80.69 F
New York, US
July 13, 2020
PreetNama
ਰਾਜਨੀਤੀ/Politics

ਪੱਛਮ ਬੰਗਾਲ ‘ਚ ਬੀਜੇਪੀ ਤੇ ਕਾਂਗਰਸ ਨੂੰ ਵੱਡਾ ਝਟਕਾ

ਚੰਡੀਗੜ੍ਹ: ਪੱਛਮ ਬੰਗਾਲ ਵਿੱਚ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਤੇ ਖ਼ਤਮ ਹੋਣ ਦੀ ਕਗਾਰ ‘ਤੇ ਖੜ੍ਹੀ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਉਪ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਨੇ ਤਿੰਨੋਂ ਸੀਟਾਂ ਜਿੱਤ ਲਈਆਂ ਹਨ। ਇਸ ਤੋਂ ਕੁਝ ਦਿਨਾਂ ਬਾਅਦ ਹੀ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ 300 ਤੋਂ ਵੱਧ ਵਰਕਰ ਟੀਐਮਸੀ ਵਿੱਚ ਸ਼ਾਮਲ ਹੋ ਗਏ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੱਛਮੀ ਬੰਗਾਲ ਦੇ ਮਾਲਦਾ ਜ਼ਿਲੇ ਵਿੱਚ ਰਤੁਆ 2 ਕਮਿਊਨਿਟੀ ਡਿਵੈਲਪਮੈਂਟ ਬਲਾਕ ਦੇ ਮਿਰਜਾਦਪੁਰ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ ਸੀ। ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਮੌਸਮ ਬੇਨਜ਼ੀਰ ਨੂਰ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਨੂਰ ਦੀ ਹਾਜ਼ਰੀ ਵਿੱਚ ਕਾਂਗਰਸ ਤੇ ਭਾਜਪਾ ਛੱਡਣ ਵਾਲੇ 300 ਤੋਂ ਵੱਧ ਵਰਕਰਾਂ ਦਾ ਤ੍ਰਿਣਮੂਲ ਵਿੱਚ ਸਵਾਗਤ ਕੀਤਾ ਗਿਆ।

ਨੂਰ ਨੇ ਨਵੇਂ ਵਰਕਰਾਂ ਦੇ ਹੱਥਾਂ ਵਿੱਚ ਟੀਐਮਸੀ ਦਾ ਝੰਡਾ ਫੜਾਇਆ। ਉਨ੍ਹਾਂ ਕਿਹਾ, “ਅਸੀਂ ਮਾਲਦਾ ਨੂੰ ਵਿਕਾਸ ਦੇ ਰਾਹ ‘ਤੇ ਲਿਜਾਣ ਲਈ ਮਿਲ ਕੇ ਕੰਮ ਕਰਾਂਗੇ।” ਇਸ ਦੇ ਨਾਲ ਹੀ ਇਕ ਵਰਕਰ ਨੇ ਕਿਹਾ, “ਮੁੱਖ ਮੰਤਰੀ ਮਮਤਾ ਬੈਨਰਜੀ ਸੂਬੇ ਵਿੱਚ ਜਿਸ ਤਰ੍ਹਾਂ ਦੇ ਸ਼ਾਨਦਾਰ ਵਿਕਾਸ ਕਾਰਜ ਕਰ ਰਹੇ ਹਨ, ਉਸ ਵਿਚ ਹਿੱਸਾ ਲੈਣ ਲਈ ਅਸੀਂ ਤ੍ਰਿਣਮੂਲ ਵਿੱਚ ਸ਼ਾਮਲ ਹੋਏ ਹਾਂ।”

ਦੱਸ ਦਈਏ ਹਾਲ ਹੀ ਵਿੱਚ ਕਾਲੀਗੰਜ, ਖੜਗਪੁਰ ਸਦਰ ਤੇ ਕਰੀਮਪੁਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਈਆਂ ਸੀ। ਉਪ ਚੋਣ ਵਿਚ, ਤ੍ਰਿਣਮੂਲ ਕਾਂਗਰਸ ਨੇ ਤਿੰਨੋਂ ਸੀਟਾਂ ਕਾਲੀਗੰਜ, ਖੜਗਪੁਰ ਸਦਰ ਅਤੇ ਕਰੀਮਪੁਰ ਉੱਤੇ ਜ਼ਬਰਦਸਤ ਜਿੱਤ ਹਾਸਲ ਕੀਤੀ। ਅਗਲੇ ਸਾਲ ਬੰਗਾਲ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਇਹ ਇਕ ਵੱਡੀ ਜਿੱਤ ਮੰਨੀ ਜਾ ਰਹੀ ਹੈ।

Related posts

ਕੋਵਿਡ 19 : ਕਮਲਨਾਥ ਨੇ ਕੇਂਦਰ ਅਤੇ ਸ਼ਿਵਰਾਜ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ…

On Punjab

ਮੋਦੀ ਦੀ ਕੈਬਿਨਟ ‘ਚ ਸਿਰਫ ਛੇ ਔਰਤਾਂ, ਜਾਣੋ ਕਿਸ ਨੂੰ ਮਿਲੀ ਵਜ਼ੀਰੀ

On Punjab

ਕਾਂਡਾ ਦਾ ਸਾਥ ਲੈਣ ‘ਤੇ ਬੀਜੇਪੀ ‘ਚ ਬਗਾਵਤ, ਉਮਾ ਭਾਰਤੀ ਨੇ ਉਠਾਈ ਆਵਾਜ਼

On Punjab