57 F
New York, US
March 17, 2025
PreetNama
ਸਮਾਜ/Social

ਫੇਰਿਆ ਤੋਂ ਭੱਜੀ ਕੁੜੀ ਪ੍ਰੇਮੀ ਘਰ ਪਹੁੰਚੀ, ਫਿਰ ਪੰਚਾਇਤ ਨੇ ਨਿਬੇੜਿਆ ਮਾਮਲਾ

ਦੇਵਰਿਆਉੱਤਰ ਪ੍ਰਦੇਸ਼ ਦੇ ਦੇਵਰਿਆ ਜ਼ਿਲ੍ਹੇ ਵਿੱਚ ਮੰਡਪ ਤੋਂ ਭਗੌੜੀ ਕੁੜੀ ਦੂਜੇ ਦਿਨ ਪ੍ਰੇਮੀ ਦੇ ਘਰੋਂ ਮਿਲੀ। ਉਸ ਤੋਂ ਬਾਅਦ ਪੰਚਾਇਤ ਬੁਲਾਈ ਗਈ ਤੇ ਦੋ ਪਰਿਵਾਰਾਂ ਦੀ ਸਹਿਮਤੀ ਨਾਲ ਲਾੜੀ ਨੇ ਆਪਣੇ ਪ੍ਰੇਮੀ ਨਾਲ ਕਾਨੂੰਨ ਮੁਤਾਬਕ ਵਿਆਹ ਕੀਤਾ। ਹੁਣ ਦੋਵਾਂ ਦਾ ਵਿਆਹ ਬਾਰੇ ਪੂਰੀ ਚਰਚਾ ਹੋ ਰਹੀ ਹੈ।

ਦੇਵਰਿਆ ਕੋਤਵਾਲੀ ਦੇ ਪਿੰਡ ਦੀ ਲੜਕੀ ਦੀ ਸ਼ੁੱਕਰਵਾਰ ਨੂੰ ਬਾਰਾਤ ਆਈ। ਦਵਾਰਪੂਜਾ ਤੇ ਜੈਮਲ ਦੀ ਰੀਤੀ ਹੋਏ। ਉਸ ਤੋਂ ਬਾਅਦ ਲਾੜੀ ਭੱਜ ਗਈ ਤੇ ਸਾਰੀ ਰਾਤ ਉਸ ਦੀ ਭਾਲ ਹੁੰਦੀ ਰਹੀ। ਸ਼ਨੀਵਾਰ ਨੂੰ ਵੀ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਐਤਵਾਰ ਨੂੰ ਪਤਾ ਲੱਗਾ ਕਿ ਉਹ ਆਪਣੇ ਪ੍ਰੇਮੀ ਦੇ ਘਰ ਹੈ।

ਇਸ ਤੋਂ ਬਾਅਦ ਪੰਚਾਇਤ ਬੁਲਾਈ ਗਈ। ਪੰਚਾਇਤ ਚ ਲੜਕੀ ਨੇ ਸਭ ਦੇ ਸਾਹਮਣੇ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਨ ਬਾਰੇ ਗੱਲ ਕੀਤੀ। ਇਸ ਤੇ ਦੋਵਾਂ ਧਿਰਾਂ ਨੇ ਵਿਆਹ ਲਈ ਸਹਿਮਤੀ ਦਿੱਤੀ। ਦੋਵਾਂ ਪਰਿਵਾਰਾਂ ਦੀ ਸਹਿਮਤੀ ਮਗਰੋਂ ਪੰਚਾਇਤ ਦੀ ਮੌਜੂਦਗੀ ਚ ਲਾੜੀ ਤੇ ਉਸ ਦੇ ਬੁਆਏਫ੍ਰੈਂਡ ਦਾ ਵਿਆਹ ਹੋਇਆ।

ਇਹ ਵਿਆਹ ਪਿੰਡ ਦੇ ਮੰਦਰ ਚ ਹੀ ਪੂਰੇ ਰੀਤੀਰਿਵਾਜਾਂ ਨਾਲ ਹੋਇਆ। ਇਸ ਸਮੇਂ ਦੌਰਾਨ ਪਿੰਡ ਦੇ ਲੋਕਾਂ ਨਾਲ ਸਬੰਧਤ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰ ਵੀ ਮੌਜੂਦ ਸਨ। ਇਸ ਵਿਆਹ ਦੀ ਨੇੜਲੇ ਪਿੰਡਾਂ ਚ ਵੀ ਚਰਚਾ ਹੋ ਰਹੀ ਹੈ।

Related posts

ਮਥੁਰਾ ਸ਼ਾਹੀ ਈਦਗਾਹ ਵਿਵਾਦ: ਮਸਜਿਦ ਕਮੇਟੀ ਦੀ ਅਰਜ਼ੀ ’ਤੇ ਸੁਣਵਾਈ ਭਲਕੇ

On Punjab

ਹਰਿਆਣਾ ਨੂੰ ਪੰਜਾਬ ਤੋਂ ਪਾਣੀ ਮਿਲਣ ਦੀ ਪੂਰੀ ਉਮੀਦ, ਸੀਐਮ ਖੱਟਰ ਦਾ ਵੱਡਾ ਬਿਆਨ

On Punjab

ਫਾਈਜ਼ਰ-ਬਾਇਓਐੱਨਟੇਕ ਦੀ ਵੈਕਸੀਨ ਦੀ ਖ਼ੁਰਾਕ ਪਾਉਣ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣਿਆ ਸਿੰਗਾਪੁਰ

On Punjab