73.17 F
New York, US
October 3, 2023
PreetNama
ਫਿਲਮ-ਸੰਸਾਰ/Filmy

ਪ੍ਰਿੰਸ ਦੇ ਭਰਾ ਦੀ ਪਾਣੀ ‘ਚ ਡੁੱਬ ਕੇ ਮੌਤ, ਸਦਮੇ ‘ਚ ਪਰਿਵਾਰ

ਮੁੰਬਈਬਿੱਗ ਬੌਸ-9 ਵਿਨਰ ਪ੍ਰਿੰਸ ਨਰੂਲਾ ਦਾ ਪਰਿਵਾਰ ਇਸ ਸਮੇਂ ਬੁਰੇ ਵਕਤ ਦਾ ਸਾਹਮਣਾ ਕਰ ਰਿਹਾ ਹੈ। ਪ੍ਰਿੰਸ ਦੇ ਕਜਨ ਭਰਾ ਦੀ ਅਚਾਨਕ ਹੋਈ ਮੌਤ ਨੇ ਉਸ ਦੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ। ਹੁਣ ਹਾਲ ਹੀ ‘ਚ ਪ੍ਰਿੰਸ ਨੇ ਪਹਿਲੀ ਵਾਰ ਮੀਡੀਆ ਨਾਲ ਆਪਣੇ ਭਰਾ ਦੀ ਮੌਤ ਬਾਰੇ ਦੱਸਿਆ ਤੇ ਉਸ ਦੀ ਮੌਤ ਦੀ ਵਜ੍ਹਾ ਦੱਸੀ।

ਪ੍ਰਿੰਸ ਨੇ ਮੀਡੀਆ ਨਾਲ ਗੱਲ ਕਰਦੇ ਸਮੇਂ ਕਿਹਾ, “ਰੂਪੇਸ਼ ਤਾਂ ਯੂਐਸ ‘ਚ ਸੈਟਲ ਸੀ ਜਿਸ ਦੀ ਉਮਰ ਸਿਰਫ 25 ਸਾਲ ਸੀ। ਦੋ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਸ ਦੀ ਪਤਨੀ ਸਾਡੇ ਨਾਲ ਹੀ ਰਹਿੰਦੀ ਸੀ ਕਿਉਂਕਿ ਸਭ ਉਨ੍ਹਾਂ ਦੇ ਵੀਜ਼ਾ ਦੇ ਪ੍ਰਬੰਧ ‘ਚ ਲੱਗੇ ਹੋਏ ਸੀ। ਉਹ ਜਲਦੀ ਹੀ ਰੂਪੇਸ਼ ਨਾਲ ਜਾਣ ਵਾਲੇ ਸੀ।”

ਪ੍ਰਿੰਸ ਨੇ ਅੱਗੇ ਕਿਹਾ, “ਮੇਰਾ ਭਰਾ ਟੋਰੰਟੋ ‘ਚ ਫੈਮਿਲੀ ਨਾਲ ਰਹਿੰਦਾ ਸੀ। ਸੋਮਵਾਰ ਨੂੰ ਉਹ ਸਮੁੰਦਰ ‘ਤੇ ਗਿਆ ਸੀ। ਪਰਿਵਾਰ ਤਾਂ ਵਾਪਸ ਆ ਗਿਆ ਪਰ ਰੂਪੇਸ਼ ਕੁਝ ਦੇਰ ਲਈ ਦੋਸਤਾਂ ਨਾਲ ਉੱਥੇ ਹੀ ਰੁਕ ਗਿਆ ਸੀ।”

ਪ੍ਰਿੰਸ ਨੇ ਦੱਸਿਆ ਕਿ ਰੂਪੇਸ਼ ਦੇ ਦੋਸਤ ਨੇ ਦੱਸਿਆ ਕਿ ਉਸ ਨੇ ਕੁਝ ਦੇਰ ਬਾਅਦ ਆਉਣ ਦੀ ਗੱਲ ਕੀਤੀ ਤੇ ਆਪਣੇ ਦੋਸਤ ਨੂੰ ਜਾਣ ਨੂੰ ਕਿਹਾਜਦੋਂ ਉਹ ਜਾਣ ਲੱਗਿਆ ਤਾਂ ਆਵਾਜ਼ ਆਈ ਡੁੱਬ ਗਿਆਡੁੱਬ ਗਿਆ। ਇਸ ਤੋਂ ਬਾਅਦ 20 ਮਿੰਟ ਤਕ ਉਹ ਨਹੀਂ ਮਿਲਿਆ। ਰੂਪੇਸ਼ ਦੇ ਮਿਲਣ ਤੋਂ ਬਾਅਦ ਹੀ ਉਸ ਦਾ ਦੋਸਤ ਉਸ ਨੂੰ ਹਸਪਤਾਲ ਲੈ ਕੇ ਗਿਆ।

ਪ੍ਰਿੰਸ ਦੇ ਕਜ਼ਨ ਦਾ ਅੰਤਿਮ ਸਸਕਾਰ ਮੁੰਬਈ ‘ਚ ਹੋਣਾ ਹੈ। ਹਾਦਸਾ ਕਿਵੇਂ ਹੋਇਆਇਹ ਕਿਸੇ ਨੂੰ ਨਹੀਂ ਪਤਾ ਕਿਉਂਕਿ ਪਾਣੀ ਵੀ ਡੂੰਘਾ ਨਹੀਂ ਸੀ। ਇਸ ਸਮੇਂ ਪ੍ਰਿੰਸ ਕਾਫੀ ਰੋ ਰਹੇ ਸੀ।

Related posts

ਹੀਰੋਪੰਤੀ 2 ਲਈ ਟਾਈਗਰ ਸ਼ਰਾਫ ਨੇ ਕੀਤੇ ਔਖੇ ਸਟੰਟ, ਚੱਲਦੀ ਟਰੇਨ ‘ਚ ਹੀਰੋ ਵਾਂਗ ਦਿੱਤੇ ਪੋਜ਼

On Punjab

ਫੇਮਸ ਹੁੰਦੇ ਹੀ ਰਾਣੂ ਮੋਂਡਲ ਨੇ ਕੀਤਾ ਵੱਡਾ ਖੁਲਾਸਾ

On Punjab

Bollywood News : ਮਲਿੱਕਾ ਸ਼ੇਰਾਵਤ ਬੋਲੀ, ‘ਲੋਕਾਂ ਨੂੰ ਹੁਣ ਸਭ ਕੁਝ ਮਨਜ਼ੂਰ, ਪਹਿਲਾਂ Kissing ਸੀਨ ਵੀ ਨਹੀਂ ਹੁੰਦੇ ਸਨ’

On Punjab