PreetNama
ਸਮਾਜ/Social

ਫੋਨ ਕਾਲ ਨੇ ਪਾਈਆਂ ਭਾਜੜਾਂ, ਐਮਰਜੈਂਸੀ ਹਾਲਤ ‘ਚ ਜਹਾਜ਼ ਉਤਾਰਿਆ

ਕੋਲਕਾਤਾ: ਬਾਗਡੋਗਰਾ ਤੋਂ ਕੋਲਕਾਤਾ ਜਾ ਰਹੀ ਏਅਰ ਏਸ਼ੀਆ ਦੀ ਉਡਾਣ ਦੇ ਚਾਲਕ ਦਲ ਵਿੱਚ ਐਤਵਾਰ ਨੂੰ ਅਪਰਾ–ਤਫਰੀ ਮੱਚ ਗਈ। ਇਸ ਦਾ ਕਾਰਨ ਧਮਕੀ ਭਰਿਆ ਫੋਨ ਸੀ ਜਿਸ ਵਿੱਚ ਉਡਾਣ ਵਿੱਚ ਕੁਝ ਸ਼ੱਕੀ ਚੀਜ਼ਾਂ ਹੋਣ ਦੀ ਗੱਲ ਕਈ ਗਈ ਸੀ। ਇਸ ਤੋਂ ਬਾਅਦ ਚਾਲਕ ਨੇ ਹਿੰਮਤ ਤੇ ਸੂਝਬੂਝ ਨਾਲ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਾਸ਼ਟਰੀ ਹਵਾਈ ਅੱਡੇ ‘ਤੇ ਕੀਤੀ।

ਜਹਾਜ਼ ‘ਚ 179 ਯਾਤਰੀ ਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸੀ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਏਅਰ ਏਸ਼ੀਆ ਦੇ ਬੰਗਲੁਰੂ ਵਿੱਚ ਮੌਜੂਦ ਦਫਤਰ ‘ਚ ਇੱਕ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ। ਉਸ ਨੇ ਦੱਸਿਆ ਕਿ ਬਾਗਡੋਗਰਾ ਤੋਂ ਕੋਲਕਾਤਾ ਜਾਣ ਵਾਲੀ ਉਡਾਣ ‘ਚ ਕੁਝ ਸ਼ੱਕੀ ਚੀਜ਼ਾਂ ਹਨ। ਇਸ ਨਾਲ ਯਾਤਰੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਫੋਨ ਕਾਲ ਤੋਂ ਬਾਅਦ ਸ਼ਾਮ ਨੂੰ ਛੇ ਵਜੇ ਕੋਲਕਾਤਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਦਾ ਐਲਾਨ ਕਰ ਦਿੱਤਾ ਗਿਆ।

ਅਧਿਕਾਰੀ ਨੇ ਦੱਸਿਆ, “ਬੰਬ ਨਾਕਾਰ ਕਰਨ ਵਾਲੀ ਟੀਮ ਪੂਰੀ ਜਾਂਚ ਲਈ ਜਹਾਜ਼ ਨੂੰ ਇੱਕ ਵੱਖਰੇ ਥਾਂ ‘ਤੇ ਲੈ ਗਈ।” ਉਨ੍ਹਾਂ ਨੇ ਅੱਗੇ ਕਿਹਾ, “ਜਹਾਜ਼ ‘ਚ ਕੋਈ ਅਜਿਹੀ ਚੀਜ਼ ਨਹੀਂ ਮਿਲੀ ਤੇ ਇਹ ਅਫਵਾਹ ਸਾਬਤ ਹੋਈ।”

Related posts

Philippine Plane Crash : ਫ਼ੌਜੀ ਜਹਾਜ਼ ਦੁਰਘਟਨਾਗ੍ਰਸਤ, 92 ਲੋਕ ਸਨ ਸਵਾਰ, 17 ਲੋਕਾਂ ਦੀ ਮੌਤ

On Punjab

ਅਰੁਣਾਚਲ ’ਚ ਵੱਡਾ ਸੜਕ ਹਾਦਸਾ, ਫ਼ੌਜ ਦਾ ਟਰੱਕ ਖਾਈ ‘ਚ ਡਿੱਗਿਆ, ਇਕ ਜਵਾਨ ਸ਼ਹੀਦ, ਕਈ ਜ਼ਖ਼ਮੀ

On Punjab

ਕੱਟੜਪੰਥੀਆਂ ਦੇ ਏਜੰਡੇ ਨੂੰ ਪੂਰੀ ਦੁਨੀਆ ‘ਚ ਲਾਗੂ ਕਰਵਾਉਣਾ ਚਾਹੁੰਦੇ ਹਨ ਇਮਰਾਨ, ਮੁਸਲਿਮ ਦੇਸ਼ਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼

On Punjab