ਮੁੰਬਈ: ਸੁਪਰਸਟਾਰ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਸਾਹੋ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਬਾਹੁਬਲੀ ਤੋਂ ਬਾਅਦ ਖੂਬ ਤਾਰੀਫਾਂ ਬਟੌਰਨ ਮਗਰੋਂ ਹੁਣ ਪ੍ਰਭਾਸ ‘ਸਾਹੋ’ ਨਾਲ ਵੱਡੇ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਇਸ ਫਿਲਮ ਲਈ ਪ੍ਰਭਾਸ ਨੇ ਕਾਫੀ ਮਿਹਨਤ ਕੀਤੀ। ਉਸ ਨੇ ਜਿਮ ‘ਚ ਪਸੀਨਾ ਵਹਾਉਣ ਦੇ ਨਾਲ ਸਟ੍ਰੈਸ ਬਸਟਰ ਸੈਸ਼ਨ ਵੀ ਲਿਆ।
ਪ੍ਰਭਾਸ ਦੇ ਟ੍ਰੇਨਰ ਨੇ ਉਸ ਦੇ ਵਰਕਆਉਟ ਟ੍ਰੇਨਿੰਗ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਪ੍ਰਭਾਸ ਦੇ ਟ੍ਰੇਨਰ ਲਕਸ਼ਮਣ ਰੈਡੀ ਨੇ ਕਿਹਾ ਕਿ ਉਨ੍ਹਾਂ ਨੇ ਬਾਹੁਬਲੀ ਦੇ ਲੁੱਕ ਤੋਂ ਸਾਹੋ ਦੀ ਲੁੱਕ ਲਈ ਕਾਫੀ ਮਿਹਨਤ ਕੀਤੀ ਹੈ। ਇਸ ਦੌਰਾਨ ਉਸ ਨੇ ਆਪਣਾ 10 ਕਿਲੋ ਵਜ਼ਨ ਘੱਟ ਕੀਤਾ ਹੈ।
ਲਕਸ਼ਮਣ ਰੈਡੀ ਨੇ ਕਿਹਾ, ‘ਸਾਹੋ ਲਈ ਪ੍ਰਭਾਸ ਨੂੰ 10 ਕਿਲੋ ਵਜ਼ਨ ਘੱਟ ਕਰਨਾ ਸੀ, ਜਿਸ ਲਈ ਉਸ ਨੇ ਘੰਟਿਆਂ ਕਾਰਡੀਓ ਸੈਸ਼ਨ ਕੀਤਾ। ਇਸ ‘ਚ ਸਵੀਮਿੰਗ, ਕਾਈਕੀਲਿੰਗ ਤੇ ਵਾਲੀਬਾਲ ਖੇਡਣਾ ਸ਼ਾਮਲ ਹੁੰਦਾ ਸੀ। ਪ੍ਰਭਾਸ ਨੂੰ ਸਪੋਰਟਸ ਖੇਡਣਾ ਕਾਫੀ ਪਸੰਦ ਹੈ।ਦੱਸ ਦਈਏ ਕਿ ਪ੍ਰਭਾਸ ਦੀ ‘ਸਾਹੋ’ 30 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਜਿਸ ‘ਚ ਸ਼੍ਰੱਧਾ ਕਪੂਰ ਲੀਡ ਰੋਲ ‘ਚ ਐਕਸ਼ਨ ਕਰਦੀ ਨਜ਼ਰ ਆਵੇਗੀ।