51.8 F
New York, US
September 27, 2023
PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/Politicsਵਿਅੰਗ

ਫੜੇ ਗਏ ਬਾਸਮਤੀ ਨਾਲ ਭਰਿਆ ਕੈਂਟਰ ਖੋਹਣ ਵਾਲੇ..!!!

27 ਨਵੰਬਰ, ਫਿਰੋਜ਼ਪੁਰ: ਬੀਤੇ ਦਿਨ ਸਤੀਏ ਵਾਲੇ ਚੌਂਕ ਤੋਂ ਛੇ ਲੁਟੇਰਿਆਂ ਦੇ ਦੋ ਵਿਅਕਤੀਆਂ ‘ਤੇ ਹਮਲਾ ਕਰਦਿਆ ਹੋਇਆ ਇਕ ਬਾਸਮਤੀ ਨਾਲ ਭਰਿਆ ਕੈਂਟਰ ਹਥਿਆਰਾਂ ਦੇ ਬਲ ‘ਤੇ ਖੋਹ ਲਿਆ ਸੀ। ਪੁਲਿਸ ਵਲੋਂ ਬੀਤੇ ਦਿਨ ਕੈਂਟਰ ਦੇ ਡਰਾਇਵਰ ਦੇ ਬਿਆਨਾਂ ਦੇ ਆਧਾਰ ‘ਤੇ ਛੇ ਲੁਟੇਰਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਅੱਜ ਫਿਰੋਜ਼ਪੁਰ ਪੁਲਿਸ ਵਲੋਂ ਨਾਕੇਬੰਦੀ ਕਰਦਿਆ ਉਕਤ ਲੁਟੇਰਿਆਂ ਨੂੰ ਗ੍ਰਿਫਤਾਰ ਕਰਦਿਆ ਹੋਇਆ ਉਨ੍ਹਾਂ ਦੇ ਕਬਜ਼ੇ ਵਿਚੋਂ ਲੁੱਟਿਆ ਬਾਸਮਤੀ ਨਾਲ ਭਰਿਆ ਕੈਂਟਰ ਬਰਾਮਦ ਕਰਦਿਆ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਬਰਾਮਦ ਕੀਤੇ ਗਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਸ.ਪੀ. ਡੀ. ਫਿਰੋਜ਼ਪੁਰ ਬਲਜੀਤ ਸਿੰਘ ਨੇ ਦੱਸਿਆ ਕਿ 21 ਨਵੰਬਰ ਨੂੰ ਰਾਤ ਜ਼ੀਰਾ ਰੋਡ ‘ਤੇ ਕੈਂਟਰ ਚਾਲਕ ਅਵਤਾਰ ਸਿੰਘ ਵਾਸੀ ਸੁਲਤਾਨਪੁਰ ਲੋਧੀ ਅਤੇ ਉਸ ਦੇ ਸਾਥੀ ਨਾਲ ਕੁੱਟਮਾਰ ਕਰਕੇ ਇਕ ਸਕਾਰਪਿਓ ਗੱਡੀ ‘ਤੇ ਸਵਾਰ ਹੋ ਕੇ ਆਏ 6 ਲੁਟੇਰਿਆਂ ਵਲੋਂ ਬਾਸਮਤੀ ਨਾਲ ਭਰੀਆਂ ਕੈਂਟਰ ਖੋਹ ਕੇ ਫਰਾਰ ਹੋ ਗਏ ਸਨ। ਜਿਸ ਦੇ ਸਬੰਘ ਵਿਚ ਕੁੱਲਗੜੀ ਪੁਲਿਸ ਵਲੋਂ ਉਕਤ 6 ਲੁਟੇਰਿਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕਰਦਿਆ ਕੈਂਟਰ ਲੁੱਟਣ ਵਾਲੇ ਸੰਦੀਪ ਸਿੰਘ ਪੁੱਤਰ ਵਿਰਸਾ ਸਿੰਘ, ਸਾਜਨ ਉਰਫ ਘੁੱਲਾ ਪੁੱਤਰ ਸ਼ਿੰਦਾ ਸਿੰਘ ਵਾਸੀ ਸੱਦੂ ਸ਼ਾਹ ਵਾਲਾ, ਰਾਹੁਲ ਉਰਫ ਕੇਤੀ ਪੁੱਤਰ ਸ਼ਿੰਦਾ ਵਾਸੀ ਸ਼ੇਰਖਾਂ, ਗੁਰਪ੍ਰੀਤ ਸਿੰਘ ਉਰਫ ਬੱਚੀ ਪੁੱਤਰ ਹਰਭਜਨ ਸਿੰਘ, ਰਾਜਾ ਉਰਫ ਸੰਨੀ ਪੁੱਤਰ ਮਲਕੀਅਤ ਸਿੰਘ ਵਾਸੀ ਪਿੰਡ ਵਲੂਰ ਅਤੇ ਸਾਵਨ ਉਰਫ ਗੋਲਾ ਪੁੱਤਰ ਮੇਜਰ ਸਿੰਘ ਵਾਸੀ ਬਸਤੀ ਖਜੂਰ ਵਾਲੀ ਜ਼ਿਲ੍ਹਾ ਫਿਰੋਜ਼ਪੁਰ ਨੂੰ ਸਕਾਰਪਿਓ ਗੱਡੀ ਸਮੇਤ ਕਾਬੂ ਕਰ ਲਿਆ ਗਿਆ ਹੈ। ਜਿਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ ਬਾਸਮਤੀ ਕੈਂਟਰ, ਰਾਈਫਲ 315 ਬੋਰ 6 ਕਾਰਤੂਸ, 2 ਕਾਪੇ, ਤਿੰਨ ਸੋਟੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਦਿਆ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

Related posts

ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ‘ਚ ਕਾਮਰੇਡਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਸ

Pritpal Kaur

‘ਪਾਕਿਸਤਾਨ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ…’, ਜਾਣੋ ਕਿਉਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ

On Punjab

ਹੈਰਾਨੀਜਨਕ ਖੁਲਾਸਾ! ਦੁਨੀਆ ਚੰਨ ‘ਤੇ ਪਹੁੰਚੀ ਪਰ ਅੱਜ ਵੀ ਵੱਡੇ ਪੱਧਰ ‘ਤੇ ਹੋ ਰਹੇ ਬਾਲ ਵਿਆਹ

On Punjab