਪਣਾ ਜੀਵਨ ਉਜੜਿਆ ਉਜੜਿਆ ਮਹਿਸੂਸ ਕਰ ਰਹੀ ਹੈ। ਇੱਕ ਅਜਿਹੇ ਤਲਾਕ ਦੀ ਕਹਾਣੀ ਵੀ ਸਾਹਮਣੇ ਆਈ ਹੈ ਕਿ ਇੱਕ ਲੜਕੇ ਨੇ ਆਪਣੀ ਪਤਨੀ ਨੂੰ ਇਸ ਕਰਕੇ ਤਲਾਕ ਦੇ ਦਿੱਤਾ ਕਿ ਉਹ ਆਪਣੇ ਦੋਵੇਂ ਬੱਚਿਆਂ ਅਤੇ ਪਤਨੀ ਦਾ ਖ਼ਰਚਾ ਨਹੀਂ ਚੁੱਕ ਸਕਦਾ।

Related posts

ਅਫਗਾਨਿਸਤਾਨ ‘ਚ 4.1 ਤੀਬਰਤਾ ਦਾ ਭੂਚਾਲ, ਤਜ਼ਾਕਿਸਤਾਨ ‘ਚ ਵੀ ਹਿੱਲੀ ਜ਼ਮੀਨ

On Punjab

ਕੈਨੇਡਾ ਦੀ ਮਹਿੰਗਾਈ ਦਰ 30 ਸਾਲਾਂ ਚ ਸਭ ਤੋਂ ਵੱਧ

On Punjab

ਉੱਤਰੀ ਕੋਰੀਆ ਦੀ ਅਮਰੀਕਾ ਨੂੰ ਧਮਕੀ, ਸਬਰ ਦੀ ਵੀ ਕੋਈ ਹੱਦ !

On Punjab