86.29 F
New York, US
June 19, 2024
PreetNama
ਖਬਰਾਂ/News

ਪੰਜਾਬ ਪੰਚਾਇਤ ਚੋਣਾਂ ਦੇ ਕੁਝ ਨਤੀਜੇ ਇੱਥੇ ਪੜ੍ਹੋ

ਅੱਜ ਪੰਜਾਬ ਦੀਆਂ 13,276 ਪੰਚਾਇਤਾਂ ਲਈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਵੋਟਾਂ ਪਈਆਂ ਤੇ ਉਸ ਦੇ ਛੇਤੀ ਬਾਅਦ ਹੀ ਨਤੀਜੇ ਆਉਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਚੋਣਾਂ ਲਈ ਸਰਪੰਚੀ ਵਾਸਤੇ ਕੁੱਲ 28,375 ਉਮੀਦਵਾਰ ਚੋਣ ਮੈਦਾਨ `ਚ ਸਨ; ਜਦ ਕਿ 1 ਲੱਖ 4 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਪੰਚੀ ਲਈ ਚੋਣਾਂ ਲੜੀਆਂ।

 

ਰਾਜ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ 1.27 ਕਰੋੜ ਵੋਟਰਾਂ ਨੇ ਇਨ੍ਹਾਂ ਪੰਚਾਇਤ ਚੋਣਾਂ `ਚ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਾ ਸੀ। ਇਸ ਲਈ ਕੁੱਲ 17,268 ਪੋਲਿੰਗ ਬੂਥ ਬਣਾਏ ਗਏ ਸਨ। ਸਵੇਰੇ ਪਹਿਲਾਂ-ਪਹਿਲ ਸਖ਼ਤ ਠੰਢ ਕਾਰਨ ਵੋਟਾਂ ਪੈਣ ਦੀ ਰਫ਼ਤਾਰ ਕੁਝ ਘੱਟ ਰਹੀ ਪਰ ਜਿਵੇਂ ਹੀ ਧੁੱਪ ਨਿੱਕਲੀ, ਵੋਟਰਾਂ `ਚ ਉਤਸ਼ਾਹ ਵਧਦਾ ਚਲਾ ਗਿਆ।

 

ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਤਰਜਮਾਨ ਤੇ ਭਗਵੰਤ ਮਾਨ ਦੇ ਬਹੁਤ ਨੇੜਲੇ ਆਗੂਆਂ ਵਿੱਚੋਂ ਇੱਕ ਸਮਝੇ ਜਾਂਦੇ ਨਰਿੰਦਰ ਕੌਰ ਭਾਰਜ ਚੋਣ ਹਾਰ ਗਏ ਹਨ। ਸੰਗਰੂਰ ਤੋਂ ਅਵਤਾਰ ਸਿੰਘ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਿੰਡ ਭਾਰਜ `ਚ ਹਰਪਾਲ ਕੌਰ ਨੇ 54 ਵੋਟਾਂ ਨਾਲ ਹਰਾਇਆ।  24 ਸਾਲਾ ਨਰਿੰਦਰ ਕੌਰ ਭਾਰਜ ਇਸ ਵੇਲੇ ਐੱਲਐੱਲਬੀ ਕਰ ਰਹੇ ਹਨ ਤੇ ਸਾਲ 2014 ਦੀਆਂ ਪੰਚਾਇਤ ਚੋਣਾਂ ਦੌਰਾਨ ਉਨ੍ਹਾਂ ਐੱਮਪੀ ਦੀ ਚੋਣ ਵਿੱਚ ਭਗਵੰਤ ਮਾਨ ਦੀ ਹਮਾਇਤ ਕੀਤੀ ਸੀ।

 

ਮਾਲੇਰਕੋਟਲਾ ਲਾਗਲੇ ਪਿੰਡ ਬੀੜ ਅਹਿਮਦਾਬਾਦ ਤੋਂ ਮੁਹੰਮਦ ਅਸ਼ਰਫ਼ ਮੋਨਾ ਪੰਚ ਚੁਣੇ ਗਏ ਹਨ। ਪਿੰਡ ਭੈਣੀ ਕਲਾਂ ਦੇ ਸਰਪੰਚ ਗੁਰਪ੍ਰੀਤ ਕੌਰ ਬਣੇ ਹਨ।

ਇਸ ਦੌਰਾਨ ਮੋਹਾਲੀ ਦੇ ਪਿੰਡ ਦਾਊਂ `ਚ ਕਾਂਗਰਸੀ ਉਮੀਦਵਾਰ ਅਜਮੇਰ ਸਿੰਘ ਜੇਤੂ ਰਹੇ ਹਨ।

 

ਇਸ ਦੌਰਾਨ ਜਲੰਧਰ ਜਿ਼ਲ੍ਹੇ ਦੇ ਪਿੰਡ ਸੱਤੋਵਾਲੀ `ਚ ਵਕਾਲਤ ਦੀ ਪੜ੍ਹਾਈ ਕਰ ਰਹੀ ਇੰਦਰਪ੍ਰੀਤ ਕੌਰ ਨੂੰ 8ਵੀਂ ਪਾਸ ਜੋਤੀ ਕੁਮਾਰੀ ਨੇ ਹਰਾ ਦਿੱਤਾ। ਜੋਤੀ ਦੇ ਪਤੀ ਵਾਰਡ ਨੰਬਰ 5 ਤੋਂ ਪੰਚ ਚੁਣੇ ਗਏ ਹਨ।

 

ਪਿੰਡ ਨੱਥੂਪੁਰ ਤੋਂ ਮੰਗਲ ਸਿੰਘ ਪਟਵਾਰੀ ਸਰਪੰਚ ਚੁਣੇ ਗਏ ਹਨ, ਬਾਬਾ ਦਰਸ਼ਨ ਸਿੰਘ ਕਾਲੋਨੀ ਤੋਂ ਸੁਖਦੇਵ ਸਿੰਘ ਸੁੱਖਾ ਸਰਪੰਚ ਬਣੇ ਹਨ; ਜਦ ਕਿ ਆਲਮਪੁਰ ਤੋਂ ਪਰਮਜੀਤ ਕੌਰ ਸਰਪੰਚ ਬਣੇ ਹਨ।

ਪਿੰਡ ਉਗਰੂਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਚੈਨ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ; ਪਿੰਡ ਫੁਲੇਚੱਕ ਤੋਂ ਬੀਬੀ ਗੁਰਮੀਤ ਕੌਰ ਨੂੰ ਬਿਨਾ ਮੁਕਾਬਲਾ ਸਰਪੰਚ ਚੁਣ ਲਿਆ ਗਿਆ ਹੈ। ਪਿੰਡ ਕੋਟਲਾ ਸੁਰਾਜ ਲੁਹਾਰ ਤੋਂ ਕਾਂਗਰਸ ਦੇ ਦਲਬੀਰ ਸਿੰਘ ਸਰਪੰਚ ਚੁਣੇ ਗਏ ਹਨ।

 

ਬਲਾਕ ਖਡੂਰ ਸਾਹਿਬ ਦੇ ਪਿੰਡ ਕੋਟਲੀ ਸਰੂ ਖ਼ਾਂ ਤੋਂ ਬਲਦੇਵ ਸਿੰਘ ਸ਼ਾਹ, ਪਿੰਡ ਦਾਰਾਪੁਰ ਤੋਂ ਸਤਨਾਮ ਸਿੰਘ ਖ਼ਾਲਸਾ ਸਰਪੰਚ ਚੁਣੇ ਗਏ ਹਨ। ਪਿੰਡ ਨੱਥੋਕੇ ਤੋਂ ਨਰਿੰਦਰ ਕੌਰ, ਬਾਬਾ ਬਕਾਲਾ ਦੇ ਪਿੰਡ ਤਖਤੂਚੱਕ ਤੋਂ ਧੀਰਜਪਾਲ ਕੌਰ, ਪਿੰਡ ਆਲਮਪੁਰ ਤੋਂ ਜਸਬੀਰ ਕੌਰ ਸਰਪੰਚ ਬਣੇ ਹਨ।

 

ਅੰਮ੍ਰਿਤਸਰ ਦੇ ਪਿੰਡ ਛੀਨਾ ਕਰਮ ਸਿੰਘ ਤੋਂ ਸੁਖਵਿੰਦਰ ਕੌਰ, ਪਿੰਡ ਓਠੀਆ ਤੋਂ ਸਵਿੰਦਰ ਸਿੰਘ ਦੂਲਾ, ਪਿੰਡ ਜਗਦੇਵ ਕਲਾ ਤੋਂ ਬਲਵਿੰਦਰ ਸਿੰਘ ਥਿੰਦ, ਅਜਨਾਲਾ ਲਾਗਲੇ ਪਿੰਡ ਗੁਰਾਲਾ ਤੋਂ ਪਰਮਜੀਤ ਕੌਰ, ਪਿੰਡ ਮਾਛੀਵਾੜਾ ਲਾਗਲੇ ਪਿੰਡ ਗੜ੍ਹੀ ਤੋਂ ਪਰਮਜੀਤ ਕੌਰ, ਲੁਧਿਆਣਾ ਲਾਗਲੇ ਪਿੰਡ ਦੋਲੋਂ ਖੁਰਦ ਦੇ ਸੁਖਵਿੰਦਰ ਸੁੱਖੀ  ਬਾਘਾ ਪੁਰਾਣਾ ਦੇ ਪਿੰਡ ਮਹਿਤਾ ਤੋਂ ਉੱਤਮ ਸਿੰਘ, ਪਿੰਡ ਕੋਟਲਾ ਰਾਏਕਾ ਤੋਂ ਕੁਲਜਿੰਦਰ ਕੌਰ, ਕੋਟਕਪੂਰਾ ਦੇ ਪਿੰਡ ਕੋਠੇ ਗੱਜਣ ਸਿੰਘ ਵਾਲਾ ਤੋਂ ਰਮਨਦੀਪ ਕੌਰ, ਬਾਹਮਣਵਾਲਾ ਤੋਂ ਜਗਨਦੀਪ ਕੌਰ, ਅਨੋਪੁਰਾ ਤੋਂ ਹਰਜਿੰਦਰ ਸਿੰਘ, ਫਿ਼ਰੋਜ਼ਪੁਰ ਦੇ ਪਿੰਡ ਹੁਸੈਨ ਸ਼ਾਹਵਾਲਾ ਤੋਂ ਹਰਭਜਨ ਕੌਰ, ਨਾਭਾ ਲਾਗਲੇ ਪਿੰਡ ਚੌਧਰੀ ਮਾਜਰਾ ਤੋਂ ਕਰਮਜੀਤ ਕੌਰ, ਹੁਸਿ਼ਆਰਪੁਰ ਜਿ਼ਲ੍ਹੇ `ਚ ਟਾਂਡਾ ਲਾਗਲੇ ਪਿੰਡ ਗੰਦੂਵਾਲਾ ਤੋਂ ਦੀਦਾਰ ਸਿੰਘ, ਸੰਗਰੂਰ ਜਿ਼ਲ੍ਹੇ ਦੇ ਪਿੰਡ ਖਿੱਲਰੀਆਂ ਤੋਂ ਮਨਜੀਤ ਕੌਰ, ਪਿੰਡ ਲੱਡਾ ਕੋਠੀ ਤੋਂ ਬਲਵਿੰਦਰ ਕੁਮਾਰ ਮਿੱਠਾ ਤੇ ਪਿੰਡ ਬੰਗਾਵਾਲੀ ਦੇ ਬੰਗਾ ਸਿੰਘ ਸਰਪੰਚ ਚੁਣੇ ਗਏ ਹਨ।

ਪਠਾਨਕੋਟ ਜਿ਼ਲ੍ਹੇ ਦੇ ਪਿੰਡ ਦੌਲਤਪੁਰ ਜੱਟਾਂ ਤੋਂ ਰਾਜ ਕੌਰ, ਪਿੰਡ ਬੇਹਰੀ ਬਜ਼ੁਰਗ ਤੋਂ ਗੀਤਾ ਠਾਕੁਰ, ਤਾਜਪੁਰ ਤੋਂ ਬੋਧਰਾਜ, ਪਿੰਡ ਜਸਵਾਲੀ ਤੋਂ ਕਰਨ ਸਿੰਘ, ਪਿੰਡ ਕੋਟਲੀ ਤੋਂ ਰਵੀ ਕੁਮਾਰ, ਪਿੰਡ ਆਬਾਦਗੜ੍ਹ ਤੋਂ ਲਵਿੰਦਰ ਸਿੰਘ ਲੱਖੀ, ਪਿੰਡ ਰਾਜਪੁਰਾ ਤੋਂ ਠਾਕੁਰ ਚੇਤਨ ਸਿੰਘ, ਪਿੰਡ ਅਦਿਆਲ ਤੋਂ ਸੁਸ਼ਮਾ ਦੇਵੀ ਸਰਪੰਚ ਬਣੇ ਹਨ।

ਇੰਝ ਹੀ ਜਿ਼ਲ੍ਹਾ ਮਾਨਸਾ `ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਬੀਬੀ ਚਰਨ ਕੌਰ ਸਰਪੰਚ ਚੁਣੇ ਗਏ ਹਨ।

ਚੋਗਾਵਾਂ (ਅੰਮ੍ਰਿਤਸਰ) ਲਾਗਲੇ ਪਿੰਡ ਕੋਹਾਲਾ ਤੋਂ ਅਮਨ ਸਿੰਘ ਸਰਪੰਚ ਚੁਣੇ ਗਏ ਹਨ। ਗੁਰੂਹਰਸਹਾਏ ਦੀ ਬਸਤੀ ਨਾਨਕਪੁਰ ਤੋਂ ਮਾਹਲ ਸਿੰਘ, ਹੁਸਿ਼ਆਰਪੁਰ ਦੇ ਪਿੰਡ ਭਟੋਲੀਆ `ਚ ਹਰਮਹਿੰਦਰ ਸਿੰਘ, ਦਾਲਮਪਾਲ ਤੋਂ ਕੁਲਵੀਰ ਸਿੰਘ ਟੀਟੂ ਪਿੰਡ ਥੇਂਦਾ ਤੋਂ ਕੁਲਦੀਪ ਸਿੰਘ ਸਰਪੰਚ ਚੁਣੇ ਗਏ ਹਨ।

 

ਮੋਗਾ ਜਿ਼ਲ੍ਹੇ ਦੇ ਪਿੰਡ ਤਖਾਣਵੱਧ ਤੋਂ ਗੁਰਿੰਦਰਪਾਲ ਸਿੰਘ, ਅਜੀਤਵਾਲ ਤੋਂ ਗੁਰਿੰਦਰਪਾਲ ਸਿੰਘ, ਬੱਧਨੀ ਖੁਰਦ ਤੋਂ ਕਾਮਰੇਡ ਕੁਲਵੰਤ ਸਿੰਘ ਅੰਮ੍ਰਿਤਸਰ ਜਿ਼ਲ੍ਹੇ ਦੇ ਬਲਾਕ ਹਰਸ਼ਾ ਛੀਨਾ ਦੇ ਪਿੰਡ ਧਾਰੀਵਾਲ ਤੋਂ ਸਰਬਜੀਤ ਸਿੰਘ, ਰਾਜਸਾਂਸੀ ਲਾਗਲੇ ਪਿੰਡ ਬੋਪਾਰਾਏ ਕਲਾਂ ਤੋਂ ਅਮਰ ਕੌਰ, ਪਿੰਡ ਬੱਚੀਵਿੰਡ ਤੋਂ ਰੇਸ਼ਮ ਸਿੰਘ ਪਾਪ-ਵਾਲੇ, ਪਿੰਡ ਕੱਕੜ ਤੋਂ ਮੇਜਰ ਸਿੰਘ, ਪਿੰਡ ਡਾਲਾ ਦੇ ਜਸਪਿੰਦਰ ਕੌਰ, ਮਜੀਠਾ ਲਾਗਲੇ ਪਿੰਡ ਉੱਦੋਕੇ ਕਲਾਂ ਤੋਂ ਸਰਬਜੀਤ ਕੌਰ, ਪਠਾਨਕੋਟ ਦੇ ਪਿੰਡ ਹਾਂੜਾ ਤੋਂ ਪੱਲਵੀ ਠਾਕੁਰ, ਫ਼ਤਿਹਗੜ੍ਹ ਸਾਹਿਬ ਦੇ ਪਿੰਡ ਹਵਾਰਾ ਕਲਾਂ ਤੋਂ ਸਤਨਾਮ ਕੌਰ, ਹੁਸਿ਼ਆਰਪੁਰ ਜਿ਼ਲ੍ਹੇ ਦੇ ਪਿੰਡ ਸਮੁੰਦੜਾ ਤੋਂ ਠਾਕੁਰ ਕ੍ਰਿਸ਼ਨ ਦੇਵ, ਮਾਲੇਰਕੋਟਲਾ (ਸੰਗਰੂਰ) ਦੇ ਪਿੰਡ ਮਾਨਾ ਤੋਂ ਬਲਜਿੰਦਰ ਕੌਰ, ਪਿੰਡ ਕਸਬਾ ਭੁਰਾਲ ਤੋਂ ਸਤਪਾਲ ਸਿੰਘ, ਮੌੜ ਲਾਗਲੇ ਪਿੰਡ ਮੌੜ ਚੜ੍ਹਤ ਸਿੰਘ ਤੋਂ ਅੰਗਰੇਜ਼ ਸਿੰਘ, ਲਹਿਰਾ ਬੇਗਾ ਤੋਂ ਰੁਪਿੰਦਰ ਕੌਰ, ਦੋਰਾਹਾ (ਲੁਧਿਆਣਾ) ਲਾਗਲੇ ਪਿੰਡ ਕਰਮਸਰ ਤੋਂ ਪ੍ਰਿੰਸ ਗਰਗ, ਪਿੰਡ ਕਟਾਹਰੀ ਤੋਂ ਨਿਰਮਲ ਕੌਰ, ਬਸੰਤ ਐਵੇਨਿਊ ਤੋਂ ਰਿਤੂ ਮਹਿਤਾ, ਨੂਰਮਹਿਲ ਲਾਗਲੇ ਪਿੰਡ ਚੂਹੇਕੀ ਤੋਂ ਪਰਮਜੀਤ ਕੌਰ ਸਰਪੰਚ ਚੁਣੇ ਗਏ ਹਨ।

 

ਮਾਲੇਰਕੋਟਲਾ ਲਾਗਲੇ ਪਿੰਫ ਤੋਂ ਮਾਨਾਂ ਕੌਰ, ਬਿੰਜੋਕੀ ਖੁਰਦ ਤੋਂ ਰੁਖ਼ਸਾਨਾ, ਅਮਲੋਹ ਬਲਾਕ ਦੇ ਪਿੰਡ ਲੱਖਾ ਸਿੰਘ ਵਾਲਾ ਤੋਂ ਬਲਜੀਤ ਸਿੰਘ ਬਿੰਨੀ, ਖਮਾਣੋਂ ਲਾਗਲੇ ਪਿੰਡ ਉੱਚਾ ਜਟਾਣਾ ਦੇ ਮਨਦੀਪ ਕੌਰ, ਪਿੰਡ ਛੂਛੇਵਾਲ ਤੋਂ ਸੰਤੋਸ਼ ਕੁਮਾਰੀ, ਜੀਤਪੁਰ ਤੋਂ ਦਵਿੰਦਰ ਕੌਰ, ਚੂਹੜਪੁਰ ਤੋਂ ਜਸਵੀਰ ਜੱਸੀ, ਪਿੰਡ ਸੰਡਰੇਵਾਲ ਤੋਂ ਰੀਨਾ, ਟੋਰੋਵਾਲ ਤੋਂ ਹਰਪਾਲ, ਨਵਾਂਗਰਾ ਤੋਂ ਪਰਮਜੀਤ ਕੌਰ, ਸਿੰਘਪੁਰ ਤੋਂ ਅਮਰਚੰਦ, ਛੇਹਰਟਾ ਲਾਗਲੇ ਪਿੰਡ ਤਾਜੇਚੱਕ ਤੋਂ ਬਲਵਿੰਦਰ ਕੌਰ, ਖਾਪੜਖੇੜੀ ਤੋਂ ਮੁਖਤਾਰ ਸਿੰਘ, ਗੁਮਾਨਪੁਰਾ ਤੋਂ ਸੁਖਦੇਵ ਸਿੰਘ ਰਾਜੂ, ਅਜਨਾਲਾ ਲਾਗਲੇ ਪਿੰਡ ਨਿਪਾਲ ਤੋਂ ਕੁਲਵੰਤ ਸਿੰਘ ਢਿਲੋੋਂ, ਪਿੰਡ ਮਾਝੀਮੀਓ ਤੋਂ ਬਿੱਲਾ ਸਿੰਘ, ਖਨੌਰੀ ਲਾਗਲੇ ਪਿੰਡ ਮੰਡਵੀ ਤੋਂ ਜੋਗਿੰਦਰ ਸਿੰਘ ਮਨੇਸ, ਪਿੰਡ ਬੌਪੁਰ ਤੋਂ ਰਾਜਪਾਲ, ਪਿੰਡ ਹਰੀਗੜ੍ਹ ਗੇਹਲਾਂ ਤੋਂ ਸੁਖਵਿੰਦਰ ਕੌਰ, ਪਿੰਡ ਹੋਤੀਪੁਰ ਤੋਂ ਲਵਜੀਤ ਸਿੰਘ ਬੱਬੀ, ਪਿੰਡ ਬਾਹਮਣੀਵਾਲਾ ਤੋਂ ਸੀਤੋ ਦੇਵੀ, ਠਸਕਾ ਤੋਂ ਬਲਜਿੰਦਰ ਸਿੰਘ, ਮੰਡਵੀ ਖੁਰਦ ਤੋਂ ਹਰਭਜਨ ਸਿੰਘ, ਭੂਲਣ ਤੋਂ ਸੁਰੇਸ਼ ਨੰਬਰਦਾਰ, ਰਾਮਗੜ੍ਹ ਗੁੱਜਰਾਂ ਤੋਂ ਬਲਵਾਨ ਸਿੰਘ, ਪਿੰਡ ਅੰਨਦਾਣਾ ਤੋਂ ਬੀਰਮਤੀ ਦੇਵੀ ਅਤੇ ਠੱਠੀਭਾਈ ਲਾਗਲੇ ਪਿੰਡ ਮੱਲਕੇ ਤੋਂ ਕੁਲਦੀਪ ਸਿੰਘ ਬਰਾੜ ਸਰਪੰਚ ਚੁਣੇ ਗਏ ਹਨ।

ਨਵਾਂਸ਼ਹਿਰ ਦੇ ਪਿੰਡ ਦੁਪਾਲਪੁਰ ਤੋਂ ਕੁਲਵਿੰਦਰ ਕੌਰ, ਪਿੰਡ ਮਝੂਰ ਤੋਂ ਨਿਰਮਲ ਕੌਰ, ਅਜਨਾਲਾ ਦੇ ਪਿੰਡ ਜਾਫ਼ਰਕੋਟ ਤੋਂ ਗੁਰਬਚਨ ਕੌਰ, ਖਡੂਰ ਸਾਹਿਬ ਲਾਗਲੇ ਪਿੰਡ ਰਾਮਪੁਰ ਭੂਤਵਿੰਡ ਤੋਂ ਰਣਜੀਤ ਸਿੰਘ ਗੋਲਡੀ ਸਰਪੰਚ ਬਣੇ ਹਨ।

 

ਹੁਸਿ਼ਆਰਪੁਰ ਜਿ਼ਲ੍ਹੇ ਦੇ ਪਿੰਡ ਸਸੋਲੀ ਤੋਂ ਅਵਤਾਰ ਸਿੰਘ, ਘਾਸੀਪੁਰ ਤੋਂ ਸਤਨਾਮ ਕੌਰ, ਸਟਿਆਣਾ ਤੋਂ ਨਿਰਮਲ ਸਿੰਘ, ਰਾਜਾਸਾਂਸੀ ਲਾਗਲੇ ਪਿੰਡ ਮੰਜ ਤੋਂ ਨਿਸ਼ਾਨ ਸਿੰਘ, ਪਿੰਡ ਪੰਡੋਰੀ ਦੇ ਬਲਜੀਤ ਸਿੰਘ ਮਿੰਟੂ ਸਰਪੰਚ ਚੁਣੇ ਗਏ ਹਨ। ਧਰਮਕੋਟ ਲਾਗਲੇ ਪਿੰਡ ਬਹਾਦਰ ਵਾਲਾ (ਚੌਧਰੀ ਵਾਲਾ) ਅਰਵਿੰਦਰ ਕੌਰ ਜੇਤੂ ਰਹੇ ਹਨ। ਸੰਗਰੂਰ ਜਿ਼ਲ੍ਹੇ ਦੇ ਪਿੰਡ ਅਕੋਈ ਸਾਹਿਬ ਤੋਂ ਕੁਲਵਿੰਦਰ ਸਿੰਘ ਨੰਬਰਦਾਰ ਬਣੇ ਹਨ।

ਅਬੋਹਰ ਬਲਾਕ ਦੇ ਪਿੰਡ ਢਾਣੀ ਕੈਲਾਸ਼ ਨਗਰ ਤੋਂ ਅਮਨਦੀਪ ਕੌਰ ਸਿੱਧੂ, ਪਿੰਡ ਕੋਟਲਾ ਡੂਮ ਤੋਂ ਨਿਸ਼ਾਨ ਸਿੰਘ, ਸੁਖਜੀਤ ਕੌਰ ਪਿੰਡ ਜ਼ੁਲਮਗੜ੍ਹ ਤੋਂ ਪਿੰਡ ਜਲਵਾਣਾ ਤੋਂ ਸਰਬਜੀਤ ਕੌਰ, ਪਿੰਡ ਨੱਥੋਕੇ ਤੋਂ ਨਰਿੰਦਰ ਕੌਰ, ਪਿੰਡ ਅਬਦਾਲ ਤੋਂ ਲਖਵਿੰਦਰ ਕੌਰ ਅਤੇ ਪਿੰਡ ਭੱਟੀਆਂ ਤੋਂ ਬਲਵਿੰਦਰ ਕੌਰ ਸਰਪੰਚ ਚੁਣੇ ਗਏ ਹਨ।

ਪਿੰਡ ਔਲਖ ਤੋਂ ਰੇਸ਼ਮ ਪੰਚ ਚੁਣੇ ਗਏ ਹਨ। ਦਸਮੇਸ਼ ਨਗਰ (ਪੰਜਗਰਾਈਂ ਕਲਾਂ) ਦੇ ਵਾਰਡ ਨੰਬਰ 3 ਤੋਂ ਨਸੀਬ ਕੌਰ, ਜਲੰਧਰ ਦੇ ਪਿੰਡ ਅੰਬਗੜ੍ਹ ਤੋਂ ਅਸ਼ੋਕ ਕੁਮਾਰ, ਜਲੰਧਰ ਦੇ ਹੀ ਪਿੰਡ ਬੱਲਾਂ ਤੋਂ ਪ੍ਰਦੀਪ ਕੁਮਾਰ, ਪਿੰਡ ਈਸਪੁਰ ਤੋਂ ਰਾਜਵਿੰਦਰ ਸਿੰਘ ਰਾਜਾ ਅਤੇ ਬਰਨਾਲਾ ਬਲਾਕ ਦੇ ਪਿੰਡ ਕੋਠੇ ਗੁਰੂ `ਚ ਮਨਜੀਤ ਕੌਰ ਸਰਪੰਚ ਚੁਣੇ ਗਏ ਹਨ।

 

ਮਾਨਸਾ ਜਿ਼ਲ੍ਹੇ ਦੇ ਪਿੰਡ ਮਲਕਪੁਰ ਤੋਂ ਨਿਰਮਲ ਸਿੰਘ ਖਿ਼ਆਲਾ ਸਰਪੰਚ ਚੁਣੇ ਗਏ ਹਨ। ਮਾਨਸਾ ਦੇ ਹੀ ਪਿੰਡ ਭੁਪਾਲ ਖੁਰਦ ਤੋਂ ਅਮਰੀਕ ਸਿੰਘ, ਪੰਜਗਰਾਈਂ ਕਲਾਂ ਦੇ ਵਾਰਡ ਨੰਬਰ 3 ਤੋਂ ਨਸੀਬ ਕੌਰ, ਨਾਭਾ ਲਾਗਲੇ ਪਿੰਡ ਥੂਹੀ ਤੋਂ ਇੰਦਰਜੀਤ ਸਿੰਘ ਚੀਕੂ ਸਰਪੰਚ ਚੁਣੇ ਗਏ ਹਨ।

 

ਰਾਜਾਸਾਂਸੀ ਲਾਗਲੇ ਪਿੰਡ ਪੰਜੂਰਾਏ ਤੋਂ ਗੁਰਮੀਤ ਕੌਰ, ਮਜੀਠਾ ਲਾਗਲੇ ਪਿੰਡ ਤਰਫ਼ਾਨ ਤੋਂ ਅਮਨਦੀਪ ਕੌਰ, ਮੋਗਾ ਦੇ ਪਿੰਡ ਬੀੜ ਬਧਨੀ ਤੋਂ ਰਾਜਿੰਦਰ ਕੌਰ, ਲੋਹੀਆਂ ਖਾਸ ਲਾਗਲੇ ਪਿੰਡ ਕਾਕੜ ਕਲਾਂ ਤੋਂ ਗੁਰਮੇਲ ਸਿੰਘ ਤੇ ਪਿੰਡ ਮਰਾਜਵਾਲਾ ਤੋਂ ਕੁਲਵੰਤ ਸਿੰਘ ਜੋਸਨ ਸਰਪੰਚ ਚੁਣੇ ਗਏ ਹਨ।

 

ਰਾਏਕੋਟ ਲਾਗਲੇ ਪਿੰਡ ਅਕਾਲਗੜ੍ਹ ਖੁਰਦ `ਚ ਗੁਰਪ੍ਰੀਤ ਸਿੰਘ ਚੌਹਾਨ ਸਰਪੰਚ ਚੁਣੇ ਗਏ ਹਨ। ਬਧਨੀ ਕਲਾਂ ਨੇੜਲੇ ਪਿੰਡ ਰਾਉਕੇ ਤੋਂ ਜਸਪ੍ਰੀਤ ਕੌਰ, ਪੰਜਗਰਾਈਂ ਕਲਾਂ ਲਾਗਲੇ ਬਾਬਾ ਜੀਵਨ ਸਿੰਘ ਨਗਰ ਤੋਂ ਹਰਬੰਸ ਕੌਰ, ਜੰਡਿਆਲਾ ਗੁਰੂ ਲਾਗਲੇ ਪਿੰਡ ਬੰਡਾਲਾ ਦੇ ਬੂਥ ਨੰਬਰ 69 ਤੋਂ ਬਲਵਿੰਦਰ ਕੌਰ ਸਰਪੰਚ ਚੁਣੇ ਗਏ ਹਨ।

 

ਨਾਭਾ ਲਾਗਲੇ ਪਿੰਡ ਥੂਹੀ ਤੋਂ ਇੰਦਰਜੀਤ ਸਿੰਘ ਚੀਕੂ ਸਰਪੰਚ ਚੁਣੇ ਗਏ ਹਨ। ਇੰਝ ਹੀ ਪਿੰਡ ਲੋੜਾਂ ਤੋਂ ਇੰਦਰਜੀਤ ਸਿੰਘ ਮਿੱਠੂ, ਪਿੰਡ ਰਾਮਗੜ੍ਹ ਤੋਂ ਸਵਰਨ ਸਿੰਘ, ਲੁਬਾਣਾ ਮਾਡਲ ਟਾਉਨ ਤੋਂ ਸੁਖਵਿੰਦਰ ਸਿੰਘ, ਪਿੰਡ ਮੈਹਸ ਤੋਂ ਚਰਨਜੀਤ ਕੌਰ, ਪਿੰਡ ਬਾਪਲਾ ਦੇ ਰਣਦੀਪ ਕੌਰ ਸੰਧੂ ਅਤੇ ਬਲਾਕ ਵੇਰਕਾ ਦੇ ਪਿੰਡ ਗਨੀ ਸ਼ਾਹਵਾਲਾ ਤੋਂ ਬਲਦੇਵ ਸਿੰਘ ਸਰਪੰਚ ਚੁਣੇ ਗਏ ਹਨ।

 

ਸੰਦੌੜ ਤੋਂ ਭੁਪਿੰਦਰ ਕੌਰ ਪੰਚ ਚੁਣੇ ਗਏ ਹਨ; ਜਦ ਕਿ ਜਮਾਲਪੁਰ `ਚ ਗੁਰਜੀਤ ਸਿੰਘ ਸੈਮ, ਨਾਭਾ ਬਲਾਕ ਦੇ ਸ੍ਰੀ ਗੁਰੂ ਤੇਗ਼ ਬਹਾਦਰ ਨਗਰ ਤੋਂ ਸਿ਼ੰਦਰ ਕੌਰ, ਰਣੀਕੇ ਤੋਂ ਨਵਿੰਦਰ ਸਿੰਘ (ਬਿਨਾ ਮੁਕਾਬਲਾ) ਢਿਲਵਾਂ-ਦੱਖਣੀ ਤੋਂ ਜੀਤ ਸਿੰਘ, ਪਿੰਡ ਥਲੇਸਾਂ ਦੇ ਨਰਿੰਦਰ ਪਾਲ ਸਿੰਘ, ਲੋਧੀ ਗੁੱਜਰ ਦੇ ਸ਼ਮਸ਼ੇਰ ਸਿੰਘ, ਹਲਕਾ ਧਰਮਕੋਟ ਦੇ ਪਿੰਡ ਰੰਡਿਆਲਾ ਤੋਂ ਪਵਨਦੀਪ ਕੌਰ ਸਰਪੰਚ ਚੁਣੇ ਗਏ ਹਨ।

ਬਲਾਕ ਵੇਰਕਾ ਦੇ ਪਿੰਡ ਡੇਰਾ ਦਿਆਲ ਸਿੰਘ ਵਾਲਾ ਤੋਂ ਗੁਰਮੀਤ ਕੌਰ, ਆਲਮਪੁਰ ਤੋਂ ਜਸਬੀਰ ਕੌਰ, ਧਰਮਹੇੜੀ ਤੋਂ ਰਣਜੀਤ ਕੌਰ, ਪਿੰਡ ਤਖ਼ਤੂਚੱਕ ਤੋਂ ਧੀਰਜਪਾਲ ਕੌਰ, ਮਾਛੀਵਾੜਾ ਲਾਗਲੇ ਪਿੰਡ ਟੱਪਰੀਆਂ ਤੋਂ ਗੁਰਪ੍ਰੀਤ ਸਿੰਘ, ਪਿੰਡ ਬੋਦਲਕੀੜੀ ਤੋਂ ਦਲਜੀਤ ਕੌਰ, ਡਿਆਲ ਰੰਗੜ ਤੋਂ ਕਮਲਜੀਤ ਕੌਰ, ਪਿੰਡ ਅਜਨੌਦ ਤੋਂ ਸੁਖਜੀਤ ਸਿੰਘ ਸਰਪੰਚ ਚੁਣੇ ਗਏ ਹਨ।

ਪਿੰਡ ਢਾਣੀ ਜੱਜ ਸਿੰਘ ਤੋਂ ਰਵਿੰਦਰ ਸਿੰਘ ਸਿੱਧੂ, ਰਾਜਾਸਾਂਸੀ ਲਾਗਲੇ ਪਿੰਡ ਗਾਗਰਮੱਲ ਦੇ ਮਨਦੀਪ ਕੌਰ ਸਰਪੰਚ ਚੁਣੇ ਗਏ ਹਨ।

 

ਗਗਨਦੀਪ ਜੱਸੋਵਾਲ ਮੁਤਾਬਕ ਫ਼ਰੀਦਕੋਟ ਜਿ਼ਲ੍ਹੇ `ਚ ਕੁੱਲ 83 ਫ਼ੀ ਸਦੀ ਵੋਟਾਂ ਪਈਆਂ ਹਨ।

‘ਹਿੰਦੁਸਤਾਨ ਟਾਈਮਜ਼` ਦੇ ਰਿਪੋਰਟਰ ਸਰਬਮੀਤ ਸਿੰਘ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ `ਚ ਸ਼ਾਮੀਂ 5:00 ਵਜੇ ਤੱਕ 77.92 ਫ਼ੀ ਸਦੀ ਪੋਲਿੰਗ ਹੋ ਚੁੱਕੀ ਸੀ।

ਸੰਗਰੂਰ ਤੋਂ ਅਵਤਾਰ ਸਿੰਘ ਮੁਤਾਬਕ ਦੁਪਹਿਰ 2:00 ਵਜੇ ਤੱਕ ਸੰਗਰੂਰ ਜਿ਼ਲ੍ਹੇ `ਚ 57.43% ਵੋਟਾਂ ਪੈ ਚੁੱਕੀਆਂ ਸਨ।

ਇੰਝ ਹੀ ਅੰਮ੍ਰਿਤਸਰ ਤੋਂ ਅਨਿਲ ਸ਼ਰਮਾ ਮੁਤਾਬਕ
ਤਰਨ ਤਾਰਨ `ਚ ਦੁਪਹਿਰ 2:00 ਵਜੇ ਤੱਕ 44.52%, ਗੁਰਦਾਸਪੁਰ ਜਿ਼ਲ੍ਹੇ `ਚ 59% ਅਤੇ ਪਠਾਨਕੋਟ ਜਿ਼ਲ੍ਹੇ `ਚ 51% ਵੋਟਾਂ ਪੈ ਚੁੱਕੀਆਂ ਸਨ।

ਸ੍ਰੀ ਮੁਕਤਸਰ ਸਾਹਿਬ ਤੋਂ ਸਰਬਮੀਤ ਸਿੰਘ ਮੁਤਾਬਕ ਬਲਾਕ ਮਲੋਟ `ਚ ਦੁਪਹਿਰ 2 ਵਜੇ ਤੱਕ 52%, ਗਿੱਦੜਬਾਹਾਹਾ ਬਲਾਕ `ਚ 63 ਫ਼ੀ ਸਦੀ, ਲੰਬੀ `ਚ 52 ਫ਼ੀ ਸਦੀ ਵੋਟਾਂ ਪੈ ਚੁੱਕੀਆਂ ਸਨ।

ਵਿਸ਼ਾਲ ਰਾਮਬਾਨੀ ਅਨੁਸਾਰ ਪਟਿਆਲਾ ਜਿ਼ਲ੍ਹੇ `ਚ ਦੁਪਹਿਰ 2:00 ਵਜੇ ਤੱਕ 62% ਵੋਟਾਂ ਪੈ ਚੁੱਕੀਆਂ ਸਨ।

ਗਗਨਦੀਪ ਜੱਸੋਵਾਲ ਅਨੁਸਾਰ ਫ਼ਰੀਦਕੋਟ ਜਿ਼ਲ੍ਹੇ `ਚ ਦੁਪਹਿਰ 2:00 ਵਜੇ ਤੱਕ 40 ਫ਼ੀ ਸਦੀ ਵੋਟਾਂ ਪੈ ਚੁੱਕੀਆਂ ਸਨ।

ਪਰਮ ਨਰੂਲਾ ਅਨੁਸਾਰ ਜਲੰਧਰ ਜਿ਼ਲ੍ਹੇ `ਚ ਦੁਪਹਿਰ 2:00 ਵਜੇ ਤੱਕ 50.72 ਫ਼ੀ ਸਦੀ ਵੋਟਾਂ ਪੈ ਚੁੱਕੀਆਂ ਸਨ।

ਅਨੀਸ਼ਾ ਸਰੀਨ ਅਨੁਸਾਰ ਲੁਧਿਆਣਾ ਜਿ਼ਲ੍ਹੇ `ਚ 2:00 ਵਜੇ ਤੱਕ 46 ਫ਼ੀ ਸਦੀ ਵੋਟਾਂ ਪੈ ਚੁੱਕੀਆਂ ਸਨ।   

Related posts

ਚੋਣਾਂ ‘ਚ ਤਾਂ ਨਹੀਂ ਵਰਤਾਈ ਜਾਣੀ ਸੀ ਸ਼ਰਾਬ

Pritpal Kaur

ਪਤਨੀ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਪਤੀ ਨੇ ਚੁਕਿਅਾ ਇਹ ਕਦਮ

Pritpal Kaur

Sangrur ‘ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਹੁਣ ਤੱਕ 8 ਲੋਕਾਂ ਦੀ ਮੌਤ, 12 ਹਸਪਤਾਲ ‘ਚ ਭਰਤੀ

On Punjab