80.71 F
New York, US
July 24, 2024
PreetNama
ਸਿਹਤ/Health

ਬਹੁਤਾ ਸਮਾਂ ਕੁਰਸੀ ‘ਤੇ ਬੈਠਣਾ – ਬੀਮਾਰੀਆਂ ਨੂੰ ਸੱਦਾ

Sitting on chair most of the time: ਜੇ ਤੁਸੀਂ ਦਫ਼ਤਰ ’ਚ ਘੰਟਿਆਂ ਬੱਧੀ ਕੁਰਸੀ ਉੱਤੇ ਡਟੇ ਰਹਿੰਦੇ ਹੋ, ਤਾਂ ਸਾਵਧਾਨ ਹੋ ਜਾਓ, ਘਰ ’ਚ ਦਿਨ–ਰਾਤ ਟੀਵੀ, ਸਮਾਰਟਫ਼ੋਨ ਤੇ ਕੰਪਿਊਟਰ ਦੀ ਸਕ੍ਰੀਨ ਨਾਲ ਚਿਪਕੇ ਰਹਿਣਾ ਵੀ ਤੁਹਾਡੀ ਸਿਹਤ ਲਈ ਘਾਤਕ ਹੈ।ਅਮਰੀਕਾ ਸਥਿਤ ਮੇਯੋ ਕਲੀਨਿਕ ਦੇ ਇੱਕ ਅਧਿਐਨ ਵਿੱਚ ਘੱਟ ਸਰੀਰਕ ਹਿੱਲ-ਜੁੱਲ ਨੂੰ ਤਮਾਕੂਨੋਸ਼ੀ ਜਿੰਨਾ ਨੁਕਸਾਨਦੇਹ ਕਰਾਰ ਦਿੱਤਾ ਗਿਆ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਲੋਕ ਚੱਲਣ–ਫਿਰਨ ਤੇ ਕਸਰਤ ਕਰਨ ਦਾ ਸਮਾਂ ਵਧਾ ਕੇ ਮੋਢੇ, ਪਿੱਠ ਤੇ ਕਮਰ ਵਿੱਚ ਦਰਦ ਦੀ ਸਮੱਸਿਆ ਨੂੰ ਲੈ ਕੇ ਟਾਈਪ–2 ਡਾਇਬਟੀਜ਼, ਦਿਲ ਦਾ ਰੋਗ ਤੇ ਕੈਂਸਰ ਜਿਹੀਆਂ ਜਾਨਲੇਵਾ ਬੀਮਾਰੀਆਂ ਨਾਲ ਮੌਤ ਦਾ ਖ਼ਤਰਾ ਘਟਾ ਸਕਦੇ ਹਨ। ਮੈਕਮਾਸਟਰ ਯੂਨੀਵਰਸਿਟੀ ਦੇ ਅਧਿਐਨ ਵਿੱਚ ਪਾਇਆ ਗਿਆ ਸੀ ਕਿ ਲਗਾਤਾਰ ਦੋ ਹਫ਼ਤਿਆਂ ਤੱਕ 1,000 ਤੋਂ ਘੱਟ ਕਦਮ ਚੱਲਣ ਨਾਲ ਇੰਸੁਲਿਨ ਵਿਰੁੱਧ ਪ੍ਰਤੀਰੋਧਕ ਸਮਰੱਥਾ ਵਿਕਸਤ ਹੋਣ ਲੱਗਦੀ ਹੈ।

ਇਸ ਨਾਲ ਸਰੀਰ ਵਿੱਚ ਪੁੱਜਣ ਵਾਲੀ ਸ਼ੱਕਰ ਊਰਜਾ ਵਿੱਚ ਨਹੀਂ ਬਦਲਦੀ ਤੇ ਵਿਅਕਤੀ ਡਾਇਬਟੀਜ਼ ਦਾ ਸ਼ਿਕਾਰ ਹੋ ਜਾਂਦਾ ਹੈ ਜੇ ਤੰਦਰੁਸਤ ਰਹਿਣਾ ਹੈ, ਤਾਂ ਰੋਜ਼ਾਨਾ 10,000 ਕਦਮ ਚੱਲਣਾ ਜ਼ਰੂਰੀ ਹੈ। ਹਫ਼ਤੇ ਦੇ ਛੇ ਦਿਨ ਘੱਟੋ–ਘੱਟ ਅੱਧਾ ਘੰਟਾ ਕਸਰਤ ਜ਼ਰੂਰ ਕਰੋ।ਅਗਸਤ 2018 ਦੇ ਕੈਲੀਫ਼ੋਰਨੀਆ ਯੂਨੀਵਰਸਿਟੀ ਦੇ ਅਧਿਐਨ ਵਿੱਚ ਰੋਜ਼ਾਨਾ 10 ਤੋਂ 15 ਘੰਟਿਆਂ ਤੱਕ ਸਰੀਰਕ ਤੌਰ ਉੱਤੇ ਗ਼ੈਰ–ਸਰਗਰਮ ਰਹਿਣ ਵਾਲੇ ਲੋਕਾਂ ਦੇ ਦਿਮਾਗ਼ ਦਾ ਲੋਬ’ ਭਾਗ ਕਾਫ਼ੀ ਛੋਟਾ ਪਾਇਆ ਗਿਆ ਸੀ। ਇਹ ਭਾਗ ਯਾਦਾਂ ਸੰਭਾਲਣ ਤੇ ਨਵੀਆਂ ਵਸਤਾਂ ਸਿੱਖਣ ਦੀ ਸਮਰੱਥਾ ਨਿਰਧਾਰਤ ਕਰਨ ਵਿੱਚ ਅਹਿਮ ਮੰਨਿਆ ਜਾਂਦਾ ਹੈ।

Related posts

ਕੋਰੋਨਾ ਵਾਇਰਸ: ਭਾਰਤ ‘ਚ ਕੋਰੋਨਾ ਦਾ ਸਿਖਰ, ਇੱਕੋ ਦਿਨ 97,000 ਦੇ ਕਰੀਬ ਨਵੇਂ ਕੇਸ, 1200 ਤੋਂ ਜ਼ਿਆਦਾ ਮੌਤਾਂ

On Punjab

ਰੋਜ਼ਾਨਾ ਇੱਕ ਕਟੋਰੀ ਦਲੀਆ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ

On Punjab

ਸੁੰਘਣ ਸ਼ਕਤੀ ਖ਼ਤਮ ਹੋਣੀ ਕੋਰੋਨਾ ਹੋਣ ਦਾ ਸਭ ਤੋਂ ਸਟੀਕ ਲੱਛਣ

On Punjab