56.93 F
New York, US
October 22, 2026
PreetNama
ਖਾਸ-ਖਬਰਾਂ/Important News

ਫੌਜ ਨੂੰ ਨਹੀਂ ਕਰਨਾ ਚਾਹੀਦਾ ਦੇਸ਼ ਨੂੰ ਕੰਟਰੋਲ: ਵਿਗਿਆਨੀ ਪਰਵੇਜ਼ ਹੁੱਡਭੋਏ

scientists blamed pakistan army: ਵਿਗਿਆਨੀ ਪਰਵੇਜ਼ ਹੁੱਡਭੋਏ ਨੇ ਪਾਕਿਸਤਾਨ ਦੀ ਵਾਂਗਡੋਰ ਫੌਜ ਦੇ ਹੱਥਾਂ ‘ਚ ਹੋਣ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਦੇਸ਼ ਦੀਆਂ ਜ਼ਰੂਰਤਾਂ ਲੋਕਾਂ ਦੇ ਹਿੱਤਾਂ’ ਤੇ ਅਧਾਰਿਤ ਹੋਣੀਆਂ ਚਾਹੀਦੀਆਂ ਹਨ ਨਾ ਕਿ ਕਿਸੇ ਵਿਚਾਰਧਾਰਾ ‘ਤੇ। ਉਨਾਂ ਕਿਹਾ ਕਿ ਸਾਨੂੰ ਇੱਕ ਅਜਿਹੇ ਦੇਸ਼ ਦੀ ਜ਼ਰੂਰਤ ਹੈ ਜਿਸ ਵਿੱਚ ਬਲੋਚ, ਸਿੰਧੀ, ਪਠਾਣਾਂ ਅਤੇ ਪੰਜਾਬੀ ਸੱਭ ਦੇ ਹਿੱਤਾਂ ਦਾ ਖਿਆਲ ਰੱਖਿਆ ਜਾਵੇ। ਅਸੀਂ ਅਜਿਹਾ ਦੇਸ਼ ਨਹੀਂ ਚਾਹੁੰਦੇ ਜੋ ਫੌਜ ਲਈ ਬਣਾਇਆ ਗਿਆ ਹੋਵੇ।

ਕਰਾਚੀ ਵਿੱਚ ਇੱਕ ਸਾਹਿਤਕ ਪ੍ਰੋਗਰਾਮ ‘ਚ ‘ਅਦਾਬ ਫੈਸਟੀਵਲ’ ਦੇ ਦੌਰਾਨ ਹੁੱਡਭੋਏ ਨੇ ਕਿਹਾ, ਪਾਕਿਸਤਾਨ ਆਪਣੇ ਨਾਗਰਿਕਾਂ ਲਈ ਬਣਾਇਆ ਗਿਆ ਸੀ। ਸਾਨੂੰ ਪਾਕਿਸਤਾਨ ਲਈ ਕਿਸੇ ਵਿਚਾਰਧਾਰਾ ਦੀ ਜ਼ਰੂਰਤ ਨਹੀਂ ਹੈ। ਦੇਸ਼ ਵਿਚਾਰਧਾਰਾ ਤੋਂ ਬਗੈਰ ਵੀ ਅੱਗੇ ਵਧ ਸਕਦਾ ਹੈ। ਉਨਾਂ ਨੇ ਬੰਗਲਾਦੇਸ਼ ਦੀ ਉਦਾਹਰਣ ਵੀ ਦਿੱਤੀ, ਜੋ ਕਿ 1971 ਤੋਂ ਪਹਿਲਾਂ ਪੂਰਬੀ ਪਾਕਿਸਤਾਨ ਵਜੋਂ ਜਾਣਿਆ ਜਾਂਦਾ ਸੀ, ਜਿਸ ਦੀ ਆਰਥਿਕਤਾ ਅੱਜ ਦੇ ਸਮੇਂ ‘ਚ ਪਾਕਿਸਤਾਨ ਨਾਲੋਂ ਕਿਤੇ ਬਿਹਤਰ ਹੈ।

ਉਨਾਂ ਕਿਹਾ ਕਿ ਬੰਗਲਾਦੇਸ਼ ਕਿਸੇ ਵੀ ਵਿਚਾਰਧਾਰਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਹੈ, ਨਾ ਹੀ ਹਾਂਲੈਂਡ ਅਤੇ ਜਾਪਾਨ ਕਿਸੇ ਵੀ ਵਿਚਾਰਧਾਰਾ ਦਾ ਪਾਲਣ ਕਰਦੇ ਹਨ। ਬੰਗਲਾਦੇਸ਼ ਦੀ ਵਿਦੇਸ਼ੀ ਮੁਦਰਾ ਸਾਡੇ ਨਾਲੋਂ ਚਾਰ ਗੁਣਾ ਵਧੀਆ ਹੈ। ਉਨ੍ਹਾਂ ਦਾ ਜੀਵਨ ਸੂਚਕ ਵੀ ਬਹੁਤ ਬਿਹਤਰ ਹੈ। ਪਾਕਿਸਤਾਨ ਸਰਕਾਰ ਨੂੰ ਲੋਕਾਂ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਹੁੱਡਭੋਏ ਨੇ 2017 ‘ਚ ਪਾਕਿਸਤਾਨ’ ਤੇ ਇੱਕ ਫਾਸ਼ੀਵਾਦੀ ਧਾਰਮਿਕ ਦੇਸ਼ ਬਣਨ ਦਾ ਦੋਸ਼ ਵੀ ਲਾਇਆ ਸੀ।

Related posts

ਭਾਰੀ ਮੀਂਹ ਦੌਰਾਨ ਕਰੰਟ ਲੱਗਣ ਨਾਲ PhD ਦੀ ਵਿਦਿਆਰਥਣ ਦੀ ਮੌਤ

On Punjab

ਵਿਸ਼ਵ ਪ੍ਰਸਿੱਧ ‘ਅੰਮ੍ਰਿਤਸਰੀ ਕੁਲਚੇ’ ਨੂੰ GI ਟੈਗ ਦਵਾਉਣ ਲਈ ਪ੍ਰਸ਼ਾਸਨਿਕ ਚਾਰਾਜੋਈ ਸ਼ੁਰੂ; DC ਦਫ਼ਤਰ ਵਿਖੇ ਹੋਈ ਅਹਿਮ ਮੀਟਿੰਗ

On Punjab

ਸ਼ਮਸ਼ੇਰ ਗਿੱਲ ਕੰਜ਼ਰਵੇਟਿਵ ਪਾਰਟੀ ਦੀ ਨੈਸ਼ਨਲ ਆਊਟਰੀਚ ਸਲਾਹਕਾਰ ਕੌਂਸਲ ਦੇ ਵਾਈਸ ਚੇਅਰਮੈਨ ਨਿਯੁਕਤ

On Punjab