49.95 F
New York, US
April 20, 2024
PreetNama
ਖਾਸ-ਖਬਰਾਂ/Important News

ਪੰਜ ਲੱਖ ਰੁਪਏ ਮਹੀਨਾ ਲੈਣ ਦੇ ਬਾਅਦ ਵੀ ਮੰਗਣਾ ਸ਼ੁਰੂ ਕਰ ਦਿੱਤਾ 45 ਫੀਸਦੀ ਹਿੱਸਾ: ਸਵਰਨ ਸਿੰਘ

ਫਿਰੋਜ਼ਪੁਰ: ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਮੁਅੱਤਲ ਤੋਂ ਰਾਹਤ ਮਿਲੀ ਹੈ, ਬੰਦ ਪਏ ਰੇਤ ਦੇ ਖੱਡਿਆਂ ਨੂੰ ਖੋਲ੍ਹ ਕੇ ਦੁਬਾਰਾ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ, ਜੇਕਰ ਵਿਧਾਇਕ ਨੂੰ ਪਾਰਟੀ ਬਹਾਲ ਕਰਦੀ ਹੈ ਤਾਂ ਉਨ੍ਹਾਂ ਲੋਕਾਂ ਨੂੰ ਰੇਤ ਦੇ ਖੱਡਿਆਂ ਨੂੰ ਬੰਦ ਕਰਨ ਨੂੰ ਮਜ਼ਬੂਰ ਹੋਣਾ ਪਵੇਗਾ। ਕਿਉਂਕਿ ਵਿਧਾਇਕ ਜ਼ੀਰਾ ਉਨ੍ਹਾਂ ਕੋਲੋਂ 45 ਫੀਸਦੀ ਦਾ ਹਿੱਸਾ ਮੰਗਦਾ ਹੈ, ਜਦਕਿ ਉਹ ਉਨ੍ਹਾਂ ਨੂੰ ਪੰਜ ਲੱਖ ਰੁਪਏ ਪ੍ਰਤੀ ਮਹੀਨਾ ਦੇ ਰਹੇ ਸੀ। 45 ਫੀਸਦੀ ਹਿੱਸੇਦਾਰੀ ਮੰਗਣ ਤੇ ਚਾਰ ਮਹੀਨੇ ਤੱਕ ਰੇਤ ਦਾ ਖੱਡਾ ਬੰਦ ਰੱਖ ਕੇ ਸਰਕਾਰ ਨੂੰ ਉਸ ਦੀ ਬਣਦੀ ਲੱਖਾਂ ਦੀ ਕਿਸਤ ਭਰਦੇ ਰਹੇ। ਉਕਤ ਦੋਸ਼ ਸ਼ੁੱਕਰਵਾਰ ਦੀ ਦੁਪਹਿਰ ਪ੍ਰੈਸ ਕਾਨਫਰੰਸ ਦੌਰਾਨ ਜ਼ੀਰਾ ਵਿਧਾਨ ਸਭਾ ਹਲਕੇ ਦੇ ਮੱਖੂ ਥਾਣਾ ਅਧੀਨ ਆਉਂਦੇ ਪਿੰਡ ਛੀਹਾਂਪਾੜੀ ਰੇਤ ਖੱਡੇ ਦੇ ਠੇਕੇਦਾਰ ਸਵਰਨ ਸਿੰਘ ਵੱਲੋਂ ਵਿਧਾਇਕ ਜ਼ੀਰਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਲਗਾਏ ਗਏ।

ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 22 ਲੱਖ ਰੁਪਏ ਵਿਚ ਰੇਤ ਖੱਡਾ ਦਾ ਠੇਕਾ ਲਿਆ ਹੋਇਆ ਹੈ। ਸ਼ੁਰੂਆਤ ਦੇ ਤਿੰਨ ਮਹੀਨਿਆਂ ਤੱਕ ਉਨ੍ਹਾਂ ਦਾ ਕੰਮ ਠੀਕ ਚੱਲਿਆ, ਇਸ ਦੌਰਾਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਉਨ੍ਹਾਂ ਦੇ ਭਰਾ ਪ੍ਰਭੂਜੋਤ ਸਿੰਘ ਵੱਲੋਂ ਮੰਗ ਗਏ ਪੰਜ ਲੱਖ ਰੁਪਏ ਮਹੀਨੇ ਉਹ ਦਿੰਦੇ ਰਹੇ, ਪਰ ਜਦ ਰੇਤ ਦਾ ਸੀਜਨ ਆ ਗਿਆ ਤਾਂ ਜ਼ੀਰਾ ਨੇ ਆਪਣੀ ਕਰੀਬੀ ਬੱਬਲ ਦੇ ਜ਼ਰੀਏ ਨਾਲ ਠੇਕੇ ਵਿਚ 45 ਫੀਸਦੀ ਦੀ ਹਿੱਸੇਦਾਰੀ ਮੰਗੀ, ਜਿਸ ਨੂੰ ਉਹ ਦੇ ਪਾਉਣ ਵਿਚ ਅਸਮਰੱਥ ਰਹੇ। ਜਿਸ ਦੇ ਬਾਅਦ ਉਨ੍ਹਾਂ ਨੇ ਆਪਣਾ ਰੇਤ ਦਾ ਖੱਡਾ ਬੰਦ ਕਰ ਦਿੱਤਾ। ਜਿਸ ਨਾਲ ਜ਼ੀਰਾ ਦੇ ਕਰੀਬ ਲੋਕ ਰੇਤ ਕੱਢ ਕੇ ਵੇਚਦੇ ਰਹੇ। ਜ਼ੀਰਾ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਕੋਲ ਪੋਪ ਲਾਈਨ ਮਸ਼ੀਨਾਂ ਅਤੇ ਹੋਰ ਸਾਧਨ ਹਨ, ਜਿਸ ਨਾਲ ਉਹ ਰੇਤ ਦੀ ਨਾਜਾਇਜ਼ ਨਿਕਾਸੀ ਕਰਕੇ ਵੇਚਦੇ ਹਨ।

ਸਵਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸ਼ਿਕਾਇਤ ਸਥਾਨਕ ਪੁਲਿਸ ਦੇ ਮੁਖੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਦਿੱਤੀ ਸੀ, ਪਰ ਕਿਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਹੁਣ ਜਦਕਿ ਸ਼ਰਾਬ ਠੇਕੇਦਾਰ ਫੁਰਮਾਨ ਸਿੰਘ ਵੱਲੋਂ ਮੀਡੀਆ ਦੇ ਜ਼ਰੀਰੇ ਵਿਧਾਇਕ ਜ਼ੀਰਾ ਦੇ ਨਾਜਾਇਜ਼ ਕਾਰੋਬਾਰ ਦਾ ਮੁੱਦਾ ਉਠਾਇਆ ਤਾਂ ਸੂਬੇ ਦੇ ਮੁਖੀਆ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ, ਇਸ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ, ਪਰ ਜੇਕਰ ਵਿਧਾਇਕ ਜ਼ੀਰਾ ਦੀ ਪਾਰਟੀ ਵਿਚ ਬਹਾਲੀ ਹੋ ਜਾਂਦੀ ਹੈ ਤਾਂ ਉਹ ਫਿਰ ਦੁਬਾਰਾ ਤੋਂ ਉਨ੍ਹਾਂ ਲੋਕਾਂ ਨੂੰ ਪ੍ਰੇਸ਼ਾਨ ਕਰਨਗੇ। ਅਜਿਹੇ ਵਿਚ ਉਨ੍ਹਾਂ ਲੋਕਾਂ ਨੂੰ ਆਪਣੇ ਰੇਤ ਦੇ ਨਾਜਾਇਜ਼ ਖੱਡਿਆਂ ਨੂੰ ਬੰਦ ਕਰਨਾ ਪਵੇਗਾ। ਰੇਤ ਠੇਕੇਦਾਰ ਸਵਰਨ ਸਿੰਘ ਵੱਲੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਲਗਾਏ ਗੰਭੀਰ ਦੋਸ਼ਾਂ ਤੇ ਜਦ ਉਨ੍ਹਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜ਼ੀਰਾ ਵੱਲੋਂ ਫੋਨ ਹੀ ਨਹੀਂ ਰਿਸੀਵ ਕੀਤਾ ਗਿਆ।

Related posts

ਤੇਲੰਗਾਨਾ ਪਹੁੰਚੇ ਸੀਐਮ ਭਗਵੰਤ ਮਾਨ, ਡੈਮਾਂ ਦਾ ਕੀਤਾ ਨਿਰੀਖਣ, ਪਾਣੀ ਦੀ ਸੰਭਾਲ ਬਾਰੇ ਸਿੱਖੇ ਗੁਰ

On Punjab

ਰਾਮ ਜਨਮ ਭੂਮੀ ਅੱਤਵਾਦੀ ਧਮਾਕਾ ਕੇਸ: 4 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ, ਇੱਕ ਬਰੀ

On Punjab

ਅਮਰੀਕਾ: 24 ਘੰਟਿਆਂ ‘ਚ 2494 ਮੌਤਾਂ, ਦੁਨੀਆ ‘ਚ ਮ੍ਰਿਤਕਾਂ ਦਾ ਅੰਕੜਾ ਪਹੁੰਚਿਆ 2 ਲੱਖ ਦੇ ਪਾਰ

On Punjab