PreetNama
ਰਾਜਨੀਤੀ/Politics

ਪ੍ਰਧਾਨ ਮੰਤਰੀ ਮੋਦੀ ਵੱਲੋਂ ਅਮਰੀਕੀ ਗੇੜੀ ਦੀ ਤਿਆਰੀ

ਨਵੀਂ ਦਿੱਲੀਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਤੰਬਰ ‘ਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ‘ਚ ਹਿੱਸਾ ਲੈਣ ਅਮਰੀਕਾ ਜਾਣਗੇ। ਇੱਥੇ ਉਹ 22 ਸਤੰਬਰ ਨੂੰ ਹਿਊਸਟਨ ‘ਚ ‘ਹਾਉਡੀ ਮੋਦੀ’ ਸਮਾਗਮ ‘ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ।

ਸਮਿੱਟ ਦੀ ਮੇਜ਼ਬਾਨੀ ਹਿਊਸਟਨ ਸਥਿਤ ਟੈਕਸਾਸ ਇੰਡੀਆ ਫੋਰਮ ਕਰੇਗਾ। ਰਿਪੋਰਟਸ ਮੁਤਾਬਕ, 23 ਸਤੰਬਰ ਨੂੰ ਉਹ ਯੂਐਨ ‘ਚ ਜਲਵਾਯੂ ‘ਚ ਆ ਰਹੇ ਬਦਲਾਅ ‘ਤੇ ਹੋਣ ਵਾਲੀ ਖਾਸ ਬੈਠਕ ‘ਚ ਵੀ ਭਾਸ਼ਣ ਦੇਣਗੇ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ 25-26 ਜੁਲਾਈ ਨੂੰ ਬ੍ਰਾਜੀਲ ਦੇ ਰੀਓ ਡੀ ਜੇਨੇਰਿਓ ‘ਚ ਬ੍ਰਿਕਸ ਦੇਸਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਹਿੱਸਾ ਲੈਣਗੇ। ਬ੍ਰਿਕਸ ਦੇਸ਼ਾਂ ਦੇ ਕਿਸੇ ਸਮਾਗਮ ‘ਚ ਇਹ ਜੈਸ਼ੰਕਰ ਦਾ ਪਹਿਲਾ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਸੁਸ਼ਮਾ ਨੇ ਪਿਛਲੇ ਸਤੰਬਰ ‘ਚ ਵਿਦੇਸ਼ ਮੰਤਰੀ ਰਹਿੰਦੇ ਹੋਏ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਹਿੱਸਾ ਲਿਆ ਸੀ

Related posts

School Reopening News : ਦਿੱਲੀ ‘ਚ ਸਕੂਲ ਖੋਲ੍ਹਣ ਨੂੰ ਲੈ ਕੇ ਫਿਰ ਆਇਆ ਅਰਵਿੰਦ ਕੇਜਰੀਵਾਲ ਦਾ ਬਿਆਨ

On Punjab

ਅਮਰੀਕਾ ਜਾਣ ਦੀ ਉਡੀਕ ਖਤਮ, ਇਸ ਸਾਲ 10 ਲੱਖ ਤੋਂ ਵੱਧ ਭਾਰਤੀਆਂ ਨੂੰ ਮਿਲੇਗਾ ਵੀਜ਼ਾ

On Punjab

ਕੋਰੋਨਾ ਦੇ ਅੰਕੜਿਆਂ ‘ਤੇ ਰਾਹੁਲ ਨੂੰ ਨਹੀਂ ਭਰੋਸਾ? ਸਰਕਾਰ ਨੂੰ ਕਿਹਾ…

On Punjab