27.82 F
New York, US
January 17, 2025
PreetNama
ਫਿਲਮ-ਸੰਸਾਰ/Filmy

ਪ੍ਰਿਅੰਕਾ ਚੋਪੜਾ ਨੂੰ ਮਿਲਿਆ ਇਹ ਖਾਸ ਐਵਾਰਡ,ਸਾਹਮਣੇ ਆਈਆ ਤਸਵੀਰਾਂ

Priyanka Chopra receives special award: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਇਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ ਹੈ, ਜੀ ਹਾਂ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੂੰ UNICEF ਦੇ ‘Danny Kaye Humanitarian Award ’ ਨਾਲ ਸਨਮਾਨਿਤ ਕੀਤਾ ਗਿਆ ਹੈ । ਇਸ ਐਵਾਰਡ ਦਾ ਐਲਾਨ ਇਸੇ ਸਾਲ ਜੂਨ ਵਿਚ ਕੀਤਾ ਗਿਆ ਸੀ।ਪ੍ਰਿਅੰਕਾ ਨੂੰ ਬੀਤੇ ਮੰਗਲਵਾਰ ਇਕ ਪ੍ਰੋਗਰਾਮ ਦੌਰਾਨ ਇਹ ਐਵਾਰਡ ਦਿੱਤਾ ਗਿਆ। ਇਹ ਐਵਾਰਡ ਲੈਣ ਤੋਂ ਬਾਅਦ ਪ੍ਰਿਅੰਕਾ ਨੇ ਕਿਹਾ,‘‘ਸਮਾਜ ਸੇਵਾ ਹੁਣ ਕੋਈ ਆਪਸ਼ਨ ਨਹੀਂ ਰਹਿ ਗਿਆ, ਸਮਾਜ ਸੇਵਾ ਜੀਵਨ ਦਾ ਇਕ ਮਾਧਿਅਮ ਬਣ ਗਿਆ ਹੈ’’ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਐਵਾਰਡ ਦਾ ਨਾਂਅ ਅਮਰੀਕਾ ਦੇ ਇਕ ਅਦਾਕਾਰ ਤੇ ਸਮਾਜ ਸੇਵਕ ਡੈਨੀ ਦੇ ਨਾਂਅ ਤੇ ਰੱਖਿਆ ਗਿਆ ਹੈ।

ਇਹ ਐਵਾਰਡ ਲੈਣ ਤੋਂ ਬਾਅਦ ਪ੍ਰਿਅੰਕਾ ਨੇ ਕਿਹਾ,‘‘ਜਦੋਂ ਮੈਂ ਅਦਾਕਾਰਾ ਬਣੀ ਹੀ ਸੀ ਕਿ ਮੈਨੂੰ ਲੱਗਣ ਲੱਗ ਗਿਆ ਸੀ ਕਿ ਮੈਨੂੰ ਸਮਾਜ ਸੇਵਾ ਨਾਲ ਜੁੜਨਾ ਚਾਹੀਦਾ ਹੈ । ਇਸ ਸੰਸਥਾ ਨਾਲ ਜੁੜ ਕੇ ਮੈਨੂੰ ਇਕ ਮੰਚ ਮਿਲ ਗਿਆ । ਮੈਂ ਕਈ ਸਮਾਜ ਸੇਵੀ ਮੁਹਿੰਮਾਂ ਨਾਲ ਜੁੜੀ’’।ਪ੍ਰਿਯੰਕਾ ਚੋਪੜਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕੋਈ ਨਾ ਕੋਈ ਪੋਸਟ ਕਰਕੇ ਸੁਰਖ਼ੀਆਂ ‘ਚ ਆ ਹੀ ਜਾਂਦੀ ਹੈ।ਵਿਆਹ ਤੋਂ ਬਾਅਦ ਤਾਂ ਪ੍ਰਿਯੰਕਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਐਕਟਿਵ ਰਹਿਣ ਲੱਗੀ ਹੈ।ਪ੍ਰਿਯੰਕਾ ਵੀ ਆਪਣੇ ਅਤੇ ਪਤੀ ਨਿਕ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।ਹਾਲ ਹੀ ਵਿੱਚ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਭਾਰਤ ਵਿੱਚ ਹੈ ਅਤੇ ਆਪਣੇ ਬਾਲੀਵੁਡ ਦੋਸਤਾਂ ਨਾਲ ਮੁਲਾਕਾਤ ਕਰ ਰਹੀ ਹੈ।

ਇਹ ਹਫਤਾ ਬਾਲੀਵੁੱਡ ਸਿਤਾਰਿਆਂ ਲਈ ਬਹੁਤ ਵਿਅਸਤ ਸੀ ਅਤੇ ਇਸੇ ਲਈ ਹਫਤੇ ਦੇ ਅਖੀਰ ਵਿਚ ਜ਼ਬਰਦਸਤ ਪਾਰਟੀ ਕੀਤੀ ਗਈ ਆਯੁਸ਼ਮਾਨ ਖੁਰਾਣਾ ਦੀ ਫਿਲਮ ਬਾਲਾ ਦੀ ਸਫਲਤਾ ਅਤੇ ਕਾਰਤਿਕ ਆਰੀਅਨ ਦਾ ਜਨਮਦਿਨ ਮਨਾਉਣ ਤੋਂ ਬਾਅਦ ਸਾਰੇ ਸਿਤਾਰੇ ਰੋਹਿਨੀ ਅਈਅਰ ਦੇ ਘਰ ਪਹੁੰਚੇ। ਅਜਿਹੀ ਸਥਿਤੀ ਵਿੱਚ, ਪ੍ਰਿਅੰਕਾ ਚੋਪੜਾ ਅਤੇ ਕੈਟਰੀਨਾ ਕੈਫ ਵੀ ਮਸਤੀ ਕਰਨ ਅਤੇ ਦੋਸਤਾਂ ਨਾਲ ਕੁਝ ਸਮਾਂ ਬਿਤਾਉਣ ਲਈ ਉੱਥੇ ਪਹੁੰਚ ਗਈ। ਇਸ ਪਾਰਟੀ ਵਿੱਚ ਪ੍ਰਿਅੰਕਾ ਅਤੇ ਕੈਟਰੀਨਾ ਤੋਂ ਇਲਾਵਾ ਏਕਤਾ ਕਪੂਰ, ਆਯੁਸ਼ਮਾਨ ਖੁਰਾਣਾ, ਤਾਹਿਰਾ ਕਸ਼ਯਪ, ਕ੍ਰਿਤੀ ਸਨਨ, ਹੁਮਾ ਕੁਰੈਸ਼ੀ ਅਤੇ ਭੂਮੀ ਪੇਡਨੇਕਰ ਸ਼ਾਮਲ ਸਨ।ਸਾਰਿਆਂ ਨੇ ਮਿਲ ਕੇ ਬਹੁਤ ਮਸਤੀ ਕੀਤੀ।

Related posts

ਵਿਰਾਟ ਅਨੁਸ਼ਕਾ ਨੇ ਸ਼ੇਅਰ ਕੀਤੀ ਧੀ ਦੀ ਪਹਿਲੀ ਤਸਵੀਰ, ਨਾਂਅ ਰੱਖਿਆ ਵਾਮਿਕਾ

On Punjab

ਰੀਆ ਨੇ ਅੱਜ ਪਹਿਲੀ ਵਾਰ ਕਬੂਲੀ ਡਰੱਗਸ ਲੈਣ ਦੀ ਗੱਲ, ਕੱਲ੍ਹ NCB ਨੂੰ ਸਾਫ ਕਰ ਦਿੱਤਾ ਸੀ ਮਨ੍ਹਾ

On Punjab

Drugs Case ‘ਚ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਮਿਲ ਰਹੇ ਸਪੋਰਟ ‘ਤੇ ਕੰਗਨਾ ਰਣੌਤ ਦਾ ਤਨਜ਼ – ‘ਆਰੀਅਨ ਦੇ ਬਚਾਅ ‘ਚ ਆ ਰਹੇ ਹਨ ਮਾਫੀਆ ਪੱਪੂ’

On Punjab