79.59 F
New York, US
July 14, 2025
PreetNama
ਸਮਾਜ/Social

ਬੇਅਦਬੀ ਮਾਮਲੇ ‘ਚ ਬਾਦਲ ਨੇ ਕਿਹਾ, ‘ਗ਼ਲਤੀ ਹੋਈ ਹੈ ਤਾਂ ਮੁਆਫ਼ੀ ਮੰਗ ਲਵਾਂਗੇ’

ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਇਸ ਮਾਮਲੇ ਬਾਰੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਆਖ਼ਰਕਾਰ ਚੁੱਪ ਤੋੜਦਿਆਂ ਕਿਹਾ ਕਿ ਜੇ ਉਨ੍ਹਾਂ ਕੋਲੋਂ ਕੋਈ ਗ਼ਲਤੀ ਹੋ ਗਈ ਹੈ ਤਾਂ ਉਹ ਜਨਤਾ ਕੋਲੋਂ ਮੁਆਫ਼ੀ ਮੰਗ ਲੈਣਗੇ। ਆਪਣੇ ਪਰਿਵਾਰ ਤੋਂ ਮੁਆਫ਼ੀ ਮੰਗਣ ਵਿੱਚ ਕੋਈ ਬੁਰਾਈ ਨਹੀਂ ਹੈ।

ਦੱਸ ਦੇਈਏ ਪਰਕਾਸ਼ ਸਿੰਘ ਬਾਦਲ ਕੱਲ੍ਹ ਲੰਬੀ ਵਿੱਚ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਇਹ ਬਿਆਨ ਦਿੱਤਾ। ਉਨ੍ਹਾਂ ਚੋਣ ਕਮਿਸ਼ਨ ਕੋਲੋਂ ਲਿਖਤੀ ਮਨਜ਼ੂਰੀ ਲੈ ਕੇ ਲੰਬੀ ਵਿੱਚ ਨੂੰਹ ਲਈ ਪ੍ਰਚਾਰ ਕੀਤਾ। ਇਸ ਮੌਕੇ ਪਿੰਡ ਸਿੰਧਵਾਂ ਵਿੱਚ ਬਾਦਲ ਨੇ ਕਿਹਾ ਕਿ ਅਸੀਂ ਚੰਗੇ ਹਾਂ ਜਾਂ ਮਾੜੇ, ਅਸੀਂ ਇੱਥੇ ਹੀ ਰਹਿਣਾ ਹੈ। ਅਸੀਂ ਲੋਕਾਂ ਦੇ ਆਪਣੇ ਹਾਂ। ਵਿਰੋਧੀ ਪਾਰਟੀਆਂਵ ਵਾਲੇ ਵੋਟਾਂ ਲੈ ਕੇ ਕਦੀ ਹਲਕੇ ਵਿੱਚ ਨਹੀਂ ਆਉਂਦੇ। ਇਸ ਲਈ ਲੋਕ ਵਿਰੋਧੀਆਂ ਨੂੰ ਇਸ ਗੱਲ ਦਾ ਸਬਕ ਸਿਖਾਉਣ।

 

Related posts

ਆਈਟੀ ਮੰਤਰਾਲੇ ਵੱਲੋਂ 118 ਚੀਨੀ ਐਪ ‘ਤੇ ਪਾਬੰਦੀ, PUBG ਵੀ ਬੈਨ

On Punjab

ਸ਼ੰਭੂ ਪੰਜਾਬ-ਹਰਿਆਣਾ ਸਰਹੱਦ ਨਹੀਂ ਸਗੋਂ ਪਾਕਿ-ਭਾਰਤ ਸਰਹੱਦ ਲਗ ਰਿਹਾ- ਬਜਰੰਗ ਪੂਨੀਆ

On Punjab

ਅੰਡਰਵਰਲਡ ਡਾਨ ਰਵੀ ਪੁਜਾਰੀ ਦੱਖਣੀ ਅਫਰੀਕਾ ‘ਚ ਗ੍ਰਿਫਤਾਰ, ਅੱਜ ਲਿਆਂਦਾ ਜਾਵੇਗਾ ਭਾਰਤ !

On Punjab