ਮੁੰਬਈ: ਰੈਪਰ ਬਾਦਸ਼ਾਹ ਦੇ ਗਾਣੇ ਅਕਸਰ ਹੀ ਰਿਲੀਜ਼ ਹੁੰਦਿਆਂ ਹੀ ਛਾ ਜਾਂਦੇ ਹਨ। ਅਜਿਹਾ ਹੀ ਕੁਝ ਉਨ੍ਹਾਂ ਦੇ ਹਾਲ ਹੀ ‘ਚ ਆਏ ਗਾਣੇ ‘ਪਾਗਲ’ ਨਾਲ ਹੋਇਆ। ਉਨ੍ਹਾਂ ਦੇ ਗਾਣੇ ‘ਪਾਗਲ’ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੌਂਗ ‘ਤੇ ਕਾਫੀ ਕਲਿੱਕਸ ਆ ਰਹੇ ਹਨ। ਇਸ ਦੇ ਨਾਲ ਹੀ ਬਾਦਸ਼ਾਹ ਨੇ ਹਾਲ ਹੀ ‘ਚ ਇੰਟਰਵਿਊ ਦੌਰਾਨ ਕਿਹਾ ਯੂਟਿਊਬ ਕਿਸੇ ਗਾਣੇ ਦੀ ਸਕਸੈਸ ਨੂੰ ਮਾਪਣ ਦਾ ਪਲੇਟਫਾਰਮ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੈਂ ਅਜਿਹਾ ਨਹੀਂ ਮੰਨਦਾ ਹਾਂ। ਇਸ ਦਾ ਰੈਫਰੈਂਸ ਦਿੱਤਾ ਜਾ ਸਕਦਾ ਹੈ ਕਿ ਇੱਥੇ ਜ਼ਰੂਰੀ ਨਹੀਂ ਕਿ ਕਿਸੇ ਗਾਣੇ ਨੂੰ ਜ਼ਿਆਦਾ ਵਿਊਜ਼ ਮਿਲਣ ਤਾਂ ਉਹ ਗਾਣਾ ਫੇਮਸ ਹੈ ਜਾਂ ਨਹੀਂ। ਉਦਾਹਰਨ ਦੇ ਤੌਰ ‘ਤੇ, ਫਿਲਮ ‘ਕਬੀਰ ਸਿੰਘ‘ ਦਾ ‘ਬੇਖ਼ਿਆਲੀ’ ਇਸ ਸਮੇਂ ਸਭ ਤੋਂ ਫੇਮਸ ਗਾਣਿਆਂ ‘ਚ ਇੱਕ ਹੈ ਜਿਸ ਨੂੰ ਯੂਟਿਊਬ ‘ਤੇ 100ਮਿਲੀਅਨ ਵਿਊਜ਼ ਵੀ ਨਹੀਂ ਮਿਲੇ।
ਉਨ੍ਹਾਂ ਅੱਗ ਕਿਹਾ ਕਿ ਮੈਂ ਚਾਹੇ ਕਿੰਨਾ ਵੀ ਚਾਹਾਂ ਪਰ ਮੈਂ ਕਦੇ ਗੁਰੂ ਰੰਧਾਵਾ ਦੀ ਤਰ੍ਹਾਂ ਲਵ ਸੌਂਗ ਨਹੀਂ ਗਾ ਸਕਦਾ। ਮੈਂ ਹਮੇਸ਼ਾ ਕੁਝ ‘ਕਵਿਰਕੀ’ ਕਰਨਾ ਚਾਹੁੰਦਾ ਹਾਂ,ਅਜਿਹੇ ਗਾਣੇ ਜਿਨ੍ਹਾਂ ਨੂੰ ਸੁਣ ਕੇ ਲੋਕ ਕਹਿਣ ਕਿ ‘ਇਹ ਸਿਰਫ ਬਾਦਸ਼ਾਹ ਕਰ ਸਕਦਾ ਹੈ।” ਮੈਂ ਐਰੋਗੈਂਟ ਸਾਉਂਡ ਨਹੀਂ ਕਰਨਾ ਚਾਹੁੰਦਾ ਪਰ ਬਾਦਸ਼ਾਹ ਇੱਕ ਬ੍ਰੈਂਡ ਬਣ ਚੁੱਕਿਆ ਹੈ।