Taro Leaves Benifits : ਕੁੱਝ ਲੋਕ ਅਰਬੀ ਦੇ ਪੱਤਿਆਂ ਦੀਆਂ ਪਕੌੜੀਆਂ ਬਣਾ ਕੇ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਇਸ ਦੀ ਸਬਜ਼ੀ। ਕਈ ਥਾਂਵਾ ‘ਤੇ ਤਾਂ ਇਸ ਨੂੰ ਵਰਤ ‘ਚ ਫਲਾਹਾਰ ਦੇ ਰੂਪ ‘ਚ ਵੀ ਖਾਦਾ ਜਾਂਦਾ ਹੈ। ਆਸਾਨੀ ਨਾਲ ਮਿਲ ਜਾਣ ਦੇ ਬਾਵਜੂਦ ਅਰਬੀ ਬਹੁਤ ਜ਼ਿਆਦਾ ਮਸ਼ਹੂਰ ਸਬਜ਼ੀ ਨਹੀਂ ਹੈ ਪਰ ਇਸ ਦੇ ਫਾਇਦੇ ਬਹੁਤ ਜ਼ਿਆਦਾ ਹਨ। ਅਰਬੀ ਦੀ ਸਬਜ਼ੀ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਮਦਦ ਮਿਲਦੀ ਹੈ। ਅਰਬੀ ‘ਚ ਸੋਡੀਅਮ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਇਸ ਤੋਂ ਇਲਾਵਾ ਇਹ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੇ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਜਿਸ ਦੇ ਚਲਦੇ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਇਹ ਤਣਾਅ ਨੂੰ ਦੂਰ ਰੱਖਣ ‘ਚ ਵੀ ਮਦਦਗਾਰ ਹੈ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ ਅਰਬੀ ਦੇ ਪੱਤੇ

ਅਰਬੀ ‘ਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ ਜੋ ਕੈਂਸਰ ਕੋਸ਼ਕਾਵਾਂ ਨੂੰ ਵਿਕਸਿਤ ਹੋਣ ਤੋਂ ਰੋਕਦੇ ਹਨ।ਅਰਬੀ ‘ਚ ਭਰਪੂਰ ਮਾਤਰਾ ‘ਚ ਫਾਈਬਰ ਮੌਜੂਦ ਹੁੰਦਾ ਹੈ ਅਰਬੀ ਖਾਣ ਨਾਲ ਇੰਸੁਲਿਨ ਅਤੇ ਗਲੂਕੋਜ਼ ਦੀ ਮਾਤਰਾ ਦਾ ਸੰਤੁਲਨ ਬਣਿਆ ਰਹਿੰਦਾ ਹੈ।ਜੇਕਰ ਨਿਯਮਿਤ ਰੂਪ ‘ਚ ਅਰਬੀ ਦੇ ਪੱਤਿਆਂ ਨਾਲ ਬਣੇ ਪਕਵਾਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਬਚਾਅ ‘ਚ ਮਦਦ ਮਿਲਦੀ ਹੈ।ਅਰਬੀ ਭੁੱਖ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ। ਨਾਲ ਹੀ ਇਸ ‘ਚ ਮੌਜੂਦ ਫਾਈਬਰ ਮੈਟਾਬੌਲੀਜ਼ਮ ਨੂੰ ਸਕ੍ਰਿਅ ਬਣਾਉਂਦੇ ਹਨ ਜਿਸ ਨਾਲ ਭਾਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਅਰਬੀ ‘ਚ ਭਰਪੂਰ ਮਾਤਰਾ ‘ਚ ਫਾਈਬਰ ਮੌਜੂਦ ਹੁੰਦੇ ਹਨ ਜਿਸ ਦੀ ਵਜ੍ਹਾ ਨਾਲ ਪਾਚਨ ਕਿਰਿਆ ਬਿਹਤਰ ਬਣੀ ਰਹਿੰਦੀ ਹੈ। ਅਰਬੀ ਦੇ ਪੱਤਿਆਂ ਨੂੰ ਟੰਡਲ ਸਮੇਤ ਪਾਣੀ ‘ਚ ਉਬਾਲ ਕੇ ਉਸ ‘ਚ ਥੋੜ੍ਹਾ ਜਿਹਾ ਘਿਉ ਮਿਲਾ ਲਓ ਇਸ ਨੂੰ 3 ਦਿਨਾਂ ਤਕ ਘੱਟ ਤੋਂ ਘੱਟ 2 ਵਾਰ ਲਓ। ਇਸ ਨਾਲ ਪੇਟ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ।