PreetNama
ਖਬਰਾਂ/News

ਭਲਕੇ ਵਿਧਾਇਕ ਪਿੰਕੀ ਰੱਖਣਗੇ ਸ਼ਹੀਦ ਭਗਤ ਸਿੰਘ ਚਿਲਡਰਨ ਫਰੈਂਡਲੀ ਪਾਰਕ ਦਾ ਨੀਂਹ ਪੱਥਰ

ਚੰਡੀਗੜ੍ਹ ਦੀ ਤਰਜ਼ ‘ਤੇ ਫ਼ਿਰੋਜ਼ਪੁਰ ਵਿੱਚ ਇੱਕ ਅਤਿ-ਆਧੁਨਿਕ ਸ਼ਹੀਦ ਭਗਤ ਸਿੰਘ ਚਿਲਡਰਨ ਫਰੈਂਡਲੀ ਪਾਰਕ ਬਣਾਇਆ ਜਾਣਾ ਹੈ, ਜੋ ਕਿ ਨਵਾਂ ਸਾਲ 2019 ਦਾ ਫ਼ਿਰੋਜ਼ਪੁਰ ਵਾਸੀਆਂ ਨੂੰ ਇੱਕ ਅਨਮੋਲ ਤੋਹਫ਼ਾ ਹੋਵੇਗਾ। ਜਿਸ ਦਾ ਨੀਂਹ ਪੱਥਰ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਵੱਲੋਂ ਭਲਕੇ 1 ਜਨਵਰੀ 2019 ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਪੁਰਾਣੇ ਟੀ.ਬੀ. ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਦੇ ਪਿਛਲੇ ਪਾਸੇ ਰੱਖਿਆ ਜਾਣਾ ਹੈ। ਜਿਹੜੀ ਜ਼ਮੀਨ ‘ਤੇ ਪਾਰਕ ਬਣਨ ਜਾ ਰਿਹਾ ਹੈ, ਉੱਥੇ ਹਰੇ-ਭਰੇ ਬਗੀਚਿਆਂ ਲਈ ਵਿਧਾਇਕ ਪਿੰਕੀ ਵੱਲੋਂ 1 ਕਰੋੜ 41 ਲੱਖ ਰੁਪਏ ਮਨਜ਼ੂਰ ਕਰਵਾਏ ਗਏ ਹਨ। ਇਸ ਮੌਕੇ ‘ਤੇ ਕਾਂਗਰਸੀ ਵਰਕਰਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਵੱਲੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Related posts

ਚੱਕਾ ਜਾਮ, ਲੋਕ ਪ੍ਰੇਸ਼ਾਨ

Preet Nama usa

ਰਾਸ਼ਟਰਪਤੀ ਟਰੰਪ ਵੱਲੋਂ ਆਪਣੇ ਹੀ ਦੇਸ਼ ਨੂੰ ਧਮਕੀ!

On Punjab

ਸਿਰਫ ਲੰਮੇ-ਚੌੜੇ ਭਾਸ਼ਣ ਨਾਲ ਹੀ ਸਾਰ ਗਏ ਮੋਦੀ, ਪੰਜਾਬ ਨੂੰ ਕੁਝ ਵੀ ਨਾ ਦਿੱਤਾ

On Punjab
%d bloggers like this: