ਮੁੰਬਈ: ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਜਲਦੀ ਹੀ ਫ਼ਿਲਮ ‘ਮੰਗਲ ਮਿਸ਼ਨ’ ‘ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ ‘ਚ ਰਿਲੀਜ਼ ਫ਼ਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਫ਼ਿਲਮ ‘ਤੇ ਬਣੇ ਮੀਂਮਸ ਵੀ ਖੂਬ ਵਾਇਰਲ ਹੋ ਰਹੇ ਹਨ। ਫ਼ਿਲਮ ਦੇ ਇੱਕ ਦਿਲਚਸਪ ਮੀਮ ਨੂੰ ਯੂਪੀ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਹਾ ਸਕਦਾ।ਯੂਪੀ ਪੁਲਿਸ ਨੇ ਇਸ ਟਵੀਟ ‘ਚ ਸੜਕ ਨਿਯਮਾਂ ਨੂੰ ਲੈ ਕੇ ਫ਼ਿਲਮ ਦੇ ਇੱਕ ਪੋਸਟਰ ਦਾ ਇਸਤੇਮਾਲ ਕੀਤਾ ਹੈ ਤੇ ਇਸ ਨੂੰ ਟਵੀਟ ਵੀ ਕੀਤਾ ਹੈ। ਇਸ ‘ਚ ਲਿਖਿਆ ਹੈ, ‘ਮਿਸ਼ਨ ਮੰਗਲ ਦੀ ਟੀਮ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਸਪੇਸ ‘ਚ ਵੀ ਨਹੀਂ ਤੋੜੇਗੀ। ਇਸ ਨੂੰ ਅਪਨਾਓ ਤੇ ਸੜਕ ‘ਤੇ ਚੱਲਣ ਤੋਂ ਪਹਿਲਾਂ ਖੁਦ ਦੀ ਸੁਰਖਿਆ ਦਾ ਧਿਆਨ ਰੱਖੋ’। ਫੋਟੋ ‘ਚ ਸਾਰੇ ਸਟਾਰਸ ਨੇ ਹੈਲਮੈਟ ਪਾਇਆ ਹੈ ਤੇ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨ ਦਾ ਸੁਨੇਹਾ ਦਿੱਤਾ ਹੈ।ਇਸ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤੋਂ ਪਹਿਲਾਂ ਮੁੰਬਈ ਤੇ ਰਾਜਸਥਾਨ ਪੁਲਿਸ ਨੇ ਵੀ ਇਸ ਨੂੰ ਜਨਤਾ ਨੂੰ ਜਾਗਰੂਕ ਕਰਨ ਲਈ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਅਕਸ਼ੇ ਕੁਮਾਰ ਨੂੰ ਅਪੀਲ ਕੀਤੀ, ‘ਅਕਸ਼ੇ ਕੁਮਾਰ ਪੂਰੀ ਦੁਨੀਆ ਨੂੰ ਕਹੋ ਕਾਪੀ ਦੈਟ।”ਇਸ ਫ਼ਿਲਮ ‘ਚ ਅਕਸ਼ੇ ਦੇ ਨਾਲ ਤਾਪਸੀ ਪਨੂੰ, ਸੋਨਾਕਸ਼ੀ ਸਿਨ੍ਹਾ, ਵਿਦਿਆ ਬਾਲਨ ਜਿਹੇ ਕਈ ਕਲਾਕਾਰ ਹਨ। ਫ਼ਿਲਮ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਹੋਇਆਂ ਹੈ। ਅਕਸ਼ੇ ਦੀ ‘ਮੰਗਲ ਮਿਸ਼ਨ’ ਇਸੇ ਸਾਲ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।