82.56 F
New York, US
July 14, 2025
PreetNama
ਖੇਡ-ਜਗਤ/Sports News

ਭਾਰਤ ਖਿਲਾਫ਼ ਵਨਡੇ ਸੀਰੀਜ਼ ਲਈ ਵੈਸਟਇੰਡੀਜ਼ ਮਹਿਲਾ ਟੀਮ ਦਾ ਹੋਇਆ ਐਲਾਨ

West Indies Announced ODI Series : ਨਵੰਬਰ ਮਹੀਨੇ ਵਿੱਚ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਹੋਣ ਵਾਲੀ ਵਨਡੇ ਸੀਰੀਜ਼ ਲਈ ਕ੍ਰਿਕਟ ਵੈਸਟਇੰਡੀਜ਼ ਵੱਲੋਂ ਪਹਿਲੇ ਦੋ ਵਨਡੇ ਮੈਚਾਂ ਦੇ ਲਈ 14 ਮੈਂਬਰੀ ਮਹਿਲਾ ਟੀਮ ਦਾ ਐਲਾਨ ਕੀਤਾ ਗਿਆ ਹੈ । ਜਿਸ ਵਿੱਚ ਸ਼ੇਮਾਈਨ ਕੈਂਪਬੇਲ ਤੇ ਚੇਡੀਨ ਨੇਸ਼ਨ ਦੀ ਟੀਮ ਵਿੱਚ ਵਾਪਸੀ ਹੋਈ ਹੈ ।

ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਨੇ ਆਪਣਾ ਆਖਰੀ ਵਨਡੇ ਮੁਕਾਬਲਾ ਜੂਨ ਵਿੱਚ ਇੰਗਲੈਂਡ ਵਿਰੁੱਧ ਖੇਡਿਆ ਸੀ । ਜਿਸ ਤੋਂ ਬਾਅਦ ਸੱਟ ਲੱਗਣ ਕਾਰਨ ਉਹ ਆਸਟ੍ਰੇਲੀਆ ਖਿਲਾਫ਼ ਸੀਰੀਜ਼ ਤੋਂ ਬਾਹਰ ਰਹੇ ਸਨ ।

ਜਿਸ ਤੋਂ ਬਾਅਦ ਦੋ ਤੇਜ਼ ਗੇਂਦਬਾਜ਼ ਸ਼ਾਮੰਸ਼ਾ ਹੇਕਟਰ ਤੇ ਹਰਫਨਮੌਲਾ ਆਲੀਆ ਅਲੇਨੇ ਨੂੰ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ । ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਪਹਿਲਾ ਵਨਡੇ ਮੁਕਾਬਲਾ ਇਕ ਨਵੰਬਰ ਨੂੰ ਸੈਂਚੂਰੀਅਨ ਵਿੱਚ ਖੇਡਿਆ ਜਾਵੇਗਾ ।ਕ੍ਰਿਕਟ ਵੈਸਟਇੰਡੀਜ਼ ਵੱਲੋਂ ਟੀਮ ਵਿੱਚ ਸਟੇਫਨੀ ਟੇਲਰ (ਕਪਤਾਨ), ਅਨਿਸ਼ਾ ਮੁਹੰਮਦ, ਆਲੀਆ ਅਲੇਨੇ, ਚਿਨੇਲੇ ਹੇਨਰੀ, ਸਟਾਸੀ ਅਨ ਕਿੰਗ, ਏਫੀ ਫਲੇਚਰ, ਬ੍ਰਿਟਨੀ ਕੂਪਰ, ਚੇਡੀਨ ਨੇਸ਼ਨ, ਕੇ ਨਾਈਟ, ਨਤਾਸ਼ਾ ਮੈਕਲੀਨ, ਸ਼ਾਬਿਕਾ ਗਜਨਬੀ, ਸ਼ਾਨਿਸ਼ਾ ਹੇਕਟਰ, ਸ਼ੇਮੇਨ ਕੈਂਪਬੇਲ ਤੇ ਸ਼ੇਨੇਟਾ ਗ੍ਰਿਮੰਡ ਨੂੰ ਸ਼ਾਮਿਲ ਕੀਤਾ ਗਿਆ ਹੈ ।

Related posts

ਬੁਮਰਾਹ ਸਾਲ ਦਾ ਸਰਵੋਤਮ ਟੈਸਟ ਕ੍ਰਿਕਟਰ ਬਣਿਆ

On Punjab

IPL 2021, PBKS vs SRH : ਪੰਜਾਬ ਨੇ ਟਾਸ ਜਿੱਤ ਕੇ ਹੈਦਰਾਬਾਦ ਵਿਰੁੱਧ ਚੁਣੀ ਬੱਲੇਬਾਜ਼ੀ, ਟੀਮ ‘ਚ ਦੋ ਬਦਲਾਅ

On Punjab

ਯੁਵਰਾਜ ਨੇ ਧੋਨੀ ਨੂੰ ਨਹੀਂ ਬਲਕਿ ਇਸ ਖਿਡਾਰੀ ਨੂੰ ਮੰਨਿਆ ਸਰਬੋਤਮ ਕਪਤਾਨ…

On Punjab