PreetNama
ਖਾਸ-ਖਬਰਾਂ/Important News

ਭਾਰਤੀ ਮੂਲ ਦੀ ਪ੍ਰੀਤੀ ਪਟੇਲ ਬਣੀ ਬ੍ਰਿਟੇਨ ਦੀ ਗ੍ਰਹਿ ਮੰਤਰੀ

ਨਵੀਂ ਦਿੱਲੀ: ਭਾਰਤੀ ਮੂਲ ਦੀ ਕੰਜਰਵੈਟਿਵ ਨੇਤਾ ਪ੍ਰੀਤੀ ਪਟੇਲ (47) ਨੂੰ ਬ੍ਰਿਟੇਨ ਦਾ ਨਵਾਂ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਪ੍ਰੀਤੀ ਇਸ ਅਹੂਦੇ ‘ਤੇ ਕਾਬਿਜ਼ ਹੋਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਉਹ ਗ੍ਰੇਗਜਿਟ ਨੂੰ ਲੈਕੇ ਥੇਰੇਸਾ ਮੇਅ ਦੀ ਨੀਤੀਆਂ ਦੀ ਮੁਖ ਆਲੋਚਕ ਰਹੀ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਗ੍ਰਹਿ ਮੰਤਰੀ ਪਾਕਿਸਤਾਨ ਮੂਲ ਦੇ ਸਾਜਿਦ ਜਾਵਿਦ ਸੀ। ਉਨ੍ਹਾਂ ਨੂੰ ਇਸ ਵਾਰ ਵਿੱਤ ਮੰਤਰੀ ਬਣਾਇਆ ਗਿਆ ਹੈ।

ਕਾਰਜਭਾਰ ਸੰਭਾਲਣ ਤੋਂ ਬਾਅਦ ਪ੍ਰੀਤੀ ਨੇ ਕਿਹਾ, “ਆਪਨੇ ਕਾਰਜਕਾਲ ਦੌਰਾਨ ਮੇਰੀ ਪਹਿਲੀ ਕੋਸ਼ਿਸ਼ ਹੋਵੇਗੀ ਕਿ ਸਾਡਾ ਦੇਸ਼ ਅਤੇ ਇੱਥੇ ਦੇ ਲੋਕ ਸੁਰੱਖਿਅਤ ਰਹਿਣ। ਬੀਤੇ ਕੁਝ ਸਮੇਂ ‘ਚ ਸੜਕਾਂ ‘ਤੇ ਵੀ ਕਾਫੀ ਹਿੰਸਾ ਦੇਖਣ ਨੂੰ ਮਿਲੀ, ਅਸੀ ਇਸ ‘ਤੇ ਵੀ ਰੋਕ ਲਗਾਵਾਂਗੇ। ਸਾਡੇ ਸਾਹਮਣੇ ਕੁਝ ਚੁਣੌਤੀਆਂ ਜ਼ਰੂਰ ਹਨ ਪਰ ਅਸੀਂ ਸਭ ਨਾਲ ਨਜਿੱਠਾਂਗੇ”।

ਉਨ੍ਹਾਂ ਅਹੂਦਾ ਸੰਭਾਲਣ ਤੋਂ ਕੁਝ ਘੰਟੇ ਪਹਿਲਾਂ ਪ੍ਰੀਤੀ ਨੇ ਕਿਹਾ ਸੀ ਕਿ ਇਹ ਜ਼ਰੂਰੀ ਹੈ ਕਿ ਕੈਬਿਨਟ ਸਿਰਫ ਨਵੇਂ ਬ੍ਰਿਟੇਨ ਦੀ ਹੀ ਨਹੀ ਸਗੋਂ ਨਵੀਂ ਕੰਜ਼ਰਵੇਟੀਵ ਪਾਰਟੀ ਦੀ ਵੀ ਨੁਮਾਇੰਦਗੀ ਕਰਨ। ਪ੍ਰੀਤੀ 2010 ‘ਚ ਪਹਿਲੀ ਵਾਰ ਅਸੇਕਸ ਦੇ ਵਿਥੇਮ ਤੋਂ ਕੰਜ਼ਰਵੈਟਿਵ ਸੰਸਦ ਮੈਂਬਰ ਸੀ। ਡੇਵਿਡ ਕੈਮਰਨ ਦੀ ਨੁਮਾਇੰਦਗੀ ਵਾਲੀ ਸਰਕਾਰ ‘ਚ ਉਨ੍ਹਾਂ ਨੂੰ ਭਾਰਤੀ ਭਾਈਚਾਰੇ ‘ਚ ਜੁੜੀ ਜ਼ਿੰਮੇਦਾਰੀ ਮਿਲੀ। 2014 ‘ਚ ਟ੍ਰੇਜਰੀ ਮਿਿਨਸਟਰੀ ਅਤੇ 2015 ‘ਚ ਰੋਜ਼ਮਾਰ ਮਿਿਨਸਟਰ ਬਣਾਇਆ ਗਿਆ।

2016 ‘ਚ ਥੇਰੇਸਾ ਨੇ ਉਨ੍ਹਾਂ ਦਾ ਪ੍ਰਮੋਸ਼ਨ ਕਰ ਉਨ੍ਹਾਂ ਨੂੰ ਡਿਪਾਰਟਮੈਂਟ ਆਫ਼ ਇੰਟਰਨੈਸ਼ਨਲ ਡੇਵਲਪਮੈਂਟ ‘ਚ ਵਿਦੇਸ ਮੰਤਰੀ ਬਣਾਇਆ ਅਤੇ2017 ਚ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ।

Related posts

ਭਾਜਪਾ ਦੀ ਅਧੀਕਾਰਤ ਵੈਬਸਇਟ ਹੋਈ ਹੈਕ, ਪਾਕਿਸਤਾਨੀ ਹੈਕਰ ਦਾ ਹੈ ਕਾਰਾ

On Punjab

ਰਾਬੜੀ ਦੇਵੀ ਦੇ ਸੁਰੱਖਿਆ ਗਾਰਡ ਨੇ ਗੋਲੀ ਮਾਰ ਕੇ ਕੀਤੀ ਖੁੱਦਕੁਸ਼ੀ

On Punjab

ਚੋਣਾਂ ਤੋਂ ਪਹਿਲਾਂ ਟਰੰਪ ਲਈ ਮੁਸੀਬਤ, ਭੈਣ ਨੇ ਹੀ ਲਾਏ ਵੱਡੇ ਇਲਜ਼ਾਮ

On Punjab
%d bloggers like this: