40.08 F
New York, US
February 25, 2021
PreetNama
ਖਬਰਾਂ/News

ਬੀਜੇਪੀ ਮੰਤਰੀ ਨੇ ਸਿੱਖਾਂ ਦੇ ਇਲਾਕੇ ‘ਚ ਵਿਰੋਧ ਹੋਣ ‘ਤੇ ਕੱਢੀ ਗਾਲ਼, ਪੁਲਿਸ ਨੇ ਮਸਾਂ ਬਚਾਇਆ

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਆਪਣੇ ਮੂੰਹ ਫਟ ਸੁਭਾਅ ਲਈ ਜਾਣੇ ਜਾਂਦੇ ਹਨ, ਪਰ ਅੱਜ ਉਨ੍ਹਾਂ ਦਾ ਇਹੋ ਸੁਭਾਅ ਉਨ੍ਹਾਂ ਲਈ ਮੁਸੀਬਤ ਦਾ ਸਬੱਬ ਬਣ ਗਿਆ। ਵਿਰੋਧ ਪ੍ਰਗਟ ਕਰਨ ਤੋਂ ਤੰਗ ਹੋਏ ਵਿਜ ਨੇ ਤੈਸ਼ ਵਿੱਚ ਆ ਕੇ ਗਾਲ਼ ਕੱਢ ਦਿੱਤੀ ਤਾਂ ਪ੍ਰਦਰਸ਼ਨਕਾਰੀ ਸਿੱਖਾਂ ਨੇ ਮੰਤਰੀ ਨੂੰ ਘੇਰ ਲਿਆ। ਪੁਲਿਸ ਨੇ ਮੰਤਰੀ ਨੂੰ ਮਸਾਂ ਉੱਥੋਂ ਕੱਢਿਆ।ਦਰਅਸਲ, ਅਨਿਲ ਵਿਜ ਅੰਬਾਲਾ ਛਾਉਣੀ ਇਲਾਕੇ ਦੇ ਪਿੰਡ ਮਛੋਦਾ ‘ਚ ਬੀਜੇਪੀ ਦੇ ਲੋਕ ਸਭਾ ਉਮੀਦਵਾਰ ਰਤਨ ਲਾਲ ਕਟਾਰੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ। ਇੱਥੇ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਜ ਆਪਾ ਗੁਆ ਬੈਠੇ ਤੇ ਵਿਰੋਧ ਕਰਨ ਵਾਲੇ ਲੋਕਾਂ ਨੂੰ ਗਾਲ਼ ਕੱਢ ਦਿੱਤੀ।
ਇਸ ਮਗਰੋਂ ਨਾਅਰੇਬਾਜ਼ੀ ਕਰ ਰਹੇ ਸਿੱਖ ਵੀ ਰੋਹ ਵਿੱਚ ਆ ਗਏ ਤੇ ਅਨਿਲ ਵਿਜ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਘੇਰਾ ਪਾ ਲਿਆ ਤੇ ਵਿਜ ਤੋਂ ਮੁਆਫ਼ੀ ਦੀ ਮੰਗ ਕਰਨ ਲੱਗੇ। ਇਸ ਦੌਰਾਨ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਮੰਤਰੀ ਨੂੰ ਖ਼ੂਬ ਬੁਰਾ ਭਲਾ ਕਿਹਾ। ਮੰਤਰੀ ਦੀ ਸੁਰੱਖਿਆ ਕਰ ਰਹੇ ਪੁਲਿਸ ਕਰਮੀਆਂ ਨੇ ਉਨ੍ਹਾਂ ਨੂੰ ਬੜੀ ਹੀ ਮੁਸ਼ਕਲ ਨਾਲ ਉੱਥੋਂ ਕੱਢਿਆ। ਮੰਤਰੀ ਵੱਲੋਂ ਹਾਲੇ ਤਕ ਇਸ ‘ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

Related posts

ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿਖੇ ਵਿਦਿਆਰਥੀਆਂ ਵੱਲੋਂ ਗੈਸਟ ਫੈਕਲਟੀ ਲੈਕਚਰਾਰਾਂ ਦੀ ਸੂਬਾ ਪੱਧਰੀ ਹੜਤਾਲ ਦੀ ਹਮਾਇਤ

Preet Nama usa

ਪਰਿਵਾਰ ਸਮੇਤ ਤਾਜ ਮਹਿਲ ਨੂੰ ਦੇਖਣ ਪਹੁੰਚੇ: ਟਰੰਪ

On Punjab

ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਵਰਕਿੰਗ ਗਰੁੱਪ ਦੇ ਮੈਂਬਰ ਅਸ਼ੀਸ਼ ਮਿੱਤਲ ਅਤੇ ਸਮਾਜਿਕ ਕਾਰਕੁਨ ਉਮਰ ਖਾਨ ਨੂੰ ਗ੍ਰਿਫਤਾਰ ਕਰਨ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਨਿਖੇਧੀ

Preet Nama usa
%d bloggers like this: