PreetNama
ਖਬਰਾਂ/News

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ (ਮੋਨੂੰ) ਵੱਲੋਂ ਕਮਲ ਸ਼ਰਮਾ ਸਾਬਕਾ ਪੰਜਾਬ ਪ੍ਰਧਾਨ ਭਾਜਪਾ ਅਤੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਯੁਵਾ ਮੋਰਚਾ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਜ਼ਿੰਮੇਵਾਰੀਆਂ ਸੋਂਪੀਆਂ ਗਈਆਂ। ਮੀਟਿੰਗ ਵਿਚ ਮੋਹਨ ਲਾਲ ਸੇਠੀ ਜ਼ਿਲ੍ਹਾ ਮੁਖੀ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿਚ ਸ਼ਹਿਰੀ ਮੰਡਲ ਪ੍ਰਧਾਨ ਦੀਪਕ ਵਰਮਾ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਆਏ ਹੋਏ ਕਾਰਜਕਰਤਾਵਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਅਸ਼ਵਨੀ ਗਰੋਵਰ ਨੇ ਸੰਬੋਧਨ ਕਰਦੇ ਹੋਏ ਨਵੇਂ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਜ਼ਿਲ੍ਹਾ ਭਾਜਪਾ ਪ੍ਰਧਾਨ ਦਵਿੰਦਰ ਬਜਾਜ ਨੇ ਯੁਵਾ ਮੋਰਚਾ ਨੂੰ ਸਹਿਯੋਗ ਦੇਣ ਦੇ ਨਾਲ ਨਾਲ ਬੂਥ ਪੱਧਰਜ ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮੋਹਨ ਲਾਲ ਸੇਠੀ ਨੇ ਯੁਵਾਵਾਂ ਨੂੰ ਸੰਗਠਨ ਦੇ ਪ੍ਰਤੀ ਜਾਣੂ ਕਰਵਾਇਆ ਅਤੇ ਪਾਰਟੀ ਦੇ ਲਈ ਸਮੇਂ ਕੱਢਣ ਦੇ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੋਕੇ ਕਮਲ ਸ਼ਰਮਾ ਨੇ ਮੀਟਿੰਗ ਨੁੰ ਸੰਬੋਧਨ ਕਰਦੇ ਹੋਏ ਯੁਵਾਵਾਂ ਨੂੰ ਭਾਜਪਾ ਦੀ ਰੀੜ ਦੀ ਹੱਡੀ ਦੱਸਦੇ ਹੋਏ ਕਿਹਾ ਕਿ ਨੋਜਵਾਨ ਹੀ ਪਾਰਟੀ ਅਤੇ ਦੇਸ਼ ਦੀ ਸ਼ਕਤੀ ਹੁੰਦੇ ਹਨ। ਉਨ੍ਹਾਂ ਨੇ 2019 ਲੋਕ ਸਭਾ ਦਾ ਬਿਗਲ 3 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਧੰਨਵਾਦ ਰੈਲੀ ਦੇ ਨਾਲ ਜਾਣ ਲਈ ਕਿਹਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਨੇ ਫਿਰੋਜ਼ਪੁਰ ਜ਼ਿਲ੍ਹਾ ਤੋਂ ਸਾਰਿਆਂ ਦਾ ਸਹਿਯੋਗ ਨਾਲ 40 ਤੋਂ ਜ਼ਿਆਦਾ ਬੱਸਾਂ ਭਰ ਕੇ ਜਾਣ ਦਾ ਭਰੋਸਾ ਦਿੱਤਾ।

Related posts

ਅੰਮ੍ਰਿਤਸਰ ‘ਚ ਧਮਾਕਿਆ ਦੀ ਆਵਾਜ਼, ਲੋਕਾਂ ‘ਚ ਦਹਿਸ਼ਤ

Preet Nama usa

ਕੋਰੋਨਾ ਵਾਇਰਸ ਬਾਰੇ ਕੀਤਾ ਜਾਗਰੂਕ

Preet Nama usa

ਅੱਜ ਤਕ ਦੇ ਸਭ ਤੋਂ ਮਾੜੇ ਹਾਲਾਤਾਂ ਚੋਂ ਗੁਜ਼ਰ ਰਿਹੈ ਪੰਜਾਬ : ਅਕਾਲੀ ਆਗੂ

Preet Nama usa
%d bloggers like this: