79.63 F
New York, US
July 16, 2025
PreetNama
ਫਿਲਮ-ਸੰਸਾਰ/Filmy

ਬੇਟੇ ਕਰਨ ਦਿਓਲ ਨੂੰ ਪਰਦੇ ‘ਤੇ ਵੇਖ ਭਾਵੁਕ ਹੋਏ ਸੰਨੀ ਦਿਓਲ, ਫੈਨਸ ਲਈ ਸ਼ੇਅਰ ਕੀਤੀ ਪੋਸਟ

ਮੁੰਬਈਸੋਮਵਾਰ ਯਾਨੀ ਅਗਸਤ ਨੂੰ ਸੰਨੀ ਦਿਓਲ ਨੇ ਆਪਣੇ ਬੇਟੇ ਕਰਨ ਦਿਓਲ ਦੀ ਡੈਬਿਊ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਨੂੰ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬੇਟੇ ਨੂੰ ਬਾਲੀਵੁੱਡ ‘ਚ ਡੈਬਿਊ ਕਰਦੇ ਦੇਖ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕੀਤਾ ਹੈ। ਫ਼ਿਲਮ ਦਾ ਡਾਇਰੈਕਸ਼ਨ ਵੀ ਸੰਨੀ ਦਿਓਲ ਨੇ ਹੀ ਕੀਤਾ ਹੈ।

ਸੰਨੀ ਨੇ ਕਿਹਾ, “ਬੇਟੇ ਨੂੰ ਵੱਡੇ ਪਰਦੇ ‘ਤੇ ਡੈਬਿਊ ਕਰਦੇ ਦੇਖਣਾ ਮੇਰੇ ਲਈ ਕਾਫੀ ਇਮੋਸ਼ਨਲ ਕਰ ਦੇਣ ਵਾਲਾ ਪਲ ਹੈ।” ਸੰਨੀ ਨੇ ਅੱਗੇ ਕਿਹਾ, “ਮੈਨੂੰ ਉਮੀਦ ਹੈ ਕਿ ਦਰਸ਼ਕ ਉਸ ਨੂੰ ਪਸੰਦ ਕਰਨਗੇ ਤੇ ਜਿਵੇਂ ਉਨ੍ਹਾਂ ਨੇ ਕਈ ਸਾਲਾਂ ਤਕ ਮੇਰੇ ‘ਤੇ ਪਿਆਰ ਵਰਸਾਇਆ ਹੈਉਸੇ ਤਰ੍ਹਾਂ ਕਰਨ ‘ਤੇ ਵੀ ਉਨ੍ਹਾਂ ਦਾ ਪਿਆਰ ਬਰਸੇਗਾ।”ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੇ ਟੀਜ਼ਰ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਕਰਨ ਤੇ ਸਹਿਰ ਬਾਂਬਾ ਦੀ ਪਹਿਲੀ ਝਲਕ ਓਡੀਅੰਸ ਸਾਹਮਣੇ ਆ ਗਈ ਹੈ। ਫ਼ਿਲਮ ਅਗਲੇ ਮਹੀਨੇ 20 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।

Related posts

ਸੁਪਰਹਿੱਟ ਫਿਲਮ ਗਜਨੀ ਦਾ ਬਣ ਰਿਹਾ ਸੀਕੁਅਲ ! ਜਾਣੋ ਕੌਣ ਹੋਵੇਗਾ ਹੀਰੋ ?

On Punjab

ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਸ਼ਿਲਪਾ ਸ਼ੈਟੀ ਦੀ ਇਹ ਯੋਗਾ ਵੀਡਿੳ

On Punjab

Sara Ali Khan ਦੇ ‘ਕੇਦਾਰਨਾਥ’ ਤੋਂ ਡੈਬਿਊ ਕਰਨ ’ਤੇ ਪਿਤਾ ਸੈਫ ਅਲੀ ਖ਼ਾਨ ਹੋ ਗਏ ਸੀ ਨਾਰਾਜ਼, ਹੁਣ ਕਹੀ ਇਹ ਗੱਲ

On Punjab