86.29 F
New York, US
June 19, 2024
PreetNama
ਖਾਸ-ਖਬਰਾਂ/Important News

ਪੀਪਲ ਫਾਰ ਹਿਊਮੈਨ ਰਾਈਟਸ ਸੰਸਥਾ ਲੋੜਵੰਦਾਂ ਦੀ ਮਦਦ ਲਈ ਆਈ ਅੱਗੇ

ਕੜਾਕੇ ਦੀ ਪੈ ਰਹੀ ਠੰਡ ਦੇ ਚੱਲਦਿਆ ਜਿਥੇ ਪੰਜਾਬ ਅੰਦਰ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਵਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਸੇ ਦੇ ਚੱਲਦਿਆ ਹੋਇਆ ਪਿੰਡ ਖੋਸਾ ਜਲਾਲ ਅਤੇ ਅਟਾਰੀ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੀਪਲ ਫਾਰ ਹਿਊਮੈਨ ਰਾਈਟਸ ਵਲੋਂ ਕੋਟੀਆਂ, ਟੋਪੀਆਂ ਅਤੇ ਬੂਥ ਆਦਿ ਵੰਡੇ ਗਏ। ਇਸ ਮੌਕੇ ‘ਤੇ ਸੰਸਥਾ ਦੇ ਆਗੂ ਮੁਖਤਿਆਰ ਸਿੰਘ ਐਡੀਸ਼ਨਲ ਰਜਿਸਟਰਾਰ-ਕਮ-ਮੈਨੇਜਿੰਗ ਡਾਇਰੈਕਟਰ ਹਾਊਸਫੈੱਡ ਪੰਜਾਬ, ਐਨਐਸ ਭੱਟੀ ਏਜੀਐਮ (ਰਿਟਾ.) ਸਟੇਟ ਬੈਂਕ ਆਫ ਇੰਡੀਆ ਅੰਕਰ ਸ਼ਰਮਾ, ਦੀਪਇੰਦਰ ਕੋਰ ਯੰਗਇਸਟ ਮੋਟੀਵੇਸ਼ਨਲ ਸਪੀਕਰ ਆਫ ਇੰਡੀਆ, ਹਾਰਡਵੇਅਰ ਸਟੋਰ ਅਮ੍ਰਿੰਤਸਰ ਰੋਡ ਮੋਗਾ ਅਤੇ ਨਰਿੰਦਰ ਕੁਮਾਰ ਜਸ਼ਨ ਢਾਬਾ ਅਮ੍ਰਿਤਸਰ ਰੋਡ ਵਿਸੇਸ਼ ਤੌਰ ‘ਤੇ ਹਾਜ਼ਰ ਹੋਏ।

ਇਸ ਮੌਕੇ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਖੋਸਾ ਜਲਾਲ ਦੇ ਹੈੱਡ ਟੀਚਰ ਗੁਰਜੀਤ ਸਿੰਘ ਅਤੇ ਅਟਾਰੀ ਦੇ ਹੈੱਡ ਟੀਚਰ ਸੰਦੀਪ ਅਤੇ ਸੀਨੀਅਰ ਟੀਚਰ ਰਮਨਦੀਪ ਕੌਰ ਨੇ ਆਪੋ ਆਪਣੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੋਇਆ ਮੁਖਤਿਆਰ ਸਿੰਘ ਐਡੀਸ਼ਨਲ ਰਜਿਸਟਰਾਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆ ਹੋਇਆ ਦੱਸਿਆ ਕਿ ‘ਪੀਪਲ ਫਾਰ ਹਿਊਮੈਨ ਰਾਈਟਸ ਕੌਂਸਲ ਇਕ ਅੰਤਰਰਾਸ਼ਟਰੀ ਐਨਜੀਓ ਹੈ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਗਰੀਬ ਲੋਕਾਂ ਨੂੰ ਇਨਸਾਫ ਦਿਵਾਉਣ ਅਤੇ ਹੋਰ ਲੋੜੀਂਦੀ ਸਹਾਇਤਾ ਕਰਨ ਲਈ ਵਚਨਬੱਧ ਹੈ। ਦੱਸ ਦਈਏ ਕਿ ਪਿੰਡ ਖੋਸਾ ਜਲਾਲ ਦੇ ਸਮਾਜ ਸੇਵੀ ਭਜਨ ਸਿੰਘ ਵਲੋਂ 3 ਹਜ਼ਾਰ ਰੁਪਏ ਦੀ ਸਹਾਇਤਾ ਗਰੀਬ ਵਿਦਿਆਰਥੀਆਂ ਲਈ ਸੰਸਥਾ ਨੂੰ ਦਿੱਤੀ।

ਇਸ ਮੌਕੇ ਪਿੰਡ ਵਾਸੀਆਂ ਵਲੋਂ ਭਜਨ ਸਿੰਘ ਦੀ ਭਰਪੂਰ ਸ਼ਲਾਘਾ ਕੀਤੀ ਗਈ। ਮੁਖਤਿਆਰ ਸਿੰਘ ਐਡੀਸ਼ਨਲ ਰਜਿਸਟਰਾਰ ਨੇ ਦੱਸਿਆ ਕਿ ਇਹੋਂ ਜਿਹੇ ਸਹਾਇਤਾ ਕੈਂਪ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕਈ ਪਿੰਡਾਂ ਵਿਚ ਲਗਾਏ ਜਾਣਗੇ। ਦੋਵਾਂ ਸਕੂਲਾਂ ਦੇ ਪ੍ਰਬੰਧਕ ਹੈੱਡ ਟੀਚਰਾਂ ਵਲੋਂ ਸਮੁੱਚੀ ਟੀਮ ਪੰਚਾਇਤਾਂ ਅਤੇ ਪਤਵੰਤੇ ਸੱਜਣਾਂ ਦਾ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਖੋਸਾ ਜਲਾਲ ਵਿਖੇ ਪਿੰਡ ਦੀ ਸਰਪੰਚ ਜਸਪ੍ਰੀਤ ਕੌਰ ਦੇ ਪਤੀ ਗੁਰਦੀਪ ਸਿੰਘ, ਕੁਲਵੰਤ ਸਿੰਘ, ਜੁਗਰਾਜ ਸਿੰਘ, ਗੁਰਤੇਜ ਸਿੰਘ, ਸੁਖਵੀਰ ਸਿੰਘ, ਪ੍ਰੀਤਮ ਕੌਰ, ਭਾਨ ਸਿੰਘ ਨੰਬਰਦਾਰ, ਪਿੰਡ ਅਟਾਰੀ ਸ਼੍ਰੀਮਤੀ ਨੀਤੂ ਸ਼ਰਮਾ, ਸੰਦੀਪ ਕੁਮਾਰ ਅਤੇ ਰਮਨਦੀਪ ਕੌਰ ਤੋਂ ਇਲਾਵਾ ਪਿੰਡ ਦੇ ਹੋਰ ਵਿਅਕਤੀ ਅਤੇ ਔਰਤਾਂ ਹਾਜ਼ਰ ਸਨ।

Related posts

ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਧਾਰਮਿਕ ਸਮਾਗਮ ਕਰਵਾਇਆ

On Punjab

Let us be proud of our women by encouraging and supporting them

On Punjab

Russia-Ukraine War : ਯੂਰਪੀ ਸੁਰੱਖਿਆ ‘ਤੇ ਮੁੜ ਵਿਚਾਰ ਕਰ ਸਕਦਾ ਹੈ ਅਮਰੀਕਾ

On Punjab