PreetNama
ਖਾਸ-ਖਬਰਾਂ/Important News

ਬ੍ਰਿਟਿਸ਼ ਮੈਗਜ਼ੀਨ ਨੇ ਮੋਦੀ ਨੂੰ ਦੱਸਿਆ ‘ਦੁਨੀਆ ਦਾ ਸਭ ਤੋਂ ਤਾਕਤਵਰ’ ਵਿਅਕਤੀ

ਲੰਦਨ: ਕੌਮਾਂਤਰੀ ਯੋਗ ਦਿਵਸ ਮੌਕੇ ਪੀਐਮ ਨਰੇਂਦਰ ਮੋਦੀ ਨੂੰ ਵੱਡਾ ਤੋਹਫਾ ਮਿਲਿਆ। ਬ੍ਰਿਟਿਸ਼ ਹੇਰਾਲਡ ਮੈਗਜ਼ੀਨ ਦੇ ਇੱਕ ਪੋਲ ਵਿੱਚ ਪਾਠਕਾਂ ਨੇ ਪੀਐਮ ਮੋਦੀ ਨੂੰ ਸਾਲ 2019 ਵਿੱਚ ਦੁਨੀਆ ਦਾ ਸਭ ਤੋਂ ਤਾਕਤਵਰ ਸ਼ਖ਼ਸ਼ ਚੁਣਿਆ ਹੈ। ਇਸ ਪੋਲ ਵਿੱਚ ਦੁਨੀਆ ਦੇ ਹੋਰ ਤਾਕਤਵਰ ਲੀਡਰਾਂ ਵਲਾਦਿਮੀਰ ਪੁਤਿਨ, ਡੋਨਲਡ ਟਰੰਪ ਤੇ ਸ਼ੀ ਜਿਨਪਿੰਗ ਸਮੇਤ 25 ਤੋਂ ਜ਼ਿਆਦਾ ਸ਼ਖ਼ਸੀਅਤਾਂ ਦੇ ਨਾਂ ਸ਼ਾਮਲ ਸਨ ਪਰ ਪੀਐਮ ਮੋਦੀ ਨੇ ਸਾਰਿਆਂ ਨੂੰ ਪਿੱਛੇ ਛੱਡ ਤੇ ਪਹਿਲੀ ਥਾਂ ‘ਤੇ ਕਬਜ਼ਾ ਕੀਤਾ ਹੈ।

ਪੋਲ ਸ਼ਨੀਵਾਰ ਪਿਛਲੇ ਨੂੰ ਖ਼ਤਮ ਹੋਈ ਜਿਸ ਵਿੱਚ ਪੀਐਮ ਮੋਦੀ ਨੂੰ ਸਭ ਤੋਂ ਜ਼ਿਆਦਾ 30.9 ਫੀਸਦੀ ਵੋਟਾਂ ਮਿਲੀਆਂ। ਇਸ ਦੇ ਬਾਅਦ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ 29.9 ਫੀਸਦੀ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ 21.9 ਫੀਸਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ 18.1 ਫੀਸਦੀ ਲੋਕਾਂ ਨੇ ਵੋਟ ਦਿੱਤੀ।

ਇਸ ਮਗਰੋਂ ਹੁਣ ਪੀਐਮ ਮੋਦੀ ਦੀ ਤਸਵੀਰ ਬ੍ਰਿਟਿਸ਼ ਹੇਰਾਲਡ ਮੈਗਜ਼ੀਨ ਦੇ ਜੁਲਾਈ ਐਡੀਸ਼ਨ ਦੇ ਕਵਰ ਪੇਜ ‘ਤੇ ਛਾਪੀ ਜਾਏਗੀ ਜੋ 15 ਜੁਲਾਈ ਨੂੰ ਰਿਲੀਜ਼ ਕੀਤਾ ਜਾਏਗਾ। ਦੱਸ ਦੇਈਏ ਪੀਐਮ ਮੋਦੀ ਨੇ ਭਾਰਤੀ ਅਰਥ ਵਿਵਸਥਾ ਨੂੰ ਬਿਹਤਰ ਕਰਨ ਲਈ ਕਈ ਜ਼ੋਖ਼ਮ ਭਰੇ ਕਦਮ ਚੁੱਕੇ ਜਿਨ੍ਹਾਂ ਵਿੱਚ ਨੋਟਬੰਦੀ ਵੀ ਸ਼ਾਮਲ ਸੀ ਜਿਸ ਨੂੰ ਕਰਨ ਦੀ ਕਿਸੇ ਨੇ ਵੀ ਹਿੰਮਤ ਨਹੀਂ ਦਿਖਾਈ ਸੀ।

Related posts

ਰੂਸ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਪੂਰੀ ਕੈਬਨਿਟ ਨਾਲ ਅਸਤੀਫਾ

On Punjab

ਯੂਏਈ ਦੀ ਮੈਸੇਜਿੰਗ ਐਪ ‘ਤੇ ਲੱਗੇ ਜਾਸੂਸੀ ਦੇ ਇਲਜ਼ਾਮ, ਗੂਗਲ-ਐਪਲ ਨੇ ਕੀਤੀ ਡਿਲੀਟ

On Punjab

ਮੋਦੀ ‘ਤੇ ਟਰੰਪ ਦਾ ਐਲਾਨ: ਰੱਖਿਆ ਸੌਦੇ ‘ਤੇ ਮੋਹਰ, ਵਪਾਰ ਸੌਦੇ ਉੱਪਰ ਗੱਲਬਾਤ ਹੋਵੇਗੀ ਸ਼ੁਰੂ

On Punjab
%d bloggers like this: