PreetNama
ਖਾਸ-ਖਬਰਾਂ/Important News

ਬ੍ਰਿਟੇਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਹੁਣ ਥੈਰੇਸਾ ਦੀ ਥਾਂ ਬੋਰਿਸ

ਲੰਦਨਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਤਸਵੀਰ ਸਾਫ਼ ਹੋ ਗਈ ਹੈ। ਬੋਰਿਸ ਜੌਨਸਨਥੈਰੇਸਾ ਮੇਅ ਦੀ ਥਾਂ ‘ਤੇ ਬ੍ਰਿਟੇਨ ਦੇ ਨਵੇਂ ਪੀਐਮ ਦੇ ਤੌਰ ‘ਤੇ ਸਹੁੰ ਚੁੱਕਣਗੇ। ਬੋਰਿਸ ਜੌਨਸਨ ਨੇ ਕੰਜਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ ‘ਚ ਜੈਰੇਮੀ ਹੰਟ ਨੂੰ ਪਿੱਛੇ ਛੱਡ ਪੀਐਮ ਅਹੁਦੇ ਤਕ ਪਹੁੰਚੇ ਹਨ। ਉਂਝ ਜੌਨਸਨ ਦੀ ਜਿੱਤ ਪਹਿਲਾਂ ਤੋਂ ਹੀ ਤੈਅ ਮੰਨੀ ਜਾ ਰਹੀ ਰਹੀ ਸੀ।
55 ਸਾਲ ਦੇ ਜੌਨਸਨ ਬੁੱਧਵਾਰ ਸ਼ਾਮ ਨੂੰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਨੇਤਾ ਦੀ ਚੋਣ ਜਿੱਤਣ ‘ਤੇ ਜੌਨਸਨ ਨੇ ਆਪਣੀ ਪਹਿਲੀ ਪ੍ਰਤੀਕਿਰੀਆ ਦਿੰਦੇ ਹੋਏ ਕਿਹਾ, “ਮੈਂ ਦੇਸ਼ ਨੂੰ ਜੋੜੇ ਰੱਖਣ ਲਈ ਕੰਮ ਕਰਾਂਗਾ।”ਇਸ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ ਦੇ ਕਰੀਬ 1.60 ਲੱਖ ਵਰਕਰਾਂ ਨੇ ਬੈਲੇਟ ਪੇਪਰ ਰਾਹੀਂ ਵੋਟਿੰਗ ਕੀਤੀ ਸੀ। ਸਾਬਕਾ ਵਿਦੇਸ਼ ਮੰਤਰੀ ਜੌਨਸਨ ਨੂੰ 10 ਡਾਉਨਿੰਗ ਸਟ੍ਰੀਟ ਦੀ ਲੜਾਈ ‘ਚ 92,153 ਵੋਟਾਂ ਮਿਲੀਆਂਜਦਕਿ ਉਨ੍ਹਾਂ ਦੇ ਵਿਰੋਧੀ ਜੈਰੇਮੀ ਹੰਟ ਨੂੰ 46,656 ਵੋਟ ਮਿਲੇ।
ਬ੍ਰਿਟੇਨ ਦੀ ਕਾਰਜਕਾਰੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਜੂਨ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਥੈਰੇਸਾ ਨੇ ਇਹ ਅਸਤੀਫਾ ਬ੍ਰੈਗਜਿਟ ਸਮਝੌਤੇ ‘ਚ ਆਪਣੀ ਪਾਰਟੀ ਨੂੰ ਨਾ ਮਨਾ ਪਾਉਣ ਦੇ ਚੱਲਦੇ ਦਿੱਤਾ ਸੀ। ਥੈਰੇਸਾ ਦੇ ਅਸਤੀਫੇ ਤੋਂ ਬਾਅਦ ਹੀ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਪ੍ਰਕਿਆ ਸ਼ੁਰੂ ਹੋ ਗਈ ਸੀ। ਕਰੀਬ 45ਦਿਨ ਬਾਅਦ ਪਾਰਟੀ ਨੂੰ ਨਵਾਂ ਨੇਤਾ ਮਿਲਿਆ।

Related posts

ਯੁੱਧ ਬਾਰੇ ਟਰੰਪ ਦੀ ਇਰਾਨ ਨੂੰ ਸਿੱਧੀ ਧਮਕੀ, ਇਰਾਨ ਨੂੰ ਉਸਦੇ ‘ਅੰਤ’ ਦੀ ਚੇਤਾਵਨੀ

On Punjab

ਵਾਲਮਾਰਟ ਸਟੋਰ ਦੇ ਬਾਹਰ ਫਾਈਰਿੰਗ ‘ਚ ਦੋ ਜ਼ਖ਼ਮੀ

On Punjab

ਟਿੱਡੀ ਅੱਤਵਾਦ: ਭਾਰਤ ਦੀ ਪਹਿਲ ‘ਤੇ ਈਰਾਨ ਆਇਆ ਨਾਲ ਜਦਕਿ ਪਾਕਿਸਤਾਨ ਅਜੇ ਵੀ ਹੈ ਚੁੱਪ

On Punjab
%d bloggers like this: